ਤਲਵੰਡੀ ਸਾਬੋ, (ਮੁਨੀਸ਼)- ਤਲਵੰਡੀ ਸਾਬੋ–ਬਠਿੰਡਾ ਰੋਡ ’ਤੇ ਪਿੰਡ ਭਾਗੀਵਾਂਦਰ ਦੇ ਨਜ਼ਦੀਕ ਦੋ ਕਾਰਾਂ ਅਤੇ ਮੋਟਰਸਾਈਕਲ ਦੀ ਟੱਕਰ ਨਾਲ ਤਿੰਨ ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਦੇਰ ਸ਼ਾਮ ਵਾਪਰੇ ਹਾਦਸੇ ’ਚ ਉਪਰੋਕਤ ਸਥਾਨ ’ਤੇ ਮੋਟਰਸਾਈਕਲ ਸਵਾਰ ਗੁਰਾ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਭਾਗੀਵਾਂਦਰ ਅਤੇ ਸਵਿਫਟ ਡਿਜ਼ਾਇਰ ਸਵਾਰ ਤਰਸੇਮ ਕੁਮਾਰ ਪੁੱਤਰ ਬਨਾਰਸੀ ਦਾਸ ਤੇ ਉਸ ਦੇ ਪੁੱਤਰ ਮੁਕਲ ਗਰਗ ਵਾਸੀ ਬਠਿੰਡਾ ਦੀ ਹਾਦਸੇ ਦੌਰਾਨ ਮੌਤ ਹੋ ਗਈ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਸਕਾਰਪੀਓ ਗੱਡੀ ਬਠਿੰਡਾ ਵੱਲ ਤੋਂ ਆ ਰਹੀ ਸੀ ਜਿਸ ਦੀ ਟੱਕਰ ਪਹਿਲਾਂ ਮੋਟਰਸਾਈਕਲ ਨਾਲ ਹੋਈ ਜਿਸ ਤੋਂ ਬਾਅਦ ਸਵਿਫਟ ਡਿਜ਼ਾਇਰ ਗੱਡੀ ਨਾਲ ਟਕਰਾਈ। ਤਰਸੇਮ ਕੁਮਾਰ ਅਤੇ ਮੁਕਲ ਗਰਗ ਦੀ ਲਾਸ਼ ਨੂੰ ਬਠਿੰਡਾ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ ਤਾਂ ਗੁਰਾ ਸਿੰਘ ਦੀ ਲਾਸ਼ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ’ਚ ਰੱਖਿਆ ਗਿਆ ਹੈ। ਤਲਵੰਡੀ ਸਾਬੋ ਥਾਣਾ ਦੇ ਏ. ਐੱਸ. ਆਈ. ਅਮਰੀਕ ਸਿੰਘ ਨੇ ਦੱਸਿਆ ਕਿ ਤਿੰਨ ਲੋਕਾਂ ਦੇ ਮੌਤ ਦੀ ਸੂਚਨਾ ਮਿਲੀ ਹੈ ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਹਾਦਸਾ ਕਿਸ ਤਰ੍ਹਾਂ ਵਾਪਰਿਆ ਹੈ।
ਸੰਗਤ ਮੰਡੀ, (ਮਨਜੀਤ)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਪਥਰਾਲਾ ਨਜ਼ਦੀਕ ਸਵੇਰ ਸਮੇਂ ਧੁੰਦ ਕਾਰਨ ਟਰੱਕ ਤੇ ਕਾਰ ਦੀ ਟੱਕਰ ਹੋ ਗਈ, ਬੇਸ਼ੱਕ ਇਸ ਹਾਦਸੇ ’ਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਹਾਦਸਾਗ੍ਰਸਤ ਵਾਹਨਾਂ ਕਾਰਨ ਸਡ਼ਕ ਵਿਚਕਾਰ ਲੱਗੇ ਜਾਮ ’ਚ ਡੂੰਮਵਾਲੀ ਵਿਖੇ ਬਣੇ ਈਸਟ ਵੁਡ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਨੂੰ ਲਿਜਾ ਰਹੀ ਇਕ ਬੱਸ ਫਸ ਗਈ ਜਿਸ ’ਚ 45 ਦੇ ਕਰੀਬ ਸਕੂਲੀ ਬੱਚੇ ਸਵਾਰ ਸਨ। ਇਸ ਦੌਰਾਨ 10ਵੀਂ ਕਲਾਸ ਦੇ 2 ਵਿਦਿਆਰਥੀ ਬੱਸ ’ਚੋਂ ਉਤਰਕੇ ਹਾਦਸੇ ਵਾਲੀ ਥਾਂ ’ਤੇ ਚਲੇ ਗਏ ਜਿਸ ਕਾਰਨ ਬਠਿੰਡਾ ਵੱਲ ਤੋਂ ਆ ਰਿਹਾ ਤੇਜ਼ ਰਫ਼ਤਾਰ ਕੈਂਟਰ ਬੱਚਿਆਂ ਉਪਰ ਚਡ਼੍ਹ ਗਿਆ, ਜਿਸ ਕਾਰਨ ਦੋਨੋਂ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਟਰੱਕ ਪੰਪ ਤੋਂ ਤੇਲ ਪੁਆ ਕੇ ਮੁੱਖ ਸਡ਼ਕ ’ਤੇ ਚਡ਼੍ਹ ਰਿਹਾ ਸੀ, ਇਸੇ ਦੌਰਾਨ ਬਠਿੰਡਾ ਤੋਂ ਤੇਜ਼ ਰਫ਼ਤਾਰ ਕਾਰ ਆ ਰਹੀ ਸੀ ਜਿਸ ਕਾਰਨ ਉਹ ਸਡ਼ਕ ’ਤੇ ਚਡ਼੍ਹ ਰਹੇ ਟਰੱਕ ਨਾਲ ਟਕਰਾ ਗਈ, ਇਸ ਹਾਦਸੇ ’ਚ ਬੇਸ਼ੱਕ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੋਨੋਂ ਵਾਹਨ ਕਾਫੀ ਨੁਕਸਾਨੇ ਗਏ। ਹਾਦਸਾਗ੍ਰਸਤ ਵਾਹਨਾਂ ਦੇ ਕਾਰਨ ਸਡ਼ਕ ਵਿਚਕਾਰ ਕਾਫੀ ਵੱਡਾ ਜਾਮ ਲੱਗ ਗਿਆ। ਇਸੇ ਦੌਰਾਨ ਡੂੰਮਵਾਲੀ ਵਿਖੇ ਬਣੇ ਈਸਟ ਵੁਡ ਇੰਟਰਨੈਸ਼ਨਲ ਸਕੂਲ ਦੀ ਬੱਸ ਪਥਰਾਲਾ ਪਿੰਡ ਤੋਂ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਹੀ ਸੀ, ਜਿਸ ਕਾਰਨ ਸਕੂਲੀ ਬੱਸ ਵੀ ਜਾਮ ’ਚ ਫਸ ਗਈ। ਬੱਸ ’ਚੋਂ ਦਸਵੀਂ ਕਲਾਸ ਦੇ ਦੋ ਵਿਦਿਆਰਥੀ ਅਰਸ਼ਪ੍ਰੀਤ ਸਿੰਘ ਪੁੱਤਰ ਸੁਖਪਾਲ ਸਿੰਘ ਅਤੇ ਦਿਲਪ੍ਰੀਤ ਸਿੰਘ ਪੁੱਤਰ ਅਮਨਦੀਪ ਸਿੰਘ ਉੱਤਰ ਕੇ ਹਾਦਸੇ ਵਾਲੀ ਥਾਂ ’ਤੇ ਚਲੇ ਗਏ। ਇਸੇ ਦੌਰਾਨ ਬਠਿੰਡਾ ਵਾਲੇ ਪਾਸਿਓਂ ਇਕ ਤੇਜ਼ ਰਫ਼ਤਾਰ ਆ ਰਿਹਾ ਕੈਂਟਰ ਇਨ੍ਹਾਂ ਦੋਵਾਂ ਵਿਦਿਆਰਥੀਆਂ ’ਤੇ ਚਡ਼੍ਹ ਗਿਆ, ਜਿਸ ਕਾਰਨ ਦੋਨੋਂ ਵਿਦਿਆਰਥੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਦੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਦ ਇਸ ਪੂਰੇ ਮਾਮਲੇ ਸਬੰਧੀ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸੰਜਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ’ਚ ਬੱਸ ਚਾਲਕ ਦੀ ਕੋਈ ਗਲਤੀ ਨਹੀਂ ਸੀ। ਹਾਦਸੇ ਦੌਰਾਨ ਬੱਚੇ ਪੈਟਰੋਲ ਪੰਪ ’ਤੇ ਖਡ਼੍ਹੇ ਸਨ, ਕੈਂਟਰ ਨੇ ਬੱਚਿਆਂ ਨੂੰ ਉਥੇ ਟੱਕਰ ਮਾਰੀ ਹੈ। ਜਦ ਇਸ ਸਬੰਧੀ ਥਾਣਾ ਸੰਗਤ ਦੇ ਸਬ ਇੰਸਪੈਕਟਰ ਪਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਹਾਦਸੇ ਦਾ ਪਤਾ ਲੱਗਦਿਅਾਂ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਸਨ, ਜਦ ਉਹ ਹਾਦਸਾਗ੍ਰਸਤ ਵਾਹਨਾਂ ਨੂੰ ਸਡ਼ਕ ਤੋਂ ਪਾਸੇ ਕਰ ਰਹੇ ਸਨ ਤਾਂ ਇਸੇ ਦੌਰਾਨ ਜਾਮ ’ਚ ਫਸੀ ਸਕੂਲ ਬੱਸ ਨੂੰ ਪਿੱਛੋਂ ਕਿਸੇ ਦੂਸਰੇ ਵਾਹਨ ਨੇ ਟੱਕਰ ਮਾਰ ਦਿੱਤੀ, ਜਦ ਘਬਰਾ ਕੇ ਸਕੂਲੀ ਬੱਚੇ ਬੱਸ ’ਚੋਂ ਹੇਠਾਂ ਉਤਰ ਰਹੇ ਸਨ ਤਾਂ ਇਸੇ ਦੌਰਾਨ ਬਠਿੰਡਾ ਵੱਲ ਤੋਂ ਇਕ ਤੇਜ਼ ਰਫ਼ਤਾਰ ਕੈਂਟਰ ਆਇਆ ਜਿਸ ਨੇ ਲੋਕਾਂ ਦੇ ਰੌਲਾ ਪਾਉਣ ਦੇ ਬਾਵਜੂਦ ਕੈਂਟਰ ਨੂੰ ਪੰਪ ਵੱਲ ਮੋਡ਼ ਦਿੱਤਾ। ਕੈਂਟਰ ਦੀ ਲਪੇਟ ’ਚ ਦੋ ਸਕੂਲੀ ਬੱਚੇ ਆ ਗਏ।
ਨਾਜਾਇਜ਼ ਸ਼ਰਾਬ ਸਮੇਤ 6 ਕਾਬੂ, 1 ਫਰਾਰ
NEXT STORY