ਬਿਜ਼ਨੈੱਸ ਡੈਸਕ : ਈਰਾਨ ਵਿੱਚ ਚੱਲ ਰਹੀ ਘਰੇਲੂ ਅਸ਼ਾਂਤੀ ਦਾ ਭਾਰਤ ਦੇ ਬਾਸਮਤੀ ਚੌਲਾਂ ਦੇ ਨਿਰਯਾਤ 'ਤੇ ਸਿੱਧਾ ਅਸਰ ਪੈ ਰਿਹਾ ਹੈ। ਇੱਕ ਉਦਯੋਗ ਸੰਸਥਾ, ਇੰਡੀਅਨ ਰਾਈਸ ਐਕਸਪੋਰਟਰਜ਼ ਫੈਡਰੇਸ਼ਨ (IREF) ਦੇ ਅਨੁਸਾਰ, ਭੁਗਤਾਨਾਂ ਵਿੱਚ ਦੇਰੀ, ਆਰਡਰਾਂ ਵਿੱਚ ਅਨਿਸ਼ਚਿਤਤਾ ਅਤੇ ਵਧੇ ਹੋਏ ਵਪਾਰਕ ਜੋਖਮਾਂ ਕਾਰਨ ਘਰੇਲੂ ਬਾਜ਼ਾਰ ਵਿੱਚ ਬਾਸਮਤੀ ਚੌਲਾਂ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਆਈ. ਆਰ. ਈ. ਐੱਫ. ਨੇ ਕਿਹਾ ਕਿ ਇਸ ਵਧਦੇ ਸੰਕਟ ਨੇ ਪੇਮੈਂਟ ਸਾਈਕਲ ’ਚ ਰੁਕਾਵਟ ਪਾਈ ਹੈ, ਸ਼ਿਪਮੈਂਟ ’ਚ ਦੇਰੀ ਹੋਈ ਹੈ ਅਤੇ ਖਰੀਦਦਾਰ ਦਾ ਭਰੋਸਾ ਘੱਟ ਹੋਇਆ ਹੈ, ਜਿਸ ਦਾ ਅਸਰ ਹੁਣ ਭਾਰਤੀ ਚੌਲ ਮੰਡੀਆਂ ’ਚ ਸਾਫ ਦਿਸ ਰਿਹਾ ਹੈ। ਮਾਰਕੀਟ ਭਾਈਵਾਲਾਂ ਦਾ ਕਹਿਣਾ ਹੈ ਕਿ ਪਿਛਲੇ ਇਕ ਹਫਤੇ ’ਚ ਈਰਾਨ ਟੈਂਸ਼ਨ ਕਾਰਨ ਬਾਸਮਤੀ ਚੌਲਾਂ ਦੀਆਂ ਕੀਮਤਾਂ ’ਚ 5 ਤੋਂ 10 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਭਾਰਤ ਨੇ ਈਰਾਨ ਨੂੰ ਭੇਜੇ 4225 ਕਰੋੜ ਦੇ ਚੌਲ
ਆਈ. ਆਰ. ਈ. ਐੱਫ. ਵੱਲੋਂ ਜਾਰੀ ਬਰਾਮਦ ਡਾਟਾ ਅਨੁਸਾਰ ਭਾਰਤ ਨੇ ਮੌਜੂਦਾ ਵਿੱਤੀ ਸਾਲ 2025-26 ’ਚ ਅਪ੍ਰੈਲ-ਨਵੰਬਰ ਦੌਰਾਨ ਈਰਾਨ ਨੂੰ 468.10 ਮਿਲੀਅਨ ਡਾਲਰ (ਲੱਗਭਗ 4,225 ਕਰੋੜ ਰੁਪਏ) ਦੇ ਬਾਸਮਤੀ ਚੌਲ ਬਰਾਮਦ ਕੀਤੇ, ਜੋ ਲੱਗਭਗ 5.99 ਲੱਖ ਮੀਟ੍ਰਿਕ ਟਨ ਹੈ। ਆਈ. ਆਰ. ਈ. ਐੱਫ. ਨੇ ਕਿਹਾ ਕਿ ਈਰਾਨ ਰਵਾਇਤੀ ਤੌਰ ’ਤੇ ਭਾਰਤੀ ਬਾਸਮਤੀ ਦੇ ਸਭ ਤੋਂ ਵੱਡੇ ਟਿਕਾਣਿਆਂ ’ਚੋਂ ਇਕ ਰਿਹਾ ਹੈ ਪਰ ਮੌਜੂਦਾ ਅਸਥਿਰਤਾ ਕਾਰਨ ਇਸ ਸਾਲ ਵਪਾਰ ਦੇ ਪ੍ਰਵਾਹ ’ਚ ਕਾਫੀ ਬੇਯਕੀਨੀ ਆਈ ਹੈ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਆਈ. ਆਰ. ਈ. ਐੱਫ. ਦੇ ਨੈਸ਼ਨਲ ਪ੍ਰੈਜ਼ੀਡੈਂਟ ਡਾ. ਪ੍ਰੇਮ ਗਰਗ ਨੇ ਕਿਹਾ ਕਿ ਈਰਾਨ ਪਹਿਲਾਂ ਹੀ ਭਾਰਤੀ ਬਾਸਮਤੀ ਲਈ ਇਕ ਅਹਿਮ ਮਾਰਕੀਟ ਰਿਹਾ ਹੈ। ਹਾਲਾਂਕਿ ਮੌਜੂਦਾ ਉਥਲ-ਪੁਥਲ ਨੇ ਵਪਾਰਕ ਚੈਨਲ ’ਚ ਰੁਕਾਵਟ ਪਾਈ ਹੈ, ਪੇਮੈਂਟ ਸੁਸਤ ਕਰ ਦਿੱਤੀ ਹੈ ਅਤੇ ਖਰੀਦਦਾਰਾਂ ਦਾ ਭਰੋਸਾ ਘਟਾ ਦਿੱਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਦਾ ਸਿੱਧਾ ਅਸਰ ਭਾਰਤੀ ਮੰਡੀਆਂ ’ਚ ਦਿਸ ਰਿਹਾ ਹੈ, ਜਿੱਥੇ ਕੁੱਝ ਹੀ ਦਿਨਾਂ ’ਚ ਬਾਸਮਤੀ ਦੀਆਂ ਕੀਮਤਾਂ ਤੇਜ਼ੀ ਨਾਲ ਘੱਟ ਹੋ ਗਈਆਂ ਹਨ। ਬਰਾਮਦਕਾਰਾਂ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ, ਖਾਸ ਕਰ ਕੇ ਕ੍ਰੈਡਿਟ ਐਕਸਪੋਜ਼ਰ ਅਤੇ ਸ਼ਿਪਮੈਂਟ ਟਾਈਮਲਾਈਨ ਨੂੰ ਲੈ ਕੇ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਐਡਵਾਈਜ਼ਰੀ ਜਾਰੀ
ਬਦਲਦੇ ਹਾਲਾਤ ਨੂੰ ਦੇਖਦੇ ਹੋਏ ਆਈ. ਆਰ. ਈ. ਐੱਫ. ਨੇ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ’ਚ ਬਰਾਮਦਕਾਰਾਂ ਨੂੰ ਈਰਾਨੀ ਕਾਂਟਰੈਕਟਸ ਨਾਲ ਜੁੜੇ ਜੋਖਿਮ ਨੂੰ ਫਿਰ ਦੇਖਣ, ਜ਼ਿਆਦਾ ਸੁਰੱਖਿਅਤ ਪੇਮੈਂਟ ਸਿਸਟਮ ਅਪਣਾਉਣ ਅਤੇ ਸਿਰਫ ਈਰਾਨੀ ਮਾਰਕੀਟ ਲਈ ਬਣੀ ਇਨਵੈਂਟਰੀ ਦੀ ਜ਼ਿਆਦਾ ਵਰਤੋਂ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ। ਫੈੱਡਰੇਸ਼ਨ ਨੇ ਬਰਾਮਦਕਾਰਾਂ ਅਤੇ ਕਿਸਾਨਾਂ, ਦੋਵਾਂ ਨੂੰ ਅਚਾਨਕ ਆਉਣ ਵਾਲੇ ਝਟਕਿਆਂ ਤੋਂ ਬਚਾਉਣ ਲਈ ਸੋਚ-ਸਮਝ ਕੇ ਅਤੇ ਸਾਵਧਾਨੀ ਨਾਲ ਕੰਮ ਲੈਣ ਦੀ ਵੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਅਮਰੀਕਾ ਲਾ ਰਿਹਾ ਭਾਰਤੀ ਚੌਲਾਂ ’ਤੇ ਇੰਨਾ ਟੈਰਿਫ
ਈਰਾਨ ਸੰਕਟ ਦੇ ਨਾਲ-ਨਾਲ ਆਈ. ਆਰ. ਈ. ਐੱਫ. ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਹਾਲ ਹੀ ’ਚ ਸਾਹਮਣੇ ਆਏ ਬਿਆਨ ’ਤੇ ਵੀ ਧਿਆਨ ਦਿੱਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਈਰਾਨ ਦੇ ਨਾਲ ਵਪਾਰ ਜਾਰੀ ਰੱਖਣ ਵਾਲੇ ਦੇਸ਼ਾਂ ’ਤੇ 25 ਫੀਸਦੀ ਟੈਰਿਫ ਲੱਗ ਸਕਦਾ ਹੈ। ਫੈੱਡਰੇਸ਼ਨ ਨੇ ਸਾਫ ਕੀਤਾ ਕਿ ਯੂ. ਐੱਸ. ਪਹਿਲਾਂ ਹੀ ਭਾਰਤੀ ਚੌਲਾਂ ਦੀ ਬਰਾਮਦ ’ਤੇ 50 ਫੀਸਦੀ ਦਾ ਭਾਰੀ ਟੈਰਿਫ ਲਾ ਰਿਹਾ ਹੈ, ਜੋ ਪਹਿਲਾਂ ਦੀ 10 ਫੀਸਦੀ ਡਿਊਟੀ ਤੋਂ ਕਾਫੀ ਵਧ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਯਾਤਰੀ ਵਾਹਨਾਂ ਦੀ ਵਿਕਰੀ ਦਸੰਬਰ 2025 ’ਚ 27 ਫੀਸਦੀ ਵਧੀ : ਸਿਆਮ
NEXT STORY