ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ,ਖੁਰਾਣਾ ) : ਸਥਾਨਕ ਸਦਰ ਬਾਜ਼ਾਰ ਸਥਿਤ ਨੀਰ ਮੇਕਓਵਰ ਸੈਲੂਨ ਐਂਡ ਬੁਟੀਕ ’ਤੇ ਸ਼ਾਰਟ ਸਰਕਟ ਹੋਣ ’ਤੇ ਅਚਾਨਕ ਲੱਗੀ ਅੱਗ ਕਾਰਨ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਲੂਨ ਦੀ ਸੰਚਾਲਕਾ ਨੀਰੂ ਨੇ ਦੱਸਿਆ ਕਿ ਇਨਵੈਰਟਰ ਤੋਂ ਸ਼ਾਰਟ ਸਰਕਟ ਹੋਣ ’ਤੇ ਲੱਗੀ ਅੱਗ ਕਾਰਨ ਸੈਲੂਨ ਅਤੇ ਬਟੀਕ ’ਚ ਪਿਆ ਸਮਾਨ ਜਿਵੇਂ ਐੱਲ. ਈ. ਡੀ., ਪੱਖੇ, ਮਸ਼ੀਨਾਂ, ਫਰਨੀਚਰ, ਕਿੱਟਾਂ ਅਤੇ ਹੋਰ ਜ਼ਰੂਰਤ ਵਾਲਾ ਸਮਾਨ ਸੜ ਕੇ ਸਵਾਹ ਹੋ ਗਿਆ, ਜਿਸ ਦੀ ਕੀਮਤ ਲਗਭਗ 5 ਲੱਖ ਰੁਪਏ ਬਣਦੀ ਹੈ।
ਉਨ੍ਹਾਂ ਦੱਸਿਆ ਕਿ ਉਸ ਦਾ ਸੈਲੂਨ ਕੱਪੜੇ ਵਾਲੀ ਦੁਕਾਨ ਦੇ ਉੱਪਰ ਹੈ ਅਤੇ ਕੱਪੜੇ ਵਾਲੀ ਦੁਕਾਨ ’ਤੇ ਗਾਹਕ ਹੋਣ ਕਾਰਨ ਦੁਕਾਨ ਖੁੱਲੀ ਹੋਈ ਸੀ, ਜਿਸ ਕਰਕੇ ਉੱਪਰੋਂ ਅਚਾਨਕ ਧੂੰਆਂ ਦੇਖ ਕੇ ਦੁਕਾਨਦਾਰ ਨੇ ਸਾਨੂੰ ਫੋਨ ਕੀਤਾ ਅਤੇ ਅਸੀਂ ਮੌਕੇ ’ਤੇ ਸੈਲੂਨ ’ਤੇ ਆਏ ਤਾਂ ਉਦੋਂ ਤੱਕ ਕਾਫ਼ੀ ਸਮਾਨ ਸੜ ਚੁੱਕਾ ਸੀ। ਮੌਕੇ ’ਤੇ ਪਹੁੰਚਣ ਉਪਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਪਰ ਫਾਇਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਹੀ ਆਲੇ ਦੁਆਲੇ ਦੇ ਸਥਾਨਕ ਲੋਕਾਂ ਨੇ ਅੱਗ ’ਤੇ ਕਾਬੂ ਪਾ ਲਿਆ ਸੀ ਪਰ ਉਦੋਂ ਤੱਕ ਸੈਲੂਨ ਦਾ ਸਾਰਾ ਸਮਾਨ ਸੜ ਚੁੱਕਾ ਸੀ।
ਇਹ ਵੀ ਪੜ੍ਹੋ : ਕ੍ਰਾਈਮ ਸਿਟੀ ਬਣਿਆ ਜਲੰਧਰ : ਲੁਟੇਰਿਆਂ ਦੀ ਦਹਿਸ਼ਤ ’ਚ, ਧੁੰਦ ਦਾ ਫ਼ਾਇਦਾ ਉਠਾ ਕੇ ਕਰ ਰਹੇ ਵਾਰਦਾਤਾਂ
ਵਰਨਣਯੋਗ ਹੈ ਕਿ ਸਦਰ ਬਜ਼ਾਰ ’ਚ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਸੈਲੂਨ ਤੱਕ ਪਹੁੰਚ ਹੀ ਨਹੀਂ ਸਕੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਫੋਨ ਕਰਕੇ ਛੋਟੀ ਗੱਡੀ ਮੰਗਵਾਈ ਪਰ ਛੋਟੀ ਗੱਡੀ ਪਹੁੰਚਣ ਤੋਂ ਪਹਿਲਾਂ ਹੀ ਉੱਥੇ ਮੋਜੂਦ ਲੋਕਾਂ ਨੇ ਅੱਗ ’ਤੇ ਕਾਬੂ ਪਾ ਲਿਆ ਸੀ, ਨਹੀਂ ਤਾਂ ਕੋਈ ਹੋਰ ਵੀ ਵੱਡਾ ਹਾਦਸਾ ਵਾਪਰ ਸਕਦਾ ਸੀ।
ਸੈਲੂਨ ਮਾਲਕ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਅੱਗ ਲੱਗਣ ਕਾਰਨ ਹੋਏ ਨੁਕਸਾਨ ਦੀ ਮੁਆਵਜ਼ਾ ਰਾਸ਼ੀ ਮੁੱਹਈਆ ਕਰਵਾਈ ਜਾਵੇ। ਦੂਜੇ ਪਾਸੇ ਮੌਕੇ ’ਤੇ ਮੌਜੂਦ ਲੋਕਾਂ ਨੇ ਸੰਬੰਧਿਤ ਵਿਭਾਗ ਤੋਂ ਬਾਜ਼ਾਰ ’ਚ ਲਮਕ ਰਹੀਆਂ ਬਿਜਲੀ ਦੀਆਂ ਨੀਵੀਆਂ ਤਾਰਾਂ ਨੂੰ ਉੱਚਾ ਚੁਕਵਾਉਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਕਿਸੇ ਵੀ ਅਣਹੋਣੀ ਸਮੇਂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਪਹੁੰਚਣ ’ਚ ਕੋਈ ਪਰੇਸ਼ਾਨੀ ਨਾ ਆਵੇ।
ਇਹ ਵੀ ਪੜ੍ਹੋ : ਵਿੱਤ ਮੰਤਰੀ ਚੀਮਾ ਵੱਲੋਂ ਸਕੂਲ ਸਿੱਖਿਆ ਵਿਭਾਗ ਨੂੰ ਮਿਡ-ਡੇ-ਮੀਲ ਕੁੱਕਾਂ ਦੀਆਂ ਤਨਖ਼ਾਹਾਂ ਬਾਰੇ ਕਮੇਟੀ ਬਣਾਉਣ ਦੇ ਨਿਰਦੇਸ਼
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Year Ender 2023 : ਪੰਜਾਬ ਦੇ ਮੰਤਰੀਆਂ ਸਣੇ ਇਨ੍ਹਾਂ ਆਗੂਆਂ ਦੇ ਵਿਆਹ ਦੇ ਵੱਜੇ ਵਾਜੇ, ਦੇਖੋ ਖੂਬਸੂਰਤ ਤਸਵੀਰਾਂ
NEXT STORY