ਫਿਰੋਜ਼ਪੁਰ (ਪਰਮਜੀਤ ਸੋਢੀ): ਫਿਰੋਜ਼ਪੁਰ ਵਿਖੇ ਇੰਮੀਗ੍ਰੇਸ਼ਨ ਦੇ ਮਾਲਕ ’ਤੇ ਗੋਲੀਆਂ ਚਲਾ ਕੇ ਜ਼ਖਮੀਂ ਕਰਨ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ 109 (5) ਬੀਐੱਨਐੱਸ ਅਤੇ 25 ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਰਾਹੁਲ ਕੱਕੜ ਪੁੱਤਰ ਅਰੁਨ ਕੱਕੜ ਵਾਸੀ ਸੀ 43 ਸ੍ਰੀ ਗਣੇਸ਼ ਇਨਕਲੇਵ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਹ ਇੰਮੀਗ੍ਰੇਸ਼ਨ ਦਾ ਕੰਮ ਕਰਦਾ ਹੈ।
ਮਿਤੀ 31 ਜੁਲਾਈ 2025 ਨੂੰ ਮਾਤਾ ਚਿੰਤਪੂਰਨੀ ਗਿਆ ਸੀ ਤੇ ਵਾਪਸ ਸਵੇਰੇ ਆ ਕੇ ਉਸ ਨੇ ਆਪਣੇ ਰਿਸ਼ਤੇਦਾਰ ਦੇ ਘਰੋਂ ਆਪਣੀ ਐਕਟਿਵਾ ਲਈ ਤੇ ਸਬਵੇਅ ਤੋਂ ਫਰੈਸ਼ ਹੋ ਕੇ ਦਸ਼ਮੇਸ਼ ਨਗਰ ਦੀ ਹੁੰਦੇ ਹੋਏ ਆਪਣੇ ਦਫਤਰ ਜਾਣਾ ਸੀ। ਜਦ ਉਹ ਨਾਮਦੇਵ ਚੋਂਕ ਤੋਂ ਹੁੰਦਾ ਹੋਇਆ ਅਨਿਲ ਬਾਗੀ ਰੋਡ 'ਤੇ ਪੁੱਜਾ ਤਾਂ ਸਾਹਮਣੇ ਤੋਂ ਮੋਟਰਸਾਈਕਲ ’ਤੇ ਦੋ ਮੌਨੇ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਆਏ ਤੇ ਪਿੱਛੇ ਬੈਠੇ ਵਿਅਕਤੀ ਨੇ ਉਸ ’ਤੇ ਫਾਇਰ ਕੀਤਾ, ਜੋ ਉਸ ਨੇ ਆਪਣਾ ਬਚਾਅ ਕਰ ਲਿਆ, ਜੋ ਉਸ ਦੇ ਡੋਲੇ ’ਤੇ ਲੱਗਾ।
ਰਾਹੁਲ ਕੱਕੜ ਨੇ ਦੱਸਿਆ ਕਿ ਜਿਸ ਨਾਲ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਰਾਹੁਲ ਕੱਕੜ ਦੇ ਬਿਆਨਾਂ ’ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
1,29,4,879 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਮਹਾਰਾਸ਼ਟਰ ਦੇ ਵਿਅਕਤੀ ਖਿਲਾਫ ਮਾਮਲਾ ਦਰਜ
NEXT STORY