ਆਗਰਾ- ਇਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਆਗਰਾ 'ਚ ਇਕ ਚੋਰ ਨੇ ਇੰਦੌਰ ਦੇ ਭਾਜਪਾ ਆਗੂ ਦੀ ਮਾਂ ਦੀਆਂ ਅਸਥੀਆਂ ਚੋਰੀ ਕਰ ਲਈਆਂ। ਇਸ ਤੋਂ ਪਹਿਲਾਂ ਭਾਜਪਾ ਆਗੂ ਨੇ ਉਸ ਨੂੰ ਦੌੜ ਕੇ ਫੜ ਲਿਆ। ਉਸ ਤੋਂ ਅਸਥੀ ਕਲਸ਼ ਖੋਹ ਕੇ ਉਸ ਦੀ ਕੁੱਟਮਾਰ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਨੂੰ ਆਗਰਾ ਕੈਂਟ 'ਚ ਰੇਲਵੇ ਪੁਲਸ ਨੂੰ ਸੌਂਪ ਦਿੱਤਾ। 21 ਜੁਲਾਈ ਦੀ ਸਵੇਰ 4 ਵਜੇ ਰਿਸ਼ੀਕੇਸ਼ ਐਕਸਪ੍ਰੈੱਸ ਤੋਂ ਧੌਲਪੁਰ ਕੋਲ ਇਕ ਚੋਰ ਨੇ ਅਸਥੀ ਕਲਸ਼ ਚੋਰੀ ਕਰ ਲਿਆ। ਨਾਲ ਹੀ ਇਕ ਯਾਤਰੀ ਦੀ ਜੇਬ 'ਚੋਂ ਮੋਬਾਇਲ ਵੀ ਕੱਢ ਲਿਆ। ਸਲੀਪਰ ਕੋਚ 'ਚ ਸਫ਼ਰ ਕਰ ਰਹੇ ਮੱਧ ਪ੍ਰਦੇਸ਼ ਦੇ ਇੰਦੌਰ ਦੇ ਵਿਧਾਨ ਸਭਾ ਖੇਤਰ ਦੇ ਭਾਜਪਾ ਮੀਡੀਆ ਇੰਚਾਰਜ ਦੇਵੇਂਦਰ ਇਨਾਨੀ ਦੀ ਅੱਖ ਖੁੱਲ੍ਹ ਗਈ ਅਤੇ ਉਨ੍ਹਾਂ ਨੇ ਚੋਰ ਨੂੰ ਫੜ ਲਿਆ। ਜਿਸ ਤੋਂ ਬਾਅਦ ਉਸ ਦੀ ਜੰਮ ਕੇ ਕੁੱਟਮਾਰ ਕੀਤੀ ਗਈ। ਫਿਰ ਉਸ ਨੂੰ ਜੀਆਰਪੀ ਆਗਰਾ ਕੈਂਟ ਦੇ ਹਵਾਲੇ ਕਰ ਦਿੱਤਾ ਗਿਆ। ਜੀਆਰਪੀ ਨੇ ਚੋਰ ਨੂੰ ਜੇਲ੍ਹ ਭੇਜ ਦਿੱਤਾ ਹੈ। ਮੰਗਲਵਾਰ ਨੂੰ ਆਗਰਾ ਕੈਂਟ 'ਚ ਚੋਰ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਪਾਇਆ ਗਿਆ।
ਦੇਵੇਂਦਰ ਇਨਾਨੀ ਸਣੇ ਪਰਿਵਾਰ ਦੇ 8 ਮੈਂਬਰ ਰਿਸ਼ੀਕੇਸ਼ ਐਕਸਪ੍ਰੈੱਸ ਰਾਹੀਂ ਹਰਿਦੁਆਰ ਜਾ ਰਹੇ ਸਨ। ਇਹ ਸਾਰੇ ਲੋਕ ਐੱਸ-2 'ਚ ਸਵਾਰ ਸਨ। 21 ਜੁਲਾਈ ਦੀ ਸਵੇਰ 4 ਵਜੇ ਮੁਰੈਨਾ ਵਾਸੀ ਸੋਨੀਰਾਮ ਐੱਸ-4 ਬੋਗੀ 'ਚ ਆ ਗਿਆ ਅਤੇ ਕਈ ਯਾਤਰੀਆਂ ਦਾ ਸਮਾਨ ਚੋਰੀ ਕੀਤਾ। ਐੱਸ-1 ਬੋਗੀ ਤੋਂ ਹੁੰਦੇ ਹੋਏ ਉਹ ਐੱਸ-2 'ਚ ਪਹੁੰਚ ਗਿਆ। ਇੱਥੇ ਉਸ ਨੇ ਕਈ ਯਾਤਰੀਆਂ ਦਾ ਕੀਮਤੀ ਸਮਾਨ ਜਿਵੇਂ ਪਰਸ, ਮੋਬਾਇਲ ਆਦਿ ਚੋਰੀ ਕੀਤਾ। ਇਸ ਵਿਚ ਦੇਵੇਂਦਰ ਦੇ ਬੈਗ ਦੀ ਤਲਾਸ਼ੀ ਲੈਂਦੇ ਹੋਏ ਅਸਥੀ ਕਲਸ਼ ਕੱਢ ਕੇ ਜਾਣ ਲੱਗਾ। ਉਦੋਂ ਦੇਵੇਂਦਰ ਦੀ ਅੱਖ ਖੁੱਲ੍ਹ ਗਈ ਅਤੇ ਚੋਰ ਸੋਨੀਰਾਮ ਫੜਿਆ ਗਿਆ। ਜਿਵੇਂ ਹੀ ਟਰੇਨ ਆਗਰਾ ਕੈਂਟ ਪਹੁੰਚੀ, ਦੇਵੇਂਦਰ ਨੇ ਚੋਰ ਨੂੰ ਜੀਆਰਪੀ ਨੂੰ ਸੌਂਪ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਸ਼ਾਸਿਤ ਸੂਬਿਆਂ ’ਚ ਬੰਗਾਲੀਆਂ ’ਤੇ ਹੋ ਰਿਹੈ ਜ਼ੁਲਮ: ਮਮਤਾ ਬੈਨਰਜੀ
NEXT STORY