ਫਿਰੋਜ਼ਪੁਰ (ਸੋਨੂੰ ਚੋਪੜਾ/ ਕੁਮਾਰ) : ਐਡੀਸ਼ਨਲ ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਡਾ. ਅਮਨਦੀਪ ਕੌਰ ਨੇ ਵਿਸ਼ੇਸ਼ ਆਦੇਸ਼ ਜਾਰੀ ਕਰਦੇ ਹੋਏ ਪਾਬੰਦੀਸ਼ੁਦਾ ਪਦਾਰਥ ਜਾਂ ਸਮੱਗਰੀ ਜੇਲ੍ਹ ਦੇ ਅੰਦਰ ਲਿਜਾਣ ਜਾਂ ਜੇਲ੍ਹ ਵਿੱਚ ਰੱਖਣ ''ਤੇ ਮੁਕੰਮਲ ਤੌਰ ''ਤੇ ਪਾਬੰਦੀ ਲਗਾ ਦਿੱਤੀ ਹੈ।
ਉਨ੍ਹਾਂ ਨੇ ਇੱਕ ਆਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ 75 ਐਮ.ਜੀ. ਤੋਂ ਉੱਪਰ ਫਾਰਮੂਲੇਸ਼ਨ ਵਾਲੀ ਪ੍ਰੇਗਾਬਲੀਨ ਕੈਪਸੂਲ ਅਤੇ ਟੈਬਲੇਟ ''ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ਅਤੇ ਆਦੇਸ਼ ਦਿੱਤਾ ਹੈ ਕਿ ਰਿਟੇਲਰ, ਕੈਮਿਸਟ, ਮੈਡੀਕਲ ਸਟੋਰ ਮਾਲਕ, ਹਸਪਤਾਲ, ਫਾਰਮਾਸਿਸਟ ਅਤੇ ਹੋਰ ਕੋਈ ਵੀ ਵਿਅਕਤੀ ਪ੍ਰੇਗਾਬਲੀਨ 75 ਐਮ.ਜੀ. ਬਿਨਾਂ ਡਾਕਟਰ ਦੀ ਅਸਲ ਪਰਚੀ ਦੇ ਨਹੀਂ ਦੇਵੇਗਾ ਅਤੇ ਪ੍ਰੇਗਾਬਲੀਨ 75 ਐਮ.ਜੀ. ਤੱਕ ਵੇਚੀ ਗਈ ਗੋਲੀ ਅਤੇ ਕੈਪਸੂਲ ਦਾ ਰਿਕਾਰਡ ਰਿਟੇਲਰ, ਕੈਮਿਸਟ, ਮੈਡੀਕਲ ਸਟੋਰ ਮਾਲਕ, ਅਤੇ ਹਸਪਤਾਲ ਦਾ ਫਾਰਮਾਸਿਸਟ ਆਦਿ ਆਪਣੇ ਕੋਲ ਰੱਖੇਗਾ। ਉਨ੍ਹਾਂ ਦੱਸਿਆ ਕਿ ਪਾਬੰਦੀ ਦੇ ਇਹ ਆਦੇਸ਼ ਅਗਲੇ ਦੋ ਮਹੀਨੇ ਤੱਕ ਜਾਰੀ ਰਹਿਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਿਤਿਨ ਨਬੀਨ ਨੂੰ ਮਿਲੇ ਢਿੱਲੋਂ, 'ਸ਼ੇਰ-ਏ-ਪੰਜਾਬ' ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਕੀਤੀ ਭੇਟ
NEXT STORY