ਚੰਡੀਗੜ੍ਹ/ਜਲੰਧਰ (ਅੰਕੁਰ, ਧਵਨ) : ਪੰਜਾਬ ਪੁਲਸ ਦੀ ਸਟੇਟ ਸਾਈਬਰ ਕ੍ਰਾਈਮ ਡਵੀਜ਼ਨ ਨੇ ਸਾਈਬਰ ਅਪਰਾਧੀਆਂ ਖ਼ਿਲਾਫ਼ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਨੇ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਪੰਜਾਬ ਪੁਲਸ ਨੇ ਸਾਈਬਰ ਠੱਗੀ ਨਾਲ ਜੁੜੇ 63,749 ਬੈਂਕ ਖ਼ਾਤਿਆਂ ਨੂੰ ਫਰੀਜ਼ ਕੀਤਾ ਹੈ, ਜਿਨ੍ਹਾਂ 'ਚ ਕਰੀਬ 540.34 ਕਰੋੜ ਰੁਪਏ ਦਾ ਲੈਣ-ਦੇਣ ਸ਼ਾਮਲ ਸੀ। ਸਾਲ 2024 ਤੋਂ ਹੁਣ ਤੱਕ ਕਰੀਬ 64 ਕਰੋੜ ਰੁਪਏ ਦੀ ਰਕਮ ਬਰਾਮਦ ਕਰ ਕੇ ਪੀੜਤਾਂ ਨੂੰ ਮੋੜੀ ਗਈ ਹੈ, ਜਿਸ ਵਿਚ 1 ਜਨਵਰੀ 2025 ਤੋਂ ਹੁਣ ਤੱਕ ਕੀਤੀ ਗਈ 38.42 ਕਰੋੜ ਰੁਪਏ ਦੀ ਰਿਕਵਰੀ ਵੀ ਸ਼ਾਮਲ ਹੈ। ਇਸੇ ਸਮੇਂ ਦੌਰਾਨ ਸੂਬੇ ਭਰ 'ਚ ਸਾਈਬਰ ਅਪਰਾਧ ਦੇ 62,253 ਮਾਮਲੇ ਦਰਜ ਕੀਤੇ ਗਏ। ਪਿਛਲੇ ਵਿੱਤੀ ਸਾਲ 'ਚ ਸਾਈਬਰ ਠੱਗੀ ਦੀ ਰਕਮ ਫਰੀਜ਼ ਕਰਨ ਦੀ ਸਫ਼ਲਤਾ ਦਰ 16.13 ਫ਼ੀਸਦੀ ਤੋਂ ਵੱਧ ਕੇ 23.43 ਫ਼ੀਸਦੀ ਹੋ ਗਈ ਹੈ, ਜੋ ਵਿੱਤੀ ਰਿਕਵਰੀ 'ਚ ਹੋਏ ਵੱਡੇ ਸੁਧਾਰ ਨੂੰ ਦਰਸਾਉਂਦੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਚਲਾਨ ਭਰਨ ਨੂੰ ਲੈ ਕੇ ਵੱਡਾ ਬਦਲਾਅ, ਨਵੀਂ ਨੋਟੀਫਿਕੇਸ਼ਨ ਜਾਰੀ, ਵਾਹਨ ਚਾਲਕ ਹੋ ਸਾਵਧਾਨ
ਜਾਂਚ ਦੌਰਾਨ ਸਾਈਬਰ ਅਪਰਾਧੀਆਂ ਦੇ ਕੰਮ ਕਰਨ ਦੇ ਤਰੀਕੇ, ਵਿੱਤੀ ਲੈਣ-ਦੇਣ ਦੀ ਲੜੀ ਅਤੇ ਵੱਖ-ਵੱਖ ਸੂਬਿਆਂ 'ਚ ਫੈਲੇ ਉਨ੍ਹਾਂ ਦੇ ਨੈੱਟਵਰਕ ਦੀ ਪਛਾਣ ਕਰਨ ’ਚ ਵੱਡੀ ਸਫ਼ਲਤਾ ਮਿਲੀ ਹੈ। ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਜਲੰਧਰ ਕਮਿਸ਼ਨਰੇਟ 'ਚ ਸਭ ਤੋਂ ਵੱਧ 16,032 ਬੈਂਕ ਖ਼ਾਤੇ ਫਰੀਜ਼ ਕੀਤੇ ਗਏ, ਜਿਸ ਨਾਲ 6.81 ਕਰੋੜ ਰੁਪਏ ਦੀ ਰਿਕਵਰੀ ਹੋਈ। ਕਪੂਰਥਲਾ 'ਚ 7,344 ਖ਼ਾਤੇ ਫਰੀਜ਼ ਕਰ ਕੇ 2.56 ਕਰੋੜ ਰੁਪਏ, ਹੁਸ਼ਿਆਰਪੁਰ ’ਚ 7,201 ਖ਼ਾਤੇ ਫਰੀਜ਼ ਕਰ ਕੇ 3.96 ਕਰੋੜ ਰੁਪਏ, ਜਦੋਂ ਕਿ ਫ਼ਿਰੋਜ਼ਪੁਰ ’ਚ 6,930 ਖ਼ਾਤੇ ਫਰੀਜ਼ ਕਰ ਕੇ 93.16 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ ਹੈ। ਇਸੇ ਤਰ੍ਹਾਂ ਤਰਨਤਾਰਨ 'ਚ 5,229 ਖ਼ਾਤੇ ਫਰੀਜ਼ ਕਰ ਕੇ 6.97 ਕਰੋੜ ਰੁਪਏ, ਜਲੰਧਰ ਦਿਹਾਤੀ ’ਚ 4,475 ਖ਼ਾਤੇ ਫਰੀਜ਼ ਕਰ ਕੇ 55.94 ਲੱਖ ਰੁਪਏ ਦੀ ਰਿਕਵਰੀ ਕੀਤੀ ਗਈ। ਇਸ ਤੋਂ ਇਲਾਵਾ ਸੰਗਰੂਰ 'ਚ 1,760 ਅਤੇ ਫ਼ਤਿਹਗੜ੍ਹ ਸਾਹਿਬ ’ਚ 2,685 ਬੈਂਕ ਖ਼ਾਤੇ ਫਰੀਜ਼ ਕੀਤੇ ਗਏ।
ਇਹ ਵੀ ਪੜ੍ਹੋ : ਖ਼ਰਾਬ ਮੌਸਮ ’ਚ ਘਰੋਂ ਨਿਕਲਣ ਵਾਲੇ ਸਾਵਧਾਨ! ਪੜ੍ਹ ਲਓ ਇਹ ਚਿਤਾਵਨੀ, ਤੂਫ਼ਾਨ ਤੇ ਗਰਜ਼ ਵਿਚਾਲੇ...
ਉਨ੍ਹਾਂ ਦੱਸਿਆ ਕਿ ਸਟੇਟ ਸਾਈਬਰ ਕ੍ਰਾਈਮ ਡਵੀਜ਼ਨ ਨੇ ਕੈਨੇਡਾ 'ਚ ਰਹਿੰਦੇ ਇਕ ਪੰਜਾਬੀ ਵਿਅਕਤੀ ਨਾਲ ਹੋਈ ਸਾਈਬਰ ਬਲੈਕਮੇਲਿੰਗ ਦਾ ਮਾਮਲਾ ਵੀ ਸੁਲਝਾਇਆ ਹੈ। ਮੁਲਜ਼ਮ ਨੇ ਸੋਸ਼ਲ ਮੀਡੀਆ ਰਾਹੀਂ ‘ਆਨਲਾਈਨ ਅਰਦਾਸ’ ਦੇ ਬਹਾਨੇ ਪੀੜਤ ਨਾਲ ਸੰਪਰਕ ਕੀਤਾ ਸੀ, ਉਸ ਦੀ ਨਿੱਜੀ ਵੀਡੀਓ ਹਾਸਲ ਕਰ ਕੇ ਉਸ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦਿੱਤੀ ਅਤੇ ਬਲੈਕਮੇਲ ਕੀਤਾ। ਸਪੈਸ਼ਲ ਡੀ. ਜੀ. ਪੀ. (ਸਾਈਬਰ ਕ੍ਰਾਈਮ) ਵੀ. ਨੀਰਜਾ ਨੇ ਕਿਹਾ ਕਿ ਸਾਈਬਰ ਠੱਗ ਗਿਰੋਹਾਂ ’ਤੇ ਕਾਰਵਾਈ ਦੇ ਨਾਲ-ਨਾਲ ਵਿਭਾਗ ਲੋਕਾਂ ਨੂੰ ਠੱਗਾਂ ਦੇ ਜਾਲ ਤੋਂ ਬਚਣ ਲਈ ਜਾਗਰੂਕ ਵੀ ਕਰ ਰਹੀ ਹੈ। ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਫ਼ਰਜ਼ੀ ਆਨਲਾਈਨ ਗਰੂਮਿੰਗ, ਸਾਈਬਰ ਬੁਲਿੰਗ (ਧਮਕਾਉਣਾ), ਸੈਕਸਟਾਰਸ਼ਨ, ਫ਼ਰਜ਼ੀ ਆਨਲਾਈਨ ਦੋਸਤੀ ਅਤੇ ਗੇਮਿੰਗ ਪਲੇਟਫਾਰਮਾਂ ਰਾਹੀਂ ਨਿੱਜੀ ਜਾਣਕਾਰੀ ਸਾਂਝੀ ਕਰਨ ਦੇ ਖ਼ਤਰਿਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਚਲਾਨ ਭਰਨ ਨੂੰ ਲੈ ਕੇ ਵੱਡਾ ਬਦਲਾਅ, ਨਵੀਂ ਨੋਟੀਫਿਕੇਸ਼ਨ ਜਾਰੀ, ਵਾਹਨ ਚਾਲਕ ਹੋ ਜਾਣ ਸਾਵਧਾਨ
NEXT STORY