ਜੈਤੋ (ਜਿੰਦਲ)- ਅੱਜ ਸਵੇਰੇ 05:15 ਵਜੇ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਪ੍ਰਧਾਨ ਮੀਤ ਸਿੰਘ ਮੀਤਾ ਨੂੰ, ਜੈਤੋ ਰੇਲਵੇ ਚੋਂਕੀ ਦੇ ਇੰਚਾਰਜ ਗੁਰਮੀਤ ਸਿੰਘ, ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਕੋਟਕਪੂਰਾ ਰੋਡ ਤੇ ਨਹਿਰ ਦੇ ਪੁਲ ਉੱਤੇ ਕੋਲ ਟਰੇਨ ਦੀ ਲਪੇਟ 'ਚ ਆ ਜਾਣ ਕਾਰਨ ਇੱਕ ਆਦਮੀ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਚੜ੍ਹਦੀਕਲਾ ਵੈੱਲਫੇਅਰ ਸੇਵਾ ਸੁਸਾਇਟੀ ਜੈਤੋ ਦੇ ਸੇਵਾਦਾਰ ਮੀਤ ਸਿੰਘ ਮੀਤਾ ਆਪਣੀ ਟੀਮ ਮੈਂਬਰਾ ਗੋਰਾ, ਬੱਬੂ ਮਾਲੜਾ, ਲਖਵੀਰ ਸਿੰਘ ਚੰਦਭਾਨ, ਨੂੰ ਨਾਲ ਲੈਕੇ ਤੁਰੰਤ ਹੀ ਘਟਨਾ ਵਾਲੀ ਥਾਂ ਉੱਤੇ ਪਹੁੰਚ ਗਏ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ
ਉਨ੍ਹਾਂ ਵੱਲੋਂ ਇਸ ਆਦਮੀ ਦੀ ਡੈਡ ਬਾਡੀ ਨੂੰ ਰੇਲਵੇ ਲਾਈਨਾ 'ਚੋਂ ਹਟਾਇਆ ਗਿਆ। ਉਸ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ। ਮ੍ਰਿਤਕ ਵਿਅਕਤੀ ਦੀ ਪਹਿਚਾਣ ਨਾ ਹੋਣ ਕਾਰਨ ਲਾਸ਼ ਨੂੰ ਰੇਲਵੇ ਚੌਕੀਂ ਇੰਚਾਰਜ ਸਰਦਾਰ ਗੁਰਮੀਤ ਸਿੰਘ, ਏ. ਐੱਸ. ਆਈ. ਸਰਦਾਰ ਹਰਜੀਤ ਸਿੰਘ, ਰੇਲਵੇ ਪੁਲਸ ਕਰਮਚਾਰੀ ਗੁਰਤੇਜ ਸਿੰਘ ਦੀ ਨਿਗਰਾਨੀ ਹੇਠ 'ਚ ਸਿਵਲ ਹਸਪਤਾਲ ਜੈਤੋ ਵਿੱਖੇ 72 ਘੰਟਿਆਂ ਲਈ ਮੋਰਚਰੀ ਵਿੱਚ ਰੱਖ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
HDFC ਬੈਂਕ ਦੇ ਮੁਲਾਜ਼ਮ ਨਾਲ ਵਾਪਰਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ
NEXT STORY