Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 28, 2026

    8:24:47 PM

  • u s  and iran reach deal but need trump  s final approval

    ਅਮਰੀਕਾ-ਈਰਾਨ ਵਿਚਾਲੇ ਸਮਝੌਤੇ ਦੀ ਤਿਆਰੀ!...

  • ambala bans bazaar fire amritsar flames fire brigade

    ਅੰਮ੍ਰਿਤਸਰ ਦੇ ਬਾਂਸਾਂ ਵਾਲਾ ਬਾਜ਼ਾਰ 'ਚ ਲੱਗੀ...

  • swing breaks in happyland  there was a stampede  video surfaced

    ਹੈਪੀਲੈਂਡ 'ਚ ਟੁੱਟ ਗਿਆ ਝੂਲਾ! ਪੈ ਗਈਆਂ ਭਾਜੜਾਂ,...

  • irdai issues strict instructions for companies delaying insurance claims

    ਬੀਮਾ ਕਲੇਮ 'ਚ ਦੇਰੀ ਕਰਨ ਵਾਲੀਆਂ ਕੰਪਨੀਆਂ ਦੀ ਹੁਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • Sangrur-Barnala
  • ਧਨੌਲਾ 'ਚ ਨਾਜਾਇਜ਼ ਸ਼ਰਾਬ ਵੇਚਣ ਦਾ ਵਿਰੋਧ ਕਰਨ 'ਤੇ ਠੇਕੇਦਾਰ ਦੇ ਕਰਿੰਦੇ 'ਤੇ ਕਾਤਲਾਨਾ ਹਮਲਾ

MALWA News Punjabi(ਮਾਲਵਾ)

ਧਨੌਲਾ 'ਚ ਨਾਜਾਇਜ਼ ਸ਼ਰਾਬ ਵੇਚਣ ਦਾ ਵਿਰੋਧ ਕਰਨ 'ਤੇ ਠੇਕੇਦਾਰ ਦੇ ਕਰਿੰਦੇ 'ਤੇ ਕਾਤਲਾਨਾ ਹਮਲਾ

  • Edited By Anmol Tagra,
  • Updated: 27 May, 2026 03:34 PM
Sangrur-Barnala
attack in dhanaula
  • Share
    • Facebook
    • Tumblr
    • Linkedin
    • Twitter
  • Comment

ਧਨੌਲਾ ਮੰਡੀ (ਵਿਵੇਕ ਸਿੰਧਵਾਨੀ, ਰਮਨ) : ਧਨੌਲਾ ਮੰਡੀ ਵਿਚ ਨਜਾਇਜ਼ ਸ਼ਰਾਬ ਦੇ ਕਾਰੋਬਾਰੀਆਂ ਅਤੇ ਮਾਫੀਆ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ। ਬੀਤੀ ਰਾਤ ਅਨਾਜ ਮੰਡੀ ਦੇ ਨਜ਼ਦੀਕ ਨਜਾਇਜ਼ ਸ਼ਰਾਬ ਦੀ ਤਸਕਰੀ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਬ ਦੇ ਠੇਕੇਦਾਰਾਂ ਦੇ ਇੱਕ ਮੁਲਾਜ਼ਮ 'ਤੇ 7-8 ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਵਿਚ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ, ਜਿਸ ਦੇ ਸਿਰ 'ਤੇ ਡੂੰਘੀਆਂ ਚੋਟਾਂ ਲੱਗੀਆਂ ਹਨ।

PunjabKesari

ਸਕੂਟਰੀ 'ਤੇ ਵੇਚ ਰਹੇ ਸਨ ਸ਼ਰਾਬ, ਟੋਕਣ 'ਤੇ ਬੁਲਾ ਲਏ ਸਾਥੀ

ਹਸਪਤਾਲ ਵਿਚ ਇਲਾਜ ਅਧੀਨ ਜ਼ਖਮੀ ਮੁਲਾਜ਼ਮ ਮੋਹਨਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਬੀਤੀ ਰਾਤ ਕਰੀਬ 8:30 ਵਜੇ ਉਹ ਅਨਾਜ ਮੰਡੀ ਦੇ ਕੋਲ ਮੌਜੂਦ ਸੀ। ਉਸ ਨੇ ਦੇਖਿਆ ਕਿ ਦੋ ਵਿਅਕਤੀ ਸਕੂਟਰੀ ਉੱਪਰ ਸਵਾਰ ਹੋ ਕੇ ਇਲਾਕੇ ਵਿਚ ਨਜਾਇਜ਼ ਸ਼ਰਾਬ ਵੇਚਣ ਦੀ ਫਿਰਾਕ ਵਿੱਚ ਘੁੰਮ ਰਹੇ ਸਨ। ਜਦੋਂ ਮੋਹਨਜੀਤ ਨੇ ਉਨ੍ਹਾਂ ਨੂੰ ਦੇਖਿਆ ਅਤੇ ਮੁਸਤੈਦੀ ਦਿਖਾਈ, ਤਾਂ ਤਸਕਰਾਂ ਨੇ ਤੁਰੰਤ ਫੋਨ ਕਰਕੇ ਆਪਣੇ 5-6 ਹੋਰ ਸਾਥੀਆਂ ਨੂੰ ਮੌਕੇ 'ਤੇ ਸੱਦ ਲਿਆ। ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ, ਉਨ੍ਹਾਂ ਸਾਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੋਹਨਜੀਤ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਲਹੂ-ਲੁਹਾਨ ਕਰਕੇ ਮੌਕੇ ਤੋਂ ਫਰਾਰ ਹੋ ਗਏ।

ਸਰਕਾਰੀ ਹਸਪਤਾਲ 'ਚ ਲੱਗੇ ਟਾਂਕੇ, ਬਰਨਾਲਾ ਰੈਫਰ

ਵਾਰਦਾਤ ਤੋਂ ਤੁਰੰਤ ਬਾਅਦ ਜ਼ਖਮੀ ਨੂੰ ਧਨੌਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਹਾਜ਼ਰ ਡਾਕਟਰ ਅਤੇ ਉਨ੍ਹਾਂ ਦੇ ਸਟਾਫ਼ ਨੇ ਮੁਸਤੈਦੀ ਦਿਖਾਉਂਦੇ ਹੋਏ ਸਿਰ 'ਤੇ ਗੰਭੀਰ ਚੋਟਾਂ ਕਾਰਨ ਟਾਂਕੇ ਲਗਾਏ ਅਤੇ ਮੁਢਲੀ ਸਹਾਇਤਾ ਪ੍ਰਦਾਨ ਕੀਤੀ। ਅੱਜ ਮੋਹਨਜੀਤ ਸਿੰਘ ਦੀ ਹਾਲਤ ਨੂੰ ਦੇਖਦਿਆਂ ਕੁਝ ਜ਼ਰੂਰੀ ਅਤੇ ਅਹਿਮ ਟੈਸਟ ਕਰਵਾਉਣ ਲਈ ਉਸ ਨੂੰ ਬਰਨਾਲਾ ਵਿਖੇ ਭੇਜਿਆ ਗਿਆ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਥਾਣਾ ਧਨੌਲਾ ਵਿਖੇ ਲਿਖਤੀ 'ਰੁੱਕਾ' (ਸੂਚਨਾ) ਭੇਜ ਦਿੱਤਾ ਗਿਆ ਹੈ।

ਕਰੋੜਾਂ ਲਗਾ ਕੇ ਵੀ ਘਾਟੇ 'ਚ ਠੇਕੇਦਾਰ, ਸਰਕਾਰ ਤੋਂ ਸਖ਼ਤ ਸਜ਼ਾ ਦੀ ਮੰਗ

ਇਸ ਘਟਨਾ ਨੂੰ ਲੈ ਕੇ ਸ਼ਰਾਬ ਦੇ ਠੇਕੇਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ਼ਰਾਬ ਦੇ ਠੇਕੇਦਾਰ ਸੁਰਿੰਦਰ ਗਰਗ ਜੀ.ਐਮ.ਜੀ. ਨੇ ਪ੍ਰਸ਼ਾਸਨ ਅਤੇ ਸਰਕਾਰ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ, "ਦੂਜੇ ਰਾਜਾਂ (ਸਟੇਟਾਂ) ਤੋਂ ਲਿਆ ਕੇ ਲੋਕ ਇੱਥੇ ਸ਼ਰੇਆਮ ਦੋ ਨੰਬਰ ਦੀ ਨਜਾਇਜ਼ ਸ਼ਰਾਬ ਵੇਚ ਰਹੇ ਹਨ। ਠੇਕੇਦਾਰ ਸਰਕਾਰ ਨੂੰ ਕਰੋੜਾਂ ਰੁਪਏ ਦਾ ਮਾਲੀਆ (ਲਾਇਸੈਂਸ ਫੀਸ) ਦੇ ਕੇ ਕਾਰੋਬਾਰ ਲੈਂਦੇ ਹਨ, ਪਰ ਇਸ ਨਜਾਇਜ਼ ਧੰਦੇ ਕਾਰਨ ਉਨ੍ਹਾਂ ਨੂੰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ, ਇੱਥੋਂ ਤੱਕ ਕਿ ਬੈਂਕਾਂ ਦੀਆਂ ਕਿਸ਼ਤਾਂ ਭਰਨੀਆਂ ਵੀ ਔਖੀਆਂ ਹੋ ਗਈਆਂ ਹਨ।" ਉਨ੍ਹਾਂ ਮੰਗ ਕੀਤੀ ਕਿ ਅਜਿਹੇ ਗੈਰ-ਕਾਨੂੰਨੀ ਅਨਸਰਾਂ ਨੂੰ ਨੱਥ ਪਾਈ ਜਾਵੇ ਅਤੇ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਮੁਲਾਜ਼ਮਾਂ ਦੀ ਜਾਨ ਸੁਰੱਖਿਅਤ ਰਹੇ।

ਜਲਦ ਹੋਵੇਗੀ ਗ੍ਰਿਫ਼ਤਾਰੀ: ਐੱਸ.ਐੱਚ.ਓ.

ਇਸ ਮਾਮਲੇ ਸਬੰਧੀ ਜਦੋਂ ਥਾਣਾ ਧਨੌਲਾ ਦੇ ਐੱਸ.ਐੱਚ.ਓ. ਇੰਸਪੈਕਟਰ ਗੁਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਅੱਜ ਪੀੜਤ ਮੋਹਨਜੀਤ ਸਿੰਘ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

  • Punjab
  • Barnala
  • Dhanaula

ਪੰਜਾਬ ’ਚ ਹਿੰਸਕ ਘਟਨਾਵਾਂ ਵਿਚਾਲੇ 61.5 ਫ਼ੀਸਦੀ ਪੋਲਿੰਗ, ਕਈ ਥਾਵਾਂ 'ਤੇ ਪੱਥਰਬਾਜ਼ੀ ਤਾਂ ਕਿਤੇ...

NEXT STORY

Stories You May Like

  • car with illegal liquor seized
    ਨਾਜਾਇਜ਼ ਸ਼ਰਾਬ ਸਮੇਤ ਕਾਰ ਬਰਾਮਦ, ਚਾਲਕ ਫਰਾਰ
  • attack on fire brigade employee with sharp weapons
    ਫਗਵਾੜਾ ’ਚ ਗੁੰਡਾਗਰਦੀ ਦਾ ਨੰਗਾ ਨਾਂਚ! ਫਾਇਰ ਬ੍ਰਿਗੇਡ ਕਰਮਚਾਰੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
  • return of   liquor syndicate   in amritsar
    ਅੰਮ੍ਰਿਤਸਰ ’ਚ ‘ਸ਼ਰਾਬ ਸਿੰਡੀਕੇਟ’ ਦੀ ਵਾਪਸੀ : ਠੇਕੇਦਾਰਾਂ ਦੇ ਸਮਝੌਤੇ ਨਾਲ 40 ਫ਼ੀਸਦੀ ਤੱਕ ਮਹਿੰਗੀ ਹੋਈ ਸ਼ਰਾਬ
  • car rider carrying illicit liquor arrested
    ਨਾਜਾਇਜ਼ ਸ਼ਰਾਬ ਸਣੇ ਕਾਰ ਸਵਾਰ ਗ੍ਰਿਫ਼ਤਾਰ
  • attack on person  incident in ferozepur  punjab police
    ਵੱਡੀ ਵਾਰਦਾਤ, ਵਿਅਕਤੀ 'ਤੇ ਕਿਰਚਾਂ ਨਾਲ ਹਮਲਾ
  • ai company s mcap reaches 5 5 trillion nvidia market cap
    AI ਕੰਪਨੀ ਦਾ Mcap 5.5 ਟ੍ਰਿਲੀਅਨ ’ਤੇ ਪਹੁੰਚਿਆ, ਭਾਰਤੀ ਸ਼ੇਅਰ ਬਾਜ਼ਾਰ ਦੇ ਮਾਰਕੀਟ ਕੈਪ ’ਤੇ ਇਕੱਲੀ ਭਾਰੀ ਐੱਨਵੀਡੀਆ
  • police party attacked at janta hospital to resolve dispute
    ਜਨਤਾ ਹਸਪਤਾਲ ’ਚ ਵਿਵਾਦ ਸੁਲਝਾਉਣ ਗਈ ਪੁਲਸ ਪਾਰਟੀ ’ਤੇ ਹਮਲਾ, ਕਾਂਸਟੇਬਲ ਦੀ ਵਰਦੀ ਪਾੜੀ
  • oil companies raise dealers concerns petrol pumps breaking rules
    ਤੇਲ ਕੰਪਨੀਆਂ ਨੇ ਵਧਾਈ ਡੀਲਰਾਂ ਦੀ ਚਿੰਤਾ, ਨਿਯਮ ਤੋੜਨ 'ਤੇ ਰਾਜਸਥਾਨ 'ਚ ਪੈਟਰੋਲ ਪੰਪ ਬੰਦ ਕਰਨ ਦੀ ਚੇਤਾਵਨੀ
  • night shifts closed due to power cut in industry
    ਇੰਡਸਟਰੀ ’ਚ ਬਿਜਲੀ ਕੱਟ ਕਾਰਨ ਨਾਈਟ ਸ਼ਿਫਟਾਂ ਬੰਦ, 40,000 ਕਾਮਿਆਂ ਦਾ ਰੁਜ਼ਗਾਰ...
  • big related to punjab weather
    ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਕਈ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼...
  • jalandhar e challan update
    ਹੁਣ ਜਲੰਧਰ ਦੇ ਇਨ੍ਹਾਂ ਚੌਕਾਂ 'ਚ ਵੀ ਕੱਟੇ ਜਾਣਗੇ ਆਨਲਾਈਨ ਚਲਾਨ! ਨੋਟ ਕਰ ਲਓ...
  • big good news for the devotees from dera beas
    ਡੇਰਾ ਬਿਆਸ ਤੋਂ ਸੰਗਤਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ, ਭੰਡਾਰਿਆਂ ਨੂੰ ਲੈ ਕੇ ਹੋਇਆ...
  • fire breaks out in gadaipur
    ਗਦਈਪੁਰ ’ਚ ਅੱਗ ਦਾ ਤਾਂਡਵ: ਲੱਕੜ ਦੀ ਫੈਕਟਰੀ ’ਚ ਲੱਗੀ ਭਿਆਨਕ ਅੱਗ, ਮਜ਼ਦੂਰਾਂ ਨੇ...
  • yamraj distributed helmets and spread the message of traffic safety
    ਜਲੰਧਰ ਦੀਆਂ ਸੜਕਾਂ 'ਤੇ ਪੁਲਸ ਲੈ ਕੇ ਘੁੰਮਿਆ 'ਯਮਰਾਜ'
  • next 48 hours are crucial in punjab heavy rains with thunderstorms
    ਪੰਜਾਬ 'ਚ ਅਗਲੇ 48 ਘੰਟੇ ਅਹਿਮ! ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਭਾਰੀ ਮੀਂਹ!...
  • massive fire breaks out in wood godown in jalandhar
    ਜਲੰਧਰ ਵਿਖੇ ਲੱਕੜ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ, ਪਈਆਂ ਭਾਜੜਾਂ
Trending
Ek Nazar
weather update

ਅੱਜ ਰਾਤ ਚੱਲੇਗੀ ਹਨ੍ਹੇਰੀ, ਰੱਜ ਕੇ ਵਰ੍ਹੇਗਾ ਮੀਂਹ! ਪੰਜਾਬ ਸਣੇ ਇਨ੍ਹਾਂ ਸੂਬਿਆਂ...

symptoms that could mean you re dehydrated

ਗਰਮੀ 'ਚ ਸਿਰਫ ਪਾਣੀ ਪੀਣਾ ਹੀ ਕਾਫੀ ਨਹੀਂ! Dehydration ਦੇ ਲੱਛਣਾਂ ਨੂੰ ਨਾ...

stabbing at a swiss railway station

ਸਵਿਟਜ਼ਰਲੈਂਡ ਦੇ ਰੇਲਵੇ ਸਟੇਸ਼ਨ 'ਤੇ ਚਾਕੂ ਨਾਲ ਹਮਲਾ, ਤਿੰਨ ਜ਼ਖਮੀ

tanveer singh sentenced in britain

ਬ੍ਰਿਟੇਨ 'ਚ ਤਨਵੀਰ ਸਿੰਘ ਨੂੰ 29 ਸਾਲ ਦੀ ਸਜ਼ਾ, ਔਰਤ ਦਾ ਬੇਰਹਿਮੀ ਨਾਲ ਕੀਤਾ ਸੀ...

piyush goyal pays tribute

ਕੈਨੇਡਾ 'ਚ ਪਿਊਸ਼ ਗੋਇਲ ਨੇ 'ਕਨਿਸ਼ਕ' ਕਾਂਡ ਦੇ ਪੀੜਤਾਂ ਨੂੰ ਦਿੱਤੀ...

lord jagannath 14 day sick leave

200 ਕਿੱਲੋ ਅੰਬਾਂ ਦਾ ਰਸ ਛਕ 'ਬੀਮਾਰ' ਹੋਏ ਭਗਵਾਨ ਜਗਦੀਸ਼! 14 ਦਿਨਾਂ ਲਈ ਮੰਦਰ...

a minor argument turned bloody

ਹੈਂਡਪੰਪ ਤੋਂ ਪਾਣੀ ਲੈਣ 'ਤੇ ਹੋਈ ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਸਾਧੂ ਦਾ...

major incident in lucknow

ਲਖਨਊ 'ਚ ਵੱਡੀ ਵਾਰਦਾਤ: ਪ੍ਰਾਪਰਟੀ ਡੀਲਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ

crude oil prices plunge

ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਮਹਿੰਗਾਈ ਵਿਚਾਲੇ ਆਮ ਜਨਤਾ ਨੂੰ...

gold silver price big fall in delhi check 24k new rates

Gold-Silver ਦੀਆਂ ਕੀਮਤਾਂ 'ਚ ਗਿਰਾਵਟ, ਜਾਣੋਂ 24 ਕੈਰੇਟ ਦਾ ਨਵਾਂ ਭਾਅ

hyundai motor india set to raise car prices

ਮਾਰੂਤੀ ਤੋਂ ਬਾਅਦ ਹੁਣ ਹੁੰਡਈ ਦਾ ਵੱਡਾ ਝਟਕਾ! 1 ਜੂਨ ਤੋਂ ਮਹਿੰਗੀਆਂ ਹੋ ਜਾਣਗੀਆਂ...

asi arrested for accepting 14 000 bribe

14,000 ਰਿਸ਼ਵਤ ਲੈਂਦਾ ASI ਗ੍ਰਿਫਤਾਰ! ਲਾਪਤਾ ਕੁੜੀ ਦੇ ਮਜਬੂਰ ਪਿਓ ਤੋਂ ਮੰਗੇ ਸਨ...

ipl 2026 rcb  prize money

IPL 2026 ਦੇ ਫਾਈਨਲ 'ਚ ਪਹੁੰਚਣ 'ਤੇ RCB ਨੂੰ ਹੋਇਆ ਕਰੋੜਾਂ ਦਾ ਫਾਇਦਾ, BCCI...

relief from the scorching heat

ਭਿਆਨਕ ਗਰਮੀ ਤੋਂ ਮਿਲੇਗੀ ਰਾਹਤ! 30 ਮਈ ਤੱਕ ਇਨ੍ਹਾਂ ਸੂਬਿਆਂ 'ਚ ਭਾਰੀ...

head of britain  s intelligence agency warned

ਬ੍ਰਿਟੇਨ ਨੇ ਰੂਸ ਦੀਆਂ ਗਤੀਵਿਧੀਆਂ ਬਾਰੇ ਰਾਸ਼ਟਰ ਨੂੰ ਦਿੱਤੀ ਚੇਤਾਵਨੀ

birth rates plunge to 50 year low

50 ਸਾਲਾਂ ਦੇ ਹੇਠਲੇ ਪੱਧਰ 'ਤੇ ਇੰਗਲੈਂਡ 'ਚ ਜਨਮ ਦਰ, ਵਿਦੇਸ਼ੀ ਮੂਲ ਦੇ ਮਾਪਿਆਂ...

india statement at united nations

ਅੱਤਵਾਦ 'ਤੇ ਪਾਕਿਸਤਾਨ ਨੂੰ ਭੁਗਤਣੇ ਪੈਣਗੇ ਨਤੀਜੇ! ਸੰਯੁਕਤ ਰਾਸ਼ਟਰ 'ਚ ਭਾਰਤ...

16 buffaloes die after drowning in bein river in kapurthala

ਕਪੂਰਥਲਾ 'ਚ ਦਰਦਨਾਕ ਹਾਦਸਾ, ਵੇਈਂ ਨਦੀ 'ਚ ਡੁੱਬਣ ਨਾਲ 16 ਮੱਝਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮਾਲਵਾ ਦੀਆਂ ਖਬਰਾਂ
    • punjab employees election duty
      ਪੰਜਾਬ : ਇਨ੍ਹਾਂ ਮੁਲਾਜ਼ਮਾਂ ਉਪਰ ਨਹੀਂ ਹੋਵੇਗੀ ਕਾਰਵਾਈ, ਜਾਰੀ ਹੋ ਗਏ ਨਵੇਂ ਹੁਕਮ
    • sunil jakhar first reaction
      ਪੰਜਾਬ ਭਾਜਪਾ ਦਾ ਪ੍ਰਧਾਨ ਬਦਲੇ ਜਾਣ 'ਤੇ ਸੁਨੀਲ ਜਾਖੜ ਦਾ ਪਹਿਲਾ ਬਿਆਨ
    • kewal singh dhillon bjp punjab president
      ਕੇਵਲ ਸਿੰਘ ਢਿੱਲੋਂ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਨਿਯੁਕਤ
    • punjab government schools
      ਪੰਜਾਬ ਦੇ ਸਰਕਾਰੀ ਸਕੂਲਾਂ ਨਾਲ ਜੁੜੀ ਅਹਿਮ ਖ਼ਬਰ! ਕੇਂਦਰ ਦੀ ਰਿਪੋਰਟ ਨੇ ਵਧਾਈ...
    • death of a young man  rajgarh sondhewal
      ਪਿੰਡ ਰਾਜਗੜ੍ਹ ਸੋਂਧੇਵਾਲ ਦੇ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮੌਤ, ਪਰਿਵਾਰ ਵੱਲੋਂ...
    • punjab boy fortune
      ਪੰਜਾਬ: 500 ਦੇ ਨੋਟ ਬਦਲੇ ਮਿਲੇ 3,00,00,000 ਰੁਪਏ! ਰਾਤੋ-ਰਾਤ ਚਮਕ ਗਈ ਕਿਸਮਤ
    • big related to punjab weather
      ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, ਕਈ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼...
    • sp darpan ahluwalia  counting of elections  strong room
      ਐੱਸ.ਐੱਸ.ਪੀ. ਡਾ. ਦਰਪਣ ਆਹਲੂਵਾਲੀਆ ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮਾਂ...
    • civil hospital  bloody clash  moga police
      ਸਿਵਲ ਹਸਪਤਾਲ ਦੀ ਪਾਰਕਿੰਗ 'ਚ ਦੋ ਧਿਰਾਂ ਵਿਚਾਲੇ ਖੂਨੀ ਝੜਪ, ਇੱਟਾਂ-ਰੋੜੇ ਚੱਲੇ
    • proceedings to declare vigilance reader a fugitive begin
      ਵਿਜੀਲੈਂਸ ਰੀਡਰ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ਸ਼ੁਰੂ, ਮੁੜ ਗੈਰ-ਜ਼ਮਾਨਤੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +