ਮੱਖੂ,(ਵਾਹੀ)- ਵਾਰਡ ਨੰ. 5 ਦੇ ਵਸਨੀਕ ਕੁਲਵੰਤ ਰਾਏ ਦੇ ਘਰ ਨੂੰ ਚੋਰਾਂ ਨੇ ਨਿਸ਼ਾਨੇ 'ਤੇ ਲੈਂਦਿਆਂ ਖੁੱਲ੍ਹੇਆਮ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਰ ਦੇ ਮਾਲਕ ਕੁਲਵੰਤ ਰਾਏ ਪੁੱਤਰ ਠਾਕੁਰ ਦਾਸ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਊਸ਼ਾ ਰਾਣੀ ਆਪਣੇ ਵਿਦੇਸ਼ ਰਹਿੰਦੇ ਬੱਚਿਆਂ ਕੋਲ ਅੱਜ ਤੋਂ ਕਰੀਬ 6 ਮਹੀਨੇ ਪਹਿਲਾਂ ਗਏ ਸਨ। ਪਿਛੋਂ ਘਰ ਦਾ ਧਿਆਨ ਰੱਖਣ ਲਈ ਦੂਸਰੀ ਗਲੀ 'ਚ ਰਹਿੰਦੇ ਆਪਣੇ ਭਤੀਜਿਆਂ ਨੂੰ ਕਹਿ ਕੇ ਗਏ ਸੀ। ਵਿਦੇਸ਼ ਜਾਣ ਤੋਂ 2 ਮਹੀਨੇ ਬਾਅਦ ਉਨ੍ਹਾਂ ਦੇ ਘਰ ਚੋਰਾਂ ਨੇ ਕੈਂਚੀ ਗੇਟ ਦੀ ਗਰਿੱਲ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਸਾਰੇ ਘਰ ਦੀਆਂ ਮਹਿੰਗੇ ਭਾਅ ਦੀਆਂ ਟੂਟੀਆਂ, ਫੁਆਰੇ, ਵਾਸਿੰਗ ਸੈੱਟ, ਬਾਥਰੂਮ ਚੈਨਲ, ਅਤੇ ਬੈਟਰਾ ਚੋਰੀ ਕਰ ਕੇ ਲੈ ਗਏ। ਉਸ ਨੇ ਦੱਸਿਆ ਕਿ ਚੋਰਾਂ ਨੇ ਟੂਟੀਆਂ ਲਾਹੁੰਦੇ ਸਮੇਂ ਸਾਰੇ ਹੀ ਵਾਸਪੇਸ਼ਨ ਤੋੜ ਦਿੱਤੇ, ਜਿਸ ਕਾਰਣ ਉਸ ਦਾ ਇਕ ਲੱਖ ਰੁਪਏ ਤੋਂ ਉਪਰ ਨੁਕਸਾਨ ਹੋਇਆ ਹੈ। ਕੁਲਵੰਤ ਰਾਏ ਦੇ ਭਤੀਜੇ ਵੱਲੋਂ ਚੋਰੀ ਦੀ ਵਾਰਦਾਤ ਸਬੰਧੀ ਪੁਲਸ ਥਾਣਾ ਮੱਖੂ 'ਚ ਦਰਖਾਸਤ ਵੀ ਦਿੱਤੀ ਗਈ।
ਇਥੇ ਇਹ ਵੀ ਵਰਣਨਯੋਗ ਹੈ ਕਿ ਮੱਖੂ ਵਿਖੇ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੱਧੀ ਤੋਂ ਇਕ ਦਰਜਨ ਨਸ਼ੇੜੀ ਹੀ ਹਨ, ਜੋ ਰੋਜ਼ਾਨਾ ਚੋਰੀਆਂ ਦੀਆਂ ਵਾਰਦਾਤਾਂ ਕਰਦੇ ਰਹਿੰਦੇ ਹਨ ਪਰ ਇਨ੍ਹਾਂ ਖਿਲਾਫ ਅਜੇ ਤੱਕ ਢੁਕਵੀਂ ਕਾਰਵਾਈ ਅਮਲ ਵਿਚ ਨਾ ਆਉਣ ਕਰ ਕੇ ਚੋਰੀਆਂ ਦੀਆਂ ਵਾਰਦਾਤਾਂ ਨਿਰਵਿਘਨ ਜਾਰੀ ਹਨ। ਚੋਰਾਂ ਖਿਲਾਫ ਕਾਰਵਾਈ ਕਰਨ ਦੀ ਥਾਂ ਪੁਲਸ ਡੰਗ ਟਪਾਉ ਨੀਤੀ ਅਪਣਾ ਰਹੀ ਹੈ। ਸ਼ਹਿਰ ਦੇ ਕਈ ਪਤਵੰਤਿਆਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਕੁਝ ਨਵੇਂ ਬਣੇ ਘੜਮ ਚੌਧਰੀ ਰੂਪੀ ਆਪਣੇ ਆਪ ਨੂੰ ਨੇਤਾ ਸਮਝਦੇ ਲੋਕਾਂ ਵੱਲੋਂ ਇਨ੍ਹਾਂ ਚੋਰਾਂ ਅਤੇ ਨਸ਼ਾ ਵੇਚਣ ਵਾਲਿਆਂ ਦੀ ਤਰਫਦਾਰੀ ਵੀ ਇਨ੍ਹਾਂ ਵਾਰਦਾਤਾਂ ਨੂੰ ਰੋਕਣ 'ਚ ਅੜਿੱਕੇ ਪਾਉਂਦੀ ਹੈ, ਜੋ ਨਿੰਦਣਯੋਗ ਹੈ। ਲੋਕਾਂ ਦੀ ਮੰਗ ਹੈ ਕਿ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਨ੍ਹਾਂ ਨਸ਼ੇੜੀਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਸ਼ਹਿਰ ਵਾਸੀ ਅਮਨ-ਸ਼ਾਂਤੀ ਨਾਲ ਆਪਣੀ ਜ਼ਿੰਦਗੀ ਬਸਰ ਕਰਦੇ ਹੋਏ ਚੈਨ ਦੀ ਨੀਂਦ ਸੌਂ ਸਕਣ।
ਕੈਨੇਡਾ ਭੇਜਣ ਦੇ ਨਾਂ 'ਤੇ ਕੀਤੀ 25 ਲੱਖ 46 ਹਜ਼ਾਰ ਦੀ ਠੱਗੀ
NEXT STORY