ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ)— ਨੀਟ ਦੀ ਪ੍ਰੀਖਿਆ 2018 'ਚ ਦੇਸ਼ ਭਰ 'ਚੋਂ 945ਵਾਂ ਸਥਾਨ ਹਾਸਲ ਕਰਨ ਵਾਲੇ ਸਮਨੀਤ ਸਿੰਘ ਪੁੱਤਰ ਗੁਰਕਿਰਪਾਲ ਸਿੰਘ ਦਾ ਅਲਾਇੰਸ ਕਲੱਬ ਮੁਕਤਸਰ ਸਟਾਰ ਦੇ ਪ੍ਰਧਾਨ ਡਾ. ਵਿਜੇ ਸੁਖੀਜਾ, ਉਪ ਪ੍ਰਧਾਨ ਰਾਜ ਕੁਮਾਰ ਭਠੇਜਾ, ਇੰਦਰਜੀਤ ਸਿੰਘ ਸਕੱਤਰ, ਡਾ. ਵਿਜੇ ਬਜਾਜ ਕੈਸ਼ੀਅਰ ਅਤੇ ਅਸ਼ੋਕ ਚਾਵਲਾ ਸੀਨੀਅਰ ਮੈਂਬਰ ਅਤੇ ਅੰਕਿਤ ਗਾਵੜੀ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ । ਇਸ ਮੌਕੇ 'ਤੇ ਕਲੱਬ ਦੇ ਪ੍ਰਧਾਨ ਡਾ. ਸੁਖੀਜਾ ਨੇ ਜਿੱਥੇ ਪਰਿਵਾਰ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਉਥੇ ਬੱਚੇ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਉਹ ਪੜ੍ਹਾਈ ਦੇ ਖੇਤਰ ਵਿਚ ਹੋਰ ਮੱਲਾਂ ਮਾਰੇ ਅਤੇ ਦੇਸ਼ , ਸਮਾਜ ਦੀ ਸੇਵਾ ਕਰੇ ਤੇ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਰੋਸ਼ਨ ਕਰੇ । ਸਮਨੀਤ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਸ ਉਨ੍ਹਾਂ ਦੇ ਸਪੁੱਤਰ ਨੇ ਇਸ ਸਾਲ ਕੇ.ਵੀ.ਪੀ.ਵਾਈ. ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚ 147ਵਾਂ ਅੰਕ ਪ੍ਰਾਪਤ ਕਰਕੇ ਸਕਾਲਰਸ਼ਿਪ ਵੀ ਹਾਸਲ ਕੀਤੀ ਅਤੇ ਇਸੇ ਸਾਲ 10+2 ਵਿਚੋਂ 95% ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਜ਼ਿਲੇ ਦਾ ਨਾਮ ਰੋਸ਼ਨ ਕੀਤਾ, ਜਿਸ ਵਿੱਚ ਪਰਿਵਾਰਕ ਮੈਂਬਰ ਹਰੀ ਸਿੰਘ, ਅਤੇ ਧਰਮਪਾਲ ਟੱਕਰ ਜੀ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
2 ਕਰੋੜ 10 ਲੱਖ ਦੀ ਠੱਗੀ ਮਾਰਨ ਵਾਲੀ ਮਹਿਲਾ ਟਰੈਵਲ ਏਜੰਟ ਗ੍ਰਿਫਤਾਰ
NEXT STORY