ਲੁਧਿਆਣਾ (ਰਾਜ) : ਮਹਾਨਗਰ ਵਿਚ ਪਲਾਸਟਿਕ ਡੋਰ ਖਿਲਾਫ ਪੁਲਸ ਦੀ ਮੁਹਿੰਮ ਹੁਣ ਆਸਮਾਨ ਤੱਕ ਪੁੱਜ ਗਈ ਹੈ। ਪਲਾਸਟਿਕ ਡੋਰ ਦੀ ਸਪਲਾਈ ਰੋਕਣ ਵਿਚ ਨਾਕਾਮ ਸਾਬਤ ਹੋ ਰਹੀ ਪੁਲਸ ਨੇ ਹੁਣ ਪਤੰਗਬਾਜ਼ਾਂ ’ਤੇ ਨਕੇਲ ਕੱਸਣ ਲਈ ਡ੍ਰੋਨ ਦਾ ਸਹਾਰਾ ਲੈਣ ਦਾ ਫੈਸਲਾ ਕੀਤਾ ਹੈ। ਪੁਲਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਡ੍ਰੋਨ ਜ਼ਰੀਏ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜਾਵੇਗੀ, ਜੋ ਪਾਬੰਦੀਸ਼ੁਦਾ ਡੋਰ ਦੀ ਵਰਤੋਂ ਕਰ ਰਹੇ ਹਨ। ਹਾਲਾਂਕਿ ਵੱਡਾ ਸਵਾਲ ਇਹ ਹੈ ਕਿ ਪੁਲਸ ਵੱਡੇ ਮਗਰਮੱਛਾਂ (ਕਿੰਗਪਿਨ) ਨੂੰ ਫੜਨ ਦੀ ਬਜਾਏ ਛੋਟੇ ਪਤੰਗ਼ਬਾਜ਼ਾਂ ਨੂੰ ਫੜ ਕੇ ਕੀ ਹਾਸਲ ਕਰ ਸਕੇਗੀ?
ਇਹ ਵੀ ਪੜ੍ਹੋ : ਪੰਜਾਬ ’ਚ ਹਵਾਲਾ ਜ਼ਰੀਏ ਪੇਮੈਂਟ ਕਰ ਕੇ ਵਿਦੇਸ਼ਾਂ ਤੋਂ ਮੰਗਵਾਇਆ ਜਾ ਰਿਹਾ ਹੈ ਕਰੋੜਾਂ ਦਾ ਸੋਨਾ
ਪਹੁੰਚ ਅਤੇ ਪੈਸੇ ਦੀ ਖੇਡ ਨਾਲ ਜ਼ਮਾਨਤ ਕਰਵਾ ਕੇ ਘਰ ਪੁੱਜਿਆ ਮੁੱਖ ਮੁਲਜ਼ਮ
ਸੂਤਰਾਂ ਮੁਤਾਬਕ ਦਸੰਬਰ ਮਹੀਨੇ ਵਿਚ ਪੁਲਸ ਨੇ ਡੋਰ ਸਪਲਾਈ ਕਰਨ ਵਾਲੇ ਇਕ ਵੱਡੇ ਕਿੰਗਪਿਨ ਨੂੰ ਦਬੋਚਿਆ ਸੀ ਪਰ ਉੱਚੀ ਪਹੁੰਚ ਅਤੇ ਕਾਨੂੰਨ ਦੀ ਕਮਜ਼ੋਰ ਕੜੀਆਂ ਕਾਰਨ ਉਸ ਨੂੰ ਮਾਮੂਲੀ ਧਾਰਾਵਾਂ ਵਿਚ ਕੇਸ ਦਰਜ ਕਰ ਕੇ ਛੱਡ ਦਿੱਤਾ ਗਿਆ। ਉਹ ਮੁਲਜ਼ਮ ਮੌਕੇ ’ਤੇ ਹੀ ਜ਼ਮਾਨਤ ਕਰਵਾ ਕੇ ਸ਼ਾਨ ਨਾਲ ਘਰ ਮੁੜ ਆਇਆ।
ਪੁਲਸ ਤੋਂ ਬਚਣ ਲਈ ਭਰੋਸੇਮੰਦ ਗਾਹਕਾਂ ਨੂੰ ਵੇਚ ਰਹੇ ਡੋਰ
ਮੁਨਾਫਾਖੋਰ ਦੁਕਾਨਦਾਰਾਂ ਨੇ ਪੁਲਸ ਦੀਆਂ ਅੱਖਾਂ ’ਚ ਧੂੜ ਝੋਕਣ ਲਈ ਆਪਣਾ ਤਰੀਕਾ ਪੂਰੀ ਤਰ੍ਹਾਂ ਬਦਲ ਲਿਆ ਹੈ। ਹੁਣ ਇਹ ਲੋਕ ਸ਼ਰੇਆਮ ਨਹੀਂ ਸਿਰਫ ਆਪਣੇ ਪੁਰਾਣੇ ਅਤੇ ਭਰੋਸੇਮੰਦ ਗਾਹਕਾਂ ਨੂੰ ਹੀ ਡੋਰ ਮੁਹੱਈਆ ਕਰਵਾ ਰਹੇ ਹਨ। ਇਸ ਤੋਂ ਇਲਾਵਾ ਪੁਲਸ ਨੂੰ ਗੁੰਮਰਾਹ ਕਰਨ ਲਈ ਇਕ ਹੋਰ ਸ਼ਾਤਰਾਨਾ ਢੰਗ ਅਪਣਾਇਆ ਜਾ ਰਿਹਾ ਹੈ। ਹੁਣ ਸੂਤੀ ਧਾਗੇ ਵਾਲੀ ਡੋਰ ਨੂੰ ਵੀ ਪਲਾਸਟਿਕ ਡੋਰ ਵਰਗੇ ਗੱਟੂ ਵਿਚ ਲਪੇਟ ਕੇ ਵੇਚਿਆ ਜਾ ਰਿਹਾ ਹੈ, ਤਾਂ ਕਿ ਚੈਕਿੰਗ ਦੌਰਾਨ ਪੁਲਸ ਉਲਝ ਜਾਵੇ ਕਿ ਕਿਹੜਾ ਮਾਲ ਨਾਜਾਇਜ਼ ਹੈ।
ਇਹ ਵੀ ਪੜ੍ਹੋ : ਭਾਰਤ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਲਈ ਤਿਆਰੀਆਂ ਮੁਕੰਮਲ; ਚੀਨ-ਜਰਮਨੀ ਤੋਂ ਵੀ ਹੋਵੇਗੀ ਐਡਵਾਂਸ
ਇਨ੍ਹਾਂ ਇਲਾਕਿਆਂ ਵਿਚ ਵਿਕ ਰਹੀ ਹੈ ਪਲਾਸਟਿਕ ਡੋਰ
ਸ਼ਹਿਰ ਦੇ ਦਰੇਸੀ, ਸੰਗਲਾ ਵਾਲਾ ਸ਼ਿਵਾਲਾ ਰੋਡ, ਡਵੀਜ਼ਨ ਨੰ. 3, ਨਿਊ ਮਾਧੋਪੁਰੀ, ਸਿਵਲ ਲਾਇੰਸ, ਚੰਦਰ ਨਗਰ, ਹੈਬੋਵਾਲ, ਟਿੱਬਾ ਰੋਡ ਅਤੇ ਸ਼ਿਵਾਜੀ ਨਗਰ ਵਰਗੇ ਇਲਾਕਿਆਂ ’ਚ ਇਸ ਸਮੇਂ ਪਤੰਗਬਾਜ਼ੀ ਦਾ ਜ਼ੋਰ ਹੈ ਅਤੇ ਇਥੇ ਹੀ ਡੋਰ ਸਭ ਤੋਂ ਜ਼ਿਆਦਾ ਵੇਚੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਸਮਾਜਸੇਵੀ ਸੰਸਥਾਵਾਂ ਵਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਉਣ ਦੇ ਬਾਵਜੂਦ ਲੋਕ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਪਲਾਸਟਿਕ ਡੋਰ ਇੰਨੀ ਘਾਤਕ ਹੈ ਕਿ ਇਹ ਫਸਣ ਨਾਲ ਟੁੱਟਦੀ ਨਹੀਂ ਅਤੇ ਸਿੱਧਾ ਗਲੇ ਜਾਂ ਸਰੀਰ ਦੇ ਅੰਗਾਂ ਨੂੰ ਕੱਟ ਦਿੰਦੀ ਹੈ।
ਸਾਬਕਾ DGP ਸੁਮੇਧ ਸੈਣੀ ਨੂੰ ਵੱਡੀ ਰਾਹਤ, ਕਾਲੋਨੀ ਕੱਟਣ ਦੇ ਮਾਮਲੇ 'ਚ ਬੇਕਸੂਰ ਕਰਾਰ
NEXT STORY