ਜੈਤੋ (ਜਿੰਦਲ) : ਪੰਜਾਬ ਦੀ ਵੱਡੀ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ’ਚ ਵੱਡੀ ਬਗਾਵਤ ਵੇਖਣ ਨੂੰ ਸਾਹਮਣੇ ਆ ਰਹੀ ਹੈ। ਜਿਸ ’ਚ 4 ਜ਼ਿਲਿਆਂ ਬਠਿੰਡਾ, ਫਰੀਦਕੋਟ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਆਗੂਆਂ ਅਤੇ ਵਰਕਰਾਂ ਨੇ ਸਿੱਧੂਪੁਰ ਜੰਥੇਬੰਧੀ ਦੇ ਮੁੱਖ ਆਗੂਆਂ ਨਾਲ ਆਪਸੀ ਮਤਭੇਦ ਦੇ ਚੱਲਦਿਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਵੱਖ ਹੋ ਕੇ ਅਗਲੀ ਰਣਨੀਤੀ 8 ਮਈ ਨੂੰ ਉਲੀਕਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : 'ਨੇਤਾ ਜੀ ਸਤਿ ਸ੍ਰੀ ਅਕਾਲ' ’ਚ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਣੋ ਤਿੱਖੇ ਸਵਾਲਾਂ ਦੇ ਜਵਾਬ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਕਿਯੂ ਸਿੱਧੂਪੁਰ ਦੇ ਸੀਨੀਅਰ ਆਗੂ ਅਰਜਨ ਸਿੰਘ ਫੂਲ ਨੇ ਦੱਸਿਆ ਕਿ 4 ਜ਼ਿਲਿਆਂ ਦੇ ਕਿਸਾਨ ਆਗੂਆਂ ਤੇ ਵਰਕਰਾਂ ਹੰਗਾਮੀ ਮੀਟਿੰਗ ਸੀਨੀਅਰ ਆਗੂ ਮਲੂਕ ਸਿੰਘ ਹੀਰਕੇ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਕਿਲ੍ਹਾ ਮੁਬਾਰਕ ਸਾਹਿਬ ਵਿਖੇ ਹੋਈ, ਜਿਸ ’ਚ ਚਾਰੇ ਜ਼ਿਲਿਆਂ ਦੇ ਆਗੂਆਂ ਤੇ ਵਰਕਰਾਂ ਨੇ ਜੰਥੇਬੰਧੀ ’ਚ ਆਪਸੀ ਮਤਭੇਦ ਦੇ ਚੱਲਦਿਆ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਅਸੀਂ ਸਾਰੇ ਭਾਕਿਯੂ ਸਿੱਧੂਪੁਰ ਦੀ ਅਗਵਾਈ ਹੇਠ ਕੰਮ ਕਰਦੇ ਸੀ ਪਰ ਅੱਜ ਤੋਂ ਬਾਅਦ ਅਸੀਂ ਸਾਰੇ ਅਸਤੀਫਾ ਦੇ ਕੇ ਅਗਲਾ ਪ੍ਰੋਗਰਾਮ ਦਾ 8 ਮਈ ਨੂੰ ਐਲਾਨ ਕਰਾਂਗੇ।
ਇਹ ਵੀ ਪੜ੍ਹੋ : ਕਲਯੁੱਗੀ ਮਾਂ : ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ 4 ਬੱਚਿਆਂ ਸਣੇ ਪੂਰੇ ਪਰਿਵਾਰ ਨੂੰ ਜ਼ਹਿਰ ਦੇ ਕੇ ਆਸ਼ਕ ਨਾਲ ਹੋਈ ਫਰਾਰ
ਇਸ ਮੌਕੇ ਜ਼ਿਲਾ ਮਾਨਸਾ ਦੇ ਮਲੂਕ ਸਿੰਘ ਹੀਰਕੇ ਜ਼ਿਲਾ ਪ੍ਰਧਾਨ ਤੇ ਪੁਰੀ ਟੀਮ, ਜ਼ਿਲਾ ਫਰੀਦਕੋਟ ਦੇ ਨਛੱਤਰ ਸਿੰਘ ਜ਼ਿਲਾ ਮੀਤ ਪ੍ਰਧਾਨ ਤੇ ਬਾਕੀ ਆਗੂ ਤੇ ਵਰਕਰ, ਸ੍ਰੀ ਮੁਕਤਸਰ ਸਾਹਿਬ ਦੇ ਬਲਾਕ ਪ੍ਰਧਾਨ ਸੁਖਚੈਨ ਸਿੰਘ ਦੋਦਾ, ਜ਼ਿਲਾ ਬਠਿੰਡਾ ਦੇ ਅਰਜੁਨ ਸਿੰਘ ਫੂਲ ਤੇ ਨਾਲ ਸਾਥੀ ਆਗੂ ਵਰਕਰ ਤੇ ਪਿੰਡ ਬੱਲੋ ਦੇ ਸਰਗਰਮ ਨੌਜਵਾਨ ਕਿਸਾਨ ਆਗੂ ਗੁਰਵਿੰਦਰ ਸਿੰਘ ਬੱਲੋ ਨੇ ਪੁਰੀ ਪਿੰਡ ਇਕਾਈ ਸਮੇਤ ਭਾਕਿਯੂ ਸਿੱਧੂਪੁਰ ਜੰਥੇਬੰਧੀ ਤੋਂ ਅਸਤੀਫਾ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਕਰਦਾ ਰਿਹਾ ਜਬਰ-ਜ਼ਨਾਹ, ਮਾਮਲਾ ਦਰਜ
NEXT STORY