ਫ਼ਰੀਦਕੋਟ (ਰਾਜਨ)-ਅਗਵਾ ਕਰਕੇ ਇਕ ਲੜਕੇ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਬੱਗਾ ਸਿੰਘ, ਵਰਿੰਦਰ ਸਿੰਘ, ਕਾਲੂ, ਸਤਨਾਮ ਸਿੰਘ, ਪ੍ਰਗਕਟ ਸਿੰਘ, ਇੰਦਰ ਸਿੰਘ, ਸਾਹਿਲ ਰੰਮਾਂ ਅਤੇ ਨੀਲੂ ਤੋਂ ਇਲਾਵਾ ਪੰਜ ਦੇ ਕਰੀਬ ਹੋਰ ਅਣਪਛਾਤਿਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਸਵੀਰ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਸੁੰਦਰ ਨਗਰ ਨੇ ਦੋਸ਼ ਲਗਾਇਆ ਕਿ ਉਸ ਦਾ ਲੜਕਾ ਸੁਖਵੀਰ ਸਿੰਘ ਜਦੋਂ ਆਪਣੇ ਦੋਸਤ ਸੁਖਪ੍ਰੀਤ ਸਿੰਘ ਸਮੇਤ ਮੋਟਰਸਾਇਕਲ ਦੀ ਸਰਵਿਸ ਕਰਵਾਉਣ ਲਈ ਗਿਆ ਹੋਇਆ ਸੀ ਤਾਂ ਉਕਤ ਸਾਰੇ ਜੋ ਮੋਟਰਸਾਇਕਲਾਂ ’ਤੇ ਸਵਾਰ ਸਨ, ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਚੁੱਕ ਕੇ ਜਹਾਜ ਗਰਾਊਂਡ ਵਿੱਚ ਲੈ ਗਏ, ਜਿੱਥੇ ਉਨ੍ਹਾਂ ਉਸ ਦੇ ਮੁੰਡੇ ਦੀ ਫਿਰ ਕੁੱਟਮਾਰ ਕਰਕੇ ਸੱਟਾਂ ਮਾਰੀਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਉਕਤ ਨਾਲ ਉਸ ਦੇ ਮੁੰਡੇ ਦਾ ਪਹਿਲਾਂ ਝਗੜਾ ਹੋਇਆ ਸੀ, ਜਿਸ ਦੀ ਰੰਜਿਸ਼ ਵਿੱਚ ਇਨ੍ਹਾਂ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰੀਆਂ।
ਇਹ ਵੀ ਪੜ੍ਹੋ- 18 ਸਾਲ ਬਾਅਦ ਆਉਣੀਆਂ ਸਨ ਘਰ 'ਚ ਖ਼ੁਸ਼ੀਆਂ, ਧਰਨੇ ਦੀ ਭੇਂਟ ਚੜ੍ਹੀ ਨੰਨ੍ਹੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
18 ਸਾਲ ਬਾਅਦ ਘਰ 'ਚ ਗੂੰਜਣ ਲੱਗੀਆਂ ਸੀ ਕਿਲਕਾਰੀਆਂ, ਧਰਨੇ ਕਾਰਨ ਕੁੱਖ 'ਚ ਹੀ ਖ਼ਤਮ ਹੋ ਗਈ ਨੰਨ੍ਹੀ ਜਾਨ
NEXT STORY