ਫਰੀਦਕੋਟ (ਜਗਤਾਰ) - ਕੋਟਕਪੂਰਾ 'ਚ ਦੇਵੀਵਾਲਾ ਸੰਪਰਕ ਸੜਕ 'ਤੇ ਬੀਤੇ ਦਿਨੀਂ ਕੁਝ ਵਿਅਕਤੀਆਂ ਵਲੋਂ ਹਥਿਆਰ ਦਿਖਾ ਕੇ ਬਾਸਮਤੀ ਝੋਨੇ ਦੇ ਭਰੇ 670 ਗੱਟੇ ਅਤੇ ਟਰੱਕ ਖੋਹਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ 3 ਦੋਸ਼ੀਆਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਪੁਲਸ ਸਟੇਸ਼ਨ ਕੋਟਕਪੂਰਾ ਦੀ ਪੁਲਸ ਨੇ ਮਾਲਕ ਹਰੀ ਕਿਸ਼ਨ ਦੇ ਬਿਆਨ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਕਾਰਵਾਈ ਕਰਦਿਆਂ ਚੋਰੀ ਕੀਤੇ 670 ਗੱਟੇ ਬਰਾਮਦ ਕਰਕੇ 5 ਲੁਟੇਰਿਆਂ 'ਚੋਂ 3 ਨੂੰ ਕਾਬੂ ਕਰ ਲਿਆ ਹੈ ਜਦਕਿ 2 ਅਜੇ ਵੀ ਫਰਾਰ ਹਨ। ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਸਤਨਾਮ ਸਿੰਘ ਪੁੱਤਰ ਸ਼ਵਿੰਦਰ ਸਿੰਘ, ਬਲਦੇਵ ਰਾਜ ਪੁੱਤਰ ਬਿਸ਼ਨ ਦਾਸ, ਬਲਵਿੰਦਰ ਸਿੰਘ ਪੁੱਤਰ ਗੁਰਦਿੱਤ ਸਿੰਘ ਵਜੋਂ ਹੋਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਪੀ. (ਡੀ.) ਸੇਵਾ ਸਿੰਘ ਮੱਲ੍ਹੀ ਫਰੀਦਕੋਟ ਨੇ ਕਿਹਾ 670 ਬੋਰੀ ਝੋਨਾ ਲੈ ਕੇ ਇਕ ਟਰੱਕ ਅਮ੍ਰਿਤਸਰ ਤੋਂ ਕੋਟਕਪੂਰਾ ਆ ਰਿਹਾ ਸੀ, ਜਿਸ ਨੂੰ ਕੁਝ ਅਣਪਛਾਤੇ ਲੋਕ ਕੋਟਕਪੂਰਾ ਦੇ ਦੇਵੀ ਵਾਲਾ ਰੋਡ ਤੋਂ ਰਾਤ 2 ਵਜੇ ਦੇ ਕਰੀਬ ਡਰਾਈਵਰ ਨੂੰ ਅਗਵਾ ਕਰਕੇ ਅਤੇ ਟਰੱਕ ਲੈ ਕੇ ਫਰਾਰ ਹੋ ਗਏ ਸਨ, ਜਿਨ੍ਹਾਂ ਨੂੰ ਥਾਣਾ ਸਿਟੀ ਕੋਟਕਪੂਰਾ ਦੀ ਟੀਮ ਨੇ ਕਾਬੂ ਕਰ ਲਿਆ।
ਅਕਾਲੀ ਦਲ ਦੀਆਂ ਇਕੋ ਮਹੀਨੇ 'ਚ 3 ਵੱਡੀਆਂ ਰੈਲੀਆਂ ਨੇ ਕਾਂਗਰਸ ਦੀ ਨੀਂਦ ਉਡਾਈ
NEXT STORY