ਮੰਡੀ ਲਾਧੂਕਾ,(ਸੰਧੂ) : ਪਿੰਡ ਚੱਕ ਤੋਤਿਆਂ ਵਾਲੀ 'ਚ ਪ੍ਰਸ਼ਾਸਨਿਕ ਹੁਕਮਾਂ ਮੁਤਾਬਕ ਜ਼ਮੀਨ ਮਾਮਲੇ 'ਚ ਦਖਲ ਦੇਣ ਲਈ ਗਈ ਪ੍ਰਸ਼ਾਸਨਿਕ ਪਾਰਟੀ 'ਤੇ ਵਿਰੋਧੀਆਂ ਵਲੋਂ ਇੱਟਾਂ-ਰੋੜਿਆਂ ਨਾਲ ਹਮਲਾ ਕੀਤਾ ਗਿਆ ਤੇ ਕਾਰ ਦੀ ਭੰਨਤੋੜ ਵੀ ਕੀਤੀ ਗਈ।
ਪਟਵਾਰੀ ਰਣਜੋਤ ਸਿੰਘ ਤੇ ਪ੍ਰਕਾਸ਼ ਕਾਨੂੰਨਗੋ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਐਸ. ਡੀ. ਐਮ. ਦਫਤਰ ਦੇ ਹੁਕਮਾਂ ਮੁਤਾਬਕ ਉਹ ਜ਼ਮੀਨੀ ਮਾਮਲੇ 'ਚ ਦਖਲ ਦੇਣ ਲਈ ਗਏ ਸਨ। ਜਿਥੇ ਪਿੰਡ ਦੇ ਖੁਸ਼ਹਾਲ ਸਿੰਘ ਤੇ ਬੰਤਾ ਸਿੰਘ ਵਿਚਾਲੇ ਝਗੜਾ ਸੀ ਤੇ ਕੇਸ ਖੁਸ਼ਹਾਲ ਸਿੰਘ ਦੇ ਪੱਖ 'ਚ ਹੋਣ ਤੋਂ ਬਾਅਦ ਜਦ ਉਹ ਦਖਲ ਦੇਣ ਲਈ ਪਹੁੰਚੇ ਤਾਂ ਰਸਤੇ 'ਚ ਝਾਕ 'ਤੇ ਬੈਠੇ ਅੱਧਾ ਦਰਜ਼ਨ ਤੋਂ ਵੱਧ ਬੰਤਾ ਸਿੰਘ ਦੇ ਪਰਿਵਾਰਕ ਮੈਂਬਰ ਜਿੰਨ੍ਹਾਂ 'ਚ ਔਰਤਾਂ ਵੀ ਸ਼ਾਮਿਲ ਸਨ, ਨੇ ਉਨ੍ਹਾਂ 'ਤੇ ਇੱਟਾਂ-ਰੋੜਿਆ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਵੀ ਭੰਨ ਦਿੱਤੇ ਗਏ ਤੇ ਉਹ ਬੜੀ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਉਥੋਂ ਨਿਕਲੇ। ਇਸ ਘਟਨਾ ਦੀ ਜਾਣਕਾਰੀ ਥਾਣਾ ਵੈਰੋਕਾ ਪੁਲਸ ਨੂੰ ਦੇ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਇਸ ਹਮਲੇ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾਮਜ਼ਦ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇਗਾ।
ਸ਼ੱਕੀ ਹਲਾਤਾਂ 'ਚ ਨਹਿਰ 'ਚੋਂ ਮਿਲੀ ਨਵ ਵਿਆਹੁਤਾ ਦੀ ਲਾਸ਼
NEXT STORY