ਸੰਗਰੂਰ (ਬੇਦੀ, ਵਿਵੇਕ ਸਿੰਧਵਾਨੀ, ਸਿੰਗਲਾ): ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਦੇ ਭਲੇ ਲਈ ਰਾਜਨੀਤੀ ਕਰ ਰਹੀਆਂ ਸਿਆਸੀ ਧਿਰਾਂ ਨੂੰ ਹਊਮੇ ਛੱਡ ਕੇ ਸਾਂਝੀਆਂ ਕੋਸ਼ਿਸ਼ਾਂ ਲਈ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਸਮੇਂ ਦੀ ਨਜਾਕਤ ਨੂੰ ਨਾ ਸੰਭਾਲਿਆ ਤਾਂ ਲੋਕ ਸਾਨੂੰ ਕਦੇ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ, ਬਾਦਲ ਦਲ ਤੇ ਕਾਂਗਰਸ ਪਾਰਟੀ ਦੇ ਕੂੜ ਪ੍ਰਚਾਰ ਨਾਲ ਨਜਿੱਠਣ ਲਈ ਹੇਠਲੇ ਪੱਧਰ ਤੱਕ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਿਧਾਂਤਾਂ ਤੇ ਪੰਥਕ ਏਜੰਡਿਆਂ ਤੋਂ ਭੱਜੇ ਬਾਦਲ ਦਲ ਦੇ ਝੂਠ ਨੂੰ ਬੇਪਰਦ ਕਰਨ ਲਈ ਹੋਰ ਵੀ ਗੰਭੀਰਤਾ ਨਾਲ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਭਾਜਪਾ ਤੇ ਬਾਦਲ ਨੇ ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਵਿਉਂਤ ਬਣਾਈ ਹੋਈ ਹੈ।
ਇੱਥੇ ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਸਿਆਸੀ ਤਜ਼ਰਬੇ ਸਾਂਝੇ ਕਰਦਿਆਂ ਢੀਂਡਸਾ ਨੇ ਕਿਹਾ ਕਿ ਮੌਜੂਦਾ ਸਿਆਸੀ ਹਾਲਾਤਾਂ ਨੂੰ ਅਨੁਸਾਰ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲੇਗਾ। ਇਸ ਕਰਕੇ ਚੋਣਾਂ ਤੋਂ ਪਹਿਲਾਂ ਹਮਖਿਆਲੀ ਸਿਆਸੀ ਧਿਰਾਂ ਦਾ ਗਠਜੋੜ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਤਾਂ ਕਿ ਅਜਿਹੀਆਂ ਤਾਕਤਾਂ ਸੱਤਾ ’ਤੇ ਕਾਬਜ ਹੋਣ ਲਈ ਇਕੱਠੀਆਂ ਨਾ ਹੋ ਜਾਣ ਜਿਨ੍ਹਾਂ ਨੂੰ ਪੰਜਾਬ ਦੇ ਲੋਕ ਸੱਤਾ ’ਤੇ ਉਕਾ ਹੀ ਨਹੀਂ ਦੇਖਣਾ ਚਾਹੁੰਦੇ। ਲੋਕ ਪੱਖੀ ਮਜ਼ਬੂਤ ਸਾਂਝਾ ਫਰੰਟ ਹੀ ਪੰਜਾਬ, ਸਿੱਖ ਤੇ ਕਿਸਾਨ ਵਿਰੋਧੀ ਤਾਕਤਾਂ ਨੂੰ ਹਰਾ ਸਕਦਾ ਹੈ।
ਇਸ ਮੌਕੇ ਅਜੀਤ ਸਿੰਘ ਚੰਦੂਰਾਈਆਂ, ਮੁਹੰਮਦ ਤੂਫੈਲ, ਗੁਰਜੀਵਨ ਸਿੰਘ ਸਰੋਦ ਜਿਲ੍ਹਾ ਪ੍ਰਧਾਨ ਮਲੇਰਕੋਟਲਾ, ਗੁਰਜੇਤ ਸਿੰਘ ਝਨੇੜੀ, ਭਰਪੂਰ ਸਿੰਘ ਧਨੋਲਾ, ਦਲਬਾਰਾ ਸਿੰਘ ਚਹਿਲ ਪ੍ਰਧਾਨ ਸਰਕਲ ਪ੍ਰਧਾਨ, ਸੁਰਿੰਦਰ ਸਿੰਘ ਵਾਲੀਆ, ਰਵਿੰਦਰ ਸਿੰਘ ਰੰਮੀ ਢਿੱਲੋਂ ਜ਼ਿਲ੍ਹਾ ਪ੍ਰਧਾਨ ਬਰਨਾਲਾ, ਕੇਵਲ ਸਿੰਘ ਜਲਾਨ, ਏ ਪੀ ਸਿੰਘ ਬਾਬਾ ਸਰਕਲ ਪ੍ਰਧਾਨ, ਜਸਵਿੰਦਰ ਸਿੰਘ ਖਾਲਸਾ ਅਤੇ ਗੁਰਮੀਤ ਸਿੰਘ ਜੌਹਲ ਵੀ ਮੌਜੂਦ ਸਨ।
ਚੰਨੀ ਸਰਕਾਰ ਦੇ ‘ਨਿਵੇਸ਼ਕ ਸੰਮੇਲਨ’ ਦੇ ਡਰਾਮੇ ਨਾਲ ਇਕ ਧੇਲਾ ਵੀ ਨਹੀਂ ਹੋਇਆ ਨਿਵੇਸ਼ : ਸੁਖਬੀਰ ਬਾਦਲ
NEXT STORY