ਲੁਧਿਆਣਾ, (ਜਗਰੂਪ)- ਥਾਣਾ ਮੋਤੀ ਨਗਰ ਦੇ ਇਲਾਕੇ ’ਚ ਇਕ ਵਿਅਕਤੀ ਨੇ ਸ਼ੱਕੀ ਹਾਲਾਤ ’ਚ ਖੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਯਾਦਵਿੰਦਰ ਪ੍ਰਕਾਸ਼ ਸ਼ਰਮਾ (35) ਜਨੇਰਾਸ਼ਨ ਅਪਰਾਟਮੈਂਟਸ ਨੇੜੇ ਗੁਰਦੁਆਰਾ ਬਾਉਲੀ ਸਾਹਿਬ ਜੀਰਕਪੁਰ ਇਥੇ ਮੋਤੀ ਨਗਰ ਮੁਹੱਲਾ ਵਿਖੇ ਪਿਛਲੇ 10-15 ਦਿਨਾਂ ਤੋਂ ਆਇਆ ਸੀ, ਜਿਸ ਨੇ ਸ਼ੱਕੀ ਹਾਲਾਤ ’ਚ ਖੁਦਕੁਸ਼ੀ ਕਰ ਲਈ।
ਉਨ੍ਹਾਂ ਦੱਸਿਆ ਕਿ ਯਾਦਵਿੰਦਰ ਇਥੇ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ। ਇਹ ਫੋਕਲ ਪੁਆਇੰਟ ਫੈਕਟਰੀ ’ਚ ਕੰਮ ਕਰਦਾ ਸੀ। ਥਾਣੇਦਾਰ ਨੇ ਦੱਸਿਆ ਕਿ ਯਾਦਵਿੰਦਰ ਬਾਰੇ ਇਥੇ ਗੁਆਂਢੀਆਂ ਨੇ ਦੱਸਿਆ ਕਿ ਬਹੁਤ ਸਾਧਾਰਨ ਆਦਮੀ ਸੀ, ਹਰ ਕਿਸੇ ਨੂੰ ਵਧੀਆ ਤਰੀਕੇ ਨਾਲ ਪੇਸ਼ ਆਉਂਦਾ ਸੀ।
ਕਰੀਬ 4 ਵਜੇ ਉਹ ਆਪਣਾ ਖਾਣਾ ਲੈ ਕੇ ਆਇਆ ਸੀ ਅਤੇ ਅੰਦਰ ਜਾ ਕੇ ਉਸ ਨੇ ਕੁੰਡੀ ਲਾ ਲਈ। ਫਿਰ ਲਾਈਟ ਜਾਣ ਮਗਰੋਂ ਕਿਸੇ ਨੇ ਧਿਆਨ ਨਹੀਂ ਦਿੱਤਾ। ਜਦੋਂ ਲਾਈਟ ਆਈ ਤਾਂ ਕਿਸੇ ਰਾਹਗੀਰ ਨੇ ਦੇਖਿਆ ਕਿ ਇਕ ਵਿ ਅਕਤੀ ਅੰਦਰ ਚੁੰਨੀ ਦੇ ਸਹਾਰੇ ਲਟਕ ਰਿਹਾ ਸੀ। ਫਿਰ ਆਸ-ਪਾਸ ਦੇ ਲੋਕਾਂ ਨੇ ਮਕਾਨ ਮਾਲਕ ਨੂੰ ਸੂਚਨਾ ਦਿੱਤੀ ਤਾਂ ਪੁਲਸ ਨੂੰ ਸੂਚਿਤ ਕਰਨ ’ਤੋਂ ਬਾਅਦ ਜਦੋਂ ਪੁਲਸ ਆਈ ਤਾਂ ਦਰਵਾਜ਼ਾ ਦੇ ਕੁੰਡੀ ਤੋੜ ਕੇ ਇਸ ਦੀ ਲਾਸ਼ ਬਾਹਰ ਕੱਢੀ।
ਥਾਣੇਦਾਰ ਵਿਜੇ ਕੁਮਾਰ ਨੇ ਯਾਦਵਿੰਦਰ ਪਹਿਲਾਂ ਪਿਛਲੀਆਂ 2 ਗਲੀਆਂ ਛੱਡ ਕੇ ਰਹਿੰਦਾ ਸੀ, ਜਿਥੇ ਉਸ ਨੇ ਟਿਫਨ ਲਗਾਇਆ ਸੀ ਪਰ ਜਦੋਂ ਦਾ ਇਥੇ ਆਇਆਂ ਤਾਂ ਇਹ ਖਾਣਾ ਬਾਹਰੋਂ ਆਪ ਹੀ ਲੈ ਕੇ ਆਉਂਦਾ ਸੀ। ਇਹ ਲਗਭਗ 4 ਵਜੇ ਖਾਣਾ ਬਾਹਰੋਂ ਲੈ ਕੇ ਆਇਆ ਪਰ ਰੋਟੀ ਧਰੀ-ਧਰਾਈ ਰਹਿ ਗਈ, ਰੋਟੀ ਦੀ ਥਾਲੀ ਦੇਖਣ ਤੋਂ ਲੱਗਦਾ ਸੀ ਕਿ ਇਸ ਨੇ ਅਜੇ 2 ਬੁਰਕੀਆਂ ਹੀ ਖਾਧੀਆਂ ਹੋਣਗੀਆਂ।
ਥਾਣੇਦਾਰ ਨੇ ਦੱਸਿਆ ਕਿ ਲਾਸ਼ ਕੋਲੋਂ ਕੋਈ ਵੀ ਨੋਟ ਨਹੀਂ ਮਿਲਿਆ, ਬਸ ਇਕ ਮੋਬਾਈਲ ਫੋਨ ਮਿਲਿਆ ਹੈ।ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ, ਫੋਨ ਦੀ ਲਾਸਟ ਕਾਲ ਤੋਂ ਪਤਾ ਲਗਾਇਆ ਜਾਵੇਗਾ ਕਿ ਮਾਮਲਾ ਕੀ ਹੈ। ਪੋਸਟਮਾਰਟ ਦੀ ਰਿਪੋਰਟ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਕਿਸਾਨਾਂ ਨੂੰ ਰੋਕਣ ਵਾਲੇ ਪੁਲਸ ਮੁਲਾਜ਼ਮਾਂ ਨੂੰ ਬਹਾਦਰੀ ਮੈਡਲ ਦੇਣ ਦਾ ਵਿਰੋਧ, ਸੰਧਵਾਂ ਨੇ ਪੀਐੱਮ ਮੋਦੀ ਨੂੰ ਲਿਖੀ ਚਿੱਠੀ
NEXT STORY