ਬਾਘਾ ਪੁਰਾਣਾ (ਰਾਕੇਸ਼): ਮੋਦੀ ਸਰਕਾਰ ਦੇ ਕਾਲੇ ਬਿੱਲਾਂ ਖ਼ਿਲਾਫ਼ ਆੜਤੀ ਐਸੋਸੀਏਸ਼ਨ ਵਲੋਂ ਪੰਜਾਬ ਸੀਨੀਅਰ ਓਪ ਪ੍ਰਧਾਨ ਅਮਰਜੀਤ ਸਿੰਘ ਬਰਾੜ ਰਾਜੇਆਨਾ ਦੀ ਅਗਵਾਈ 'ਚ ਐੱਸ.ਡੀ.ਐੱਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਐਲਾਨ ਕੀਤਾ ਗਿਆ ਕਿ ਸਮੁੱਚੀ ਆੜ੍ਹਤੀ ਐਸੋਸੀਏਸ਼ਨ ਵਲੋਂ ਅੱਜ ਤੋਂ ਰਿਲਾਇੰਸ ਕੰਪਨੀ ਦਾ ਪੈਟਰੋਲ ਡੀਜ਼ਲ ਅਤੇ ਜਿਓ ਕੰਪਨੀ ਦੇ ਮੋਬਾਇਲ ਸਿਮ ਬਾਈਕਾਟ ਕੀਤਾ ਜਾਂਦਾ ਹੈ ਕਿਉਂਕਿ ਅੰਬਾਨੀ ਅੰਡਾਨੀ ਘਰਾਣੇ ਜਦੋਂ ਸਾਡੀ ਰੋਜ਼ੀ-ਰੋਟੀ 'ਤੇ ਕਬਜ਼ਾ ਕਰ ਰਹੇ ਹਨ ਤਾਂ ਇਨ੍ਹਾਂ ਨਾਲ ਕਿਸੇ ਕਿਸਮ ਦਾ ਸਬੰਧ ਨਹੀਂ ਰੱਖਿਆ ਜਾ ਸਕਦਾ। ਇਹ ਘਰਾਣੇ ਪੰਜਾਬੀਆਂ ਦੇ ਦੁਸ਼ਮਣ ਹਨ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦਾ 9 ਅਰਬ 81 ਕਰੋੜ 94 ਲੱਖ 80 ਹਜ਼ਾਰ 500 ਰੁਪਏ ਦਾ ਸਾਲਾਨਾ ਬਜਟ ਪਾਸ
ਅਮਰਜੀਤ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਵਲੋ ਪਾਸ ਕੀਤੇ ਤਿੰਨ ਬਿੱਲ ਖੇਤੀਬਾੜੀ ਆੜ੍ਹਤੀ ਤੇ ਮਜਦੂਰ ਨੂੰ ਖ਼ਤਮ ਕਰ ਦੇਣਗੇ, ਜਿਸ ਲਈ ਵੱਡੇ ਸੰਘਰਸ਼ ਕਰਨੇ ਪੈਣਗੇ ਕਿਉਂਕਿ ਇਹ ਕਾਰਪੋਰੇਟ ਘਰਾਣੇ ਮੋਦੀ ਸਰਕਾਰ ਰਾਹੀ ਦੇਸ਼ ਦੀ ਹਰ ਚੀਜ਼ ਨੂੰ ਅਪਣੇ ਪੈਸੇ ਦੀ ਤਾਕਤ ਨਾਲ ਕਬਜ਼ੇ 'ਚ ਲੈਣਾ ਚਾਹੁੰਦੇ ਹਨ। ਇਨ੍ਹਾਂ ਨੇ ਮੋਦੀ ਸਰਕਾਰ ਤੋਂ ਵੀ ਉਸ ਸਮੇਂ ਫ਼ੈਸਲਾ ਕਰਵਾਇਆ ਜਦੋਂ ਸਾਰਾ ਦੇਸ਼ ਕੋਰੋਨਾ ਦੀ ਮਾਰ 'ਚ ਮੂੰਹ 'ਤੇ ਮਾਸਕ ਬੰਨ੍ਹੀ ਬੈਠਾ ਸੀ ਅਤੇ ਘਰੋਂ ਨਿਕਲਣ ਨੂੰ ਤਿਆਰ ਨਹੀਂ ਸੀ। ਇਸਦਾ ਫਾਇਦਾ ਲੈਣ ਲਈ ਅਖੌਤੀ ਘਰਾਣਿਆਂ ਨੇ ਮੋਦੀ ਸਰਕਾਰ ਤੋਂ ਵੱਡੇ ਬਿੱਲ ਇਸ ਕਰਕੇ ਹੀ ਪਾਸ ਕਰਵਾ ਲਏ ਕਿ ਕਿਹੜਾ ਲੋਕਾਂ ਨੇ ਘਰਾਂ 'ਚੋਂ ਬਾਹਰ ਨਿਕਲਨਾ ਪਰ ਕਿਸਾਨਾਂ ਨੂੰ ਅਪਣੀ ਜਾਨ ਨਾਲੋਂ ਵੀ ਵੱਧ ਪਿਆਰੀ ਅਪਣੀ ਖੇਤੀ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਸਾਰੇ ਕਿਸਾਨ, ਸਮੂਹ ਜਥੇਬੰਦੀਆਂ ਸੰਘਰਸ਼ 'ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀ ਤੇ ਕਿਸਾਨ ਅਪਣੀਆਂ ਦੁਕਾਨਾਂ 'ਤੇ ਕਾਲੇ ਝੰਡੇ ਲਾ ਕੇ ਸੜਕਾਂ 'ਤੇ ਆ ਗਏ ਹਨ। ਇਸ ਮੌਕੇ ਸੰਜੀਵ ਮਿੱਤਲ, ਸੰਜੂ ਮਿੱਤਲ, ਦੀਪਕ ਬਾਂਸਲ, ਭੋਲਾ ਬਰਾੜ ਸਮੇਤ ਆੜ੍ਹਤੀ ਸ਼ਾਮਲ ਸਨ।
ਬਠਿੰਡਾ 'ਚ ਕੋਰੋਨਾ ਕਾਰਨ ਇਕ ਬੀਬੀ ਸਣੇ 7 ਦੀ ਮੌਤ,13 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ
NEXT STORY