ਬਠਿੰਡਾ, (ਵਰਮਾ)- ਮਹਿਲਾ ਥਾਣਾ ਪੁਲਸ ਨੇ ਦਾਜ ਲਈ ਪ੍ਰੇਸ਼ਾਨ ਕਰਨ ’ਤੇ 3 ਅਲੱਗ-ਅਲੱਗ ਮਾਮਲਿਆਂ ’ਚ 8 ਲੋਕਾਂ ਖਿਲਾਫ ਕੇਸ ਦਰਜ ਕੀਤੇ ਹਨ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਵਾਸੀ ਬਠਿੰਡਾ ਨੇ ਪੁਲਸ ਨੂੰ ਦੱਸਿਆ ਕਿ ਉਸਦੀ ਲਡ਼ਕੀ ਦਾ ਵਿਆਹ ਅੰਮ੍ਰਿਤਪਾਲ ਸਿੰਘ ਵਾਸੀ ਪਟਿਆਲਾ ਦੇ ਨਾਲ ਹੋਇਆ ਸੀ ਜਿਸ ’ਚ ਉਨ੍ਹਾਂ ਨੇ ਹੈਸੀਅਤ ਅਨੁਸਾਰ ਦਾਜ ਦਿੱਤਾ ਪਰ ਵਿਆਹ ਤੋਂ ਬਾਅਦ ਉਸਦੀ ਲਡ਼ਕੀ ਦੇ ਸਹੁਰਿਆਂ ਅੰਮ੍ਰਿਤਪਾਲ ਸਿੰਘ, ਬਲਜੀਤ ਕੌਰ, ਗੁਲਾਬ ਸਿੰਘ ਆਦਿ ਨੇ ਉਸਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦਾ ਸਾਮਾਨ ਵੀ ਖੁਰਦ-ਬੁਰਦ ਕਰ ਦਿੱਤਾ। ਇਸ ਪ੍ਰਕਰ ਕੋਮਲ ਰਾਣੀ ਵਾਸੀ ਭਾਈਰੂਪਾ ਨੇ ਪੁਲਸ ਕੋਲ ਸ਼ਿਕਾਇਤ ਦਿੱਤੀ ਕਿ ਉਸਦਾ ਵਿਆਹ ਓਮ ਪ੍ਰਕਾਸ਼ ਵਾਸੀ ਅੰਬਾਲਾ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸਦੇ ਪਤੀ ਅਤੇ ਸੱਸ ਨੇ ਉਸਨੂੰ ਦਾਜ ਲਈ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸਦੀ ਕੁੱਟ-ਮਾਰ ਕਰਨ ਲੱਗੇ। ਉਕਤ ਲੋਕਾਂ ਨੇ ਉਸਦਾ ਸਾਰਾ ਸਾਮਾਨ ਵੀ ਖੁਰਦ-ਬੁਰਦ ਕਰ ਦਿੱਤਾ।
ਇਕ ਹੋਰ ਮਾਮਲੇ ’ਚ ਮੰਗਤ ਰਾਏ ਵਾਸੀ ਬਠਿੰਡਾ ਨੇ ਮਹਿਲਾ ਥਾਣਾ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਕਿ ਉਸਦੀ ਲਡ਼ਕੀ ਦਾ ਵਿਆਹ ਸੰਨੀ ਕੁਮਾਰ ਵਾਸੀ ਪਟਿਆਲਾ ਦੇ ਨਾਲ ਹੋਇਆ ਸੀ ਜਿਸ ’ਚ ਉਨ੍ਹਾਂ ਨੇ ਦਾਜ ਆਦਿ ਵੀ ਦਿੱਤਾ ਸੀ। ਪਰ ਵਿਆਹ ਦੇ ਬਾਅਦ ਉਸਦੇ ਪਤੀ ਸੰਨੀ ਕੁਮਾਰ, ਸੱਸ ਟਿੰਕੂ ਰਾਣੀ ਅਤੇ ਮਨਦੀਪ ਸਿੰਘ ਆਦਿ ਨੇ ਉਸਨੂੰ ਹੋਰ ਦਾਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ’ਚ ਉਸਨੂੰ ਕੁੱਟ-ਮਾਰ ਕਰਕੇ ਘਰੋਂ ਕੱਢ ਦਿੱਤਾ ਅਤੇ ਉਸਦਾ ਸਾਮਾਨ ਵੀ ਖੁਰਦ-ਬੁਰਦ ਕਰ ਦਿੱਤਾ। ਪੁਲਸ ਨੇ ਇਨ੍ਹਾਂ ਮਾਮਲਿਆਂ ’ਚ ਪਡ਼ਤਾਲ ਤੋਂ ਬਾਅਦ ਮੁਲਜ਼ਮਾਂ ਖਿਲਾਫ ਵੱਖ-ਵੱਖ ਕੇਸ ਦਰਜ ਕਰ ਲਏ ਹਨ ਅਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।
ਪ੍ਰਾਈਵੇਟ ਟਰਾਂਸਪੋਰਟਰਾਂ ਵਿਚਕਾਰ ਹੋਈ ਖੂੁਨੀ ਝਡ਼ਪ
NEXT STORY