ਭਾਦਸੋਂ, (ਅਵਤਾਰ)- ਥਾਣਾ ਭਾਦਸੋਂ ਦੀ ਪੁਲਸ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ 65 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਫਡ਼ੀ ਹੈ। ਜਾਣਕਾਰੀ ਦਿੰਦਿਆਂ ਏ. ਐੈੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਸਮੇਤ ਫਰੀਦਪੁਰ ਸੂਏ ਕੋਲ ਨਾਕਾ ਲਾਇਆ ਹੋਇਆ ਸੀ। ਇਕ ਤੇਜ਼ ਰਫਤਾਰ ਸਫੈਦ ਰੰਗ ਦੀ ਕਰੂਜ਼ ਕਾਰ ਨੰਬਰ ਸੀ ਐੈੱਚ 01 ਏ ਸੀ 8330 ਆ ਰਹੀ ਸੀ। ਜਦੋਂ ਪੁਲਸ ਵੱਲੋਂ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਕਾਰ ਦੀ ਸਪੀਡ ਤੇਜ਼ ਕਰ ਲਈ। ਇਸ ਕਾਰਨ ਉਹ ਬੇਕਾਬੂ ਹੋ ਕੇ ਖਤਾਨਾਂ ’ਚ ਜਾ ਡਿੱਗੀ। ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਕਾਰ ਦੀ ਤਲਾਸ਼ੀ ਲੈਣ ’ਤੇ ਉਸ ’ਚੋਂ 65 ਪੇਟੀਆਂ ਸ਼ਰਾਬ ਬਰਾਮਦ ਕੀਤੀ। ਪੁਲਸ ਵੱਲੋਂ ਕਾਰ ਦੇ ਮਾਲਕ ਹਰਵਿੰਦਰ ਸਿੰਘ ਮਿੰਟੂ ਪੁੱਤਰ ਸੁਖਵੀਰ ਸਿੰਘ ਵਾਸੀ ਪਿੰਡ ਮਾਜਰੀ ਫਤਿਹਗਡ਼੍ਹ ਸਾਹਿਬ ਖਿਲਾਫ ਮੁਕੱਦਮਾ ਨੰਬਰ 56 ਅਧੀਨ ਧਾਰਾ 61/1/14 ਤਹਿਤ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਜਾਰੀ ਕਰ ਦਿੱਤੀ ਹੈ।
ਅਪਾਹਿਜਾਂ ਤੋਂ ਰੋਡ ਟੈਕਸ ਵਸੂਲਣ 'ਤੇ HC ਵਲੋਂ ਪੰਜਾਬ ਸਰਕਾਰ ਤੇ ਟ੍ਰਾਂਸਪੋਰਟ ਕਮਿਸ਼ਨਰ ਨੂੰ ਜਾਰੀ ਨੋਟਿਸ
NEXT STORY