ਫ਼ਰੀਦਕੋਟ, (ਚਾਵਲਾ)- ਭਾਈ ਘਨ੍ਹੱਈਆ ਚੌਕ ਵਿਖੇ ਜਾਂਦੇ ਗੰਦੇ ਨਾਲੇ ਉਪਰ ਰੱਖੀਆਂ ਸਲੈਬਾਂ ’ਤੇ ਬਣੀ ਸਡ਼ਕ ਬੈਠ ਗਈ ਸੀ। ਬਾਬਾ ਫਰੀਦ ਜੀ ਦਾ ਆਗਮਨ ਪੁਰਬ ਮਨਾਏ ਜਾਣ ਕਾਰਨ ਨਗਰ ਕੌਂਸਲ ਵੱਲੋਂ ਗੰਦੇ ਨਾਲੇ ’ਤੇ 4 ਸਲੈਬਾਂ ਸੀਮੈਂਟ ਵਾਲੀਆਂ ਬੀਤੇ ਐਤਵਾਰ ਨੂੰ ਰੱਖੀਆਂ ਗਈਆਂ ਸਨ, ਤਾਂ ਜੋ ਇਸ ਚੌਕ ਵਿਚੋਂ ਲੰਘਣ ਵਾਲੇ ਵ੍ਹੀਕਲਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ ਪਰ ਮੇਲਾ ਸ਼ੁਰੂ ਹੋਏ ਨੂੰ ਅਜੇ 2 ਦਿਨ ਹੀ ਹੋਏ ਹਨ ਅਤੇ ਸੀਮੈਂਟ ਵਾਲੀਆਂ ਸਲੈਬਾਂ ਵਿਚੋਂ ਇਕ ਸਲੈਬ ਟੁੱਟ ਗਈ ਅਤੇ ਦੂਜੀ ਬੈਠ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਹਗੀਰਾਂ ਨੇ ਦੱਸਿਆ ਕਿ ਇਹ ਸੀਮੈਂਟ ਵਾਲੀਆਂ ਸਲੈਬਾਂ ਬਹੁਤ ਘਟੀਆ ਮਟੀਰੀਅਲ ਨਾਲ ਬਣੀਅਾਂ ਹੋਣ ਕਰ ਕੇ ਹਫਤਾ ਵੀ ਨਹੀਂ ਕੱਟ ਸਕੀਅਾਂ। ਇਸ ਮੌਕੇ ਟਰੈਫਿਕ ਪੁਲਸ ਕਰਮਚਾਰੀ ਨੇ ਦੱਸਿਆ ਕਿ ਇਸ ਸਡ਼ਕ ਤੋਂ ਭਾਰੀ ਵਾਹਨ ਲੰਘਦੇ ਹਨ। ਉਨ੍ਹਾਂ ਕਿਹਾ ਕਿ ਇਸ ਸਡ਼ਕ ’ਤੇ ਮੋਟੀਆਂ ਅਤੇ ਮਜ਼ਬੂਤ ਪੁਲੀਆਂ ਬਣਾ ਕੇ ਗੰਦੇ ਨਾਲੇ ’ਤੇ ਰੱਖੀਆਂ ਜਾਣ, ਤਾਂ ਜੋ ਹਰ ਤਰ੍ਹਾਂ ਦਾ ਟਰੈਫਿਕ ਇਸ ਸਡ਼ਕ ਤੋਂ ਲੰਘ ਸਕੇ ਅਤੇ ਮੇਲੇ ਵਿਚ ਆ ਰਹੀਆਂ ਸੰਗਤਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਰਾਹਗੀਰਾਂ ਨੇ ਦੱਸਿਆ ਕਿ ਇਸ ਨਾਲੋਂ ਤਾਂ ਪਹਿਲਾਂ ਵਾਲੀਆਂ ਹੀ ਸਲੈਬਾਂ ਮਜ਼ਬੂਤ ਸਨ, ਜੋ ਕਈ ਸਾਲਾਂ ਤੋਂ ਚੱਲੀਆਂ ਆ ਰਹੀਆਂ ਸਨ।
ਕੀ ਕਹਿਣਾ ਹੈ ਪ੍ਰਧਾਨ ਦਾ : ਨਗਰ ਕੌਂਸਲ ਦੀ ਵਾਈਸ ਪ੍ਰਧਾਨ ਸ਼ਰਨਜੀਤ ਕੌਰ ਨੇ ਦੱਸਿਆ ਕਿ ਇਸ ਸਬੰਧੀ ਸਲੈਬਾਂ ਬਣਾਉਣ ਵਾਲੇ ਠੇਕੇਦਾਰ ਨੂੰ ਕਹਿ ਦਿੱਤਾ ਗਿਆ ਹੈ ਕਿ ਸਲੈਬਾਂ ਮੋਟੀਆਂ ਅਤੇ ਮਜ਼ਬੂਤ ਬਣਾ ਕੇ ਰੱਖੀਆਂ ਜਾਣ, ਤਾਂ ਜੋ ਇਸ ਚੌਕ ’ਚੋਂ ਲੰਘ ਰਹੇ ਵ੍ਹੀਕਲਾਂ ਨੂੰ ਕੋਈ ਮੁਸ਼ਕਲ ਨਾ ਆਵੇ।
ਕੁੱਟ-ਮਾਰ ਕਰਨ ਤੇ ਗੱਡੀਆਂ ਭੰਨਣ ਦੇ ਦੋਸ਼ ’ਚ 35 ਵਿਅਕਤੀਆਂ ਵਿਰੁੱਧ ਕੇਸ ਦਰਜ
NEXT STORY