ਸਿਰਸਾ, (ਲਲਿਤ)- ਜੀਂਦ-ਸਫੀਦੋ ਰੋਡ ਦੇ ਇਨੋਵਾ ਦੇ ਟਰੱਕ ਟਰਾਲੇ ਨਾਲ ਟਕਰਾਉਣ ਕਰ ਕੇ ਹੋਏ ਸਡ਼ਕ ਹਾਦਸੇ ’ਚ 6 ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ’ਚ 6 ਹੋਰ ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ 5 ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਅਤੇ ਜ਼ਖ਼ਮੀ ਨੌਜਵਾਨ ਸਿਰਸਾ ਅਤੇ ਸ਼ਾਮਲੀ ਉਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਜਾਣਕਾਰੀ ਮੁਤਾਬਕ ਸਿਰਸਾ ਤੋਂ 11 ਨੌਜਵਾਨ ਈਦ ਮਨਾਉਣ ਲਈ ਸ਼ਾਮਲੀ ਉਤਰ ਪ੍ਰਦੇਸ਼ ਗਏ ਹੋਏ ਸਨ। ਨੌਜਵਾਨਾਂ ਨੇ ਸਿਰਸਾ ਤੋਂ ਹੀ ਇਨੋਵਾ ਕਿਰਾਏ ’ਤੇ ਕੀਤੀ ਸੀ। ਬੁੱਧਵਾਰ ਨੂੰ ਈਦ ਮਨਾਉਣ ਤੋਂ ਬਾਅਦ ਦੇਰ ਰਾਤ 2 ਵਜੇ ਨੌਜਵਾਨ ਸਿਰਸਾ ਲਏ ਚਲੇ ਸਨ। ਵੀਰਵਾਰ ਸਵੇਰੇ 5 ਵਜੇ ਜੀਂਦ ਸਫੀਦੋ ਰੋਡ ’ਤੇ ਇਨੋਵਾ ਸਡ਼ਕ ’ਤੇ ਖਡ਼੍ਹੇ ਟਰੱਕ ਟਰਾਲੇ ’ਚ ਜਾ ਵੱਜੀ। ਹਾਦਸੇ ’ਚ 6 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ’ਚ ਗੱਡੀ ਚਾਲਕ ਰਾਮਕੁਮਾਰ (35), ਰਾਹੁਲ (24), ਮੋਇਨ (17), ਸੋਨੀ (19), ਫਿਰੋਜ਼ (18), ਰਿਹਾਨ (16) ਸ਼ਾਮਲ ਹਨ, ਜਦਕਿ ਸ਼ਾਹਿਦ, ਨਾਵੇਦ, ਸ਼ੌਕੀਨ, ਕਾਕੂ, ਗੌਰਵ, ਮਨੀਸ਼ ਜ਼ਖਮੀ ਹਨ। ਜ਼ਖਮੀਆਂ ’ਚੋਂ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਉਨ੍ਹਾਂ ਨੂੰ ਰੋਹਤਕ ਪੀ. ਜੀ. ਆਈ. ਰੈਫਰ ਕੀਤਾ ਗਿਆ ਹੈ।
ਡੀ. ਸੀ. ਸਣੇ ਪੰਜਾਬ ਦੇ 14 ਸੀਨੀਅਰ ਆਈ.ਏ.ਐਸ. ਅਫ਼ਸਰ ਤਬਦੀਲ
NEXT STORY