ਅਬੋਹਰ (ਰਹੇਜਾ) : ਅਬੋਹਰ-ਫ਼ਾਜ਼ਿਲਕਾ ਕੌਮੀ ਮਾਰਗ ’ਤੇ ਪੈਂਦੇ ਪਿੰਡ ਨਿਹਾਲਖੇੜਾ ਵਿਖੇ ਦੇਰ ਸ਼ਾਮ ਦੋ ਧਿਰਾਂ ਵਿਚਾਲੇ ਜ਼ਮੀਨੀ ਝਗੜੇ ਦੌਰਾਨ ਇਕ ਬਜ਼ੁਰਗ ਦੀ ਮੌਤ ਹੋ ਗਈ ਜਦਕਿ 9 ਵਿਅਕਤੀ ਜ਼ਖ਼ਮੀ ਹੋ ਗਏ | ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ’ਚ ਰਖਵਾਇਆ ਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਐੱਸ.ਐੱਸ.ਪੀ. ਭੁਪਿੰਦਰ ਸਿੰਘ, ਐੱਸ.ਪੀ.ਡੀ. ਬਲਬੀਰ ਸਿੰਘ, ਡੀ.ਐੱਸ.ਪੀ. ਬੱਲੂਆਣਾ ਅਵਤਾਰ ਸਿੰਘ, ਸਿਟੀ ਥਾਣਾ ਇੰਚਾਰਜ ਮਨੋਜ ਕੁਮਾਰ ਅਤੇ ਸਿਟੀ ਨੰਬਰ 2 ਦੇ ਐੱਚ.ਓ. ਹਰਪ੍ਰੀਤ ਸਿੰਘ ਸਰਕਾਰੀ ਹਸਪਤਾਲ ਪੁੱਜੇ। ਖੂਈਖੇੜਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਵਿਦੇਸ਼ ਗਏ 25 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤ ’ਚ ਹੋਈ ਮੌਤ, ਪਰਿਵਾਰ ਨੇ ਕਤਲ ਦਾ ਕੀਤਾ ਸ਼ੱਕ ਜ਼ਾਹਿਰ
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨਿਹਾਲਖੇੜਾ ਵਾਸੀ ਵਿਨੋਦ ਕੁਮਾਰ ਪੁੱਤਰ ਮੰਗਤ ਰਾਮ ਨੇ ਦੱਸਿਆ ਕਿ ਉਹ ਆਪਣੇ ਪਿਤਾ ਅਤੇ ਚਾਚੇ ਨਾਲ ਖੇਤ ਵਿਚ ਕੰਮ ਕਰ ਰਿਹਾ ਸੀ ਤਾਂ ਹਥਿਆਰਾਂ ਨਾਲ ਲੈਸ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਉਸ ਦੇ ਪਿਤਾ ਮੰਗਤ ਰਾਮ ਕਰੀਬ 70 ਸਾਲਾ ਮੰਗਤ ਰਾਮ ਪੁੱਤਰ ਬਨਵਾਰੀ ਲਾਲ ਸੇਵਾਮੁਕਤ ਜੇ.ਈ. ਬਿਜਲੀ ਬੋਰਡ ਦੀ ਮੌਤ ਹੋ ਗਈ, ਜਦਕਿ ਉਸ ਦਾ ਚਾਚਾ ਕੁਲਦੀਪ ਸ਼ਰਮਾ ਪੁੱਤਰ ਓਮ ਪ੍ਰਕਾਸ਼ ਗੰਭੀਰ ਜ਼ਖਮੀ ਹੋ ਗਿਆ। ਇੰਨਾ ਹੀ ਨਹੀਂ ਹਮਲੇ ’ਚ ਉਸ ਦੀ ਸਾਲੀ ਨੇਹਾ ਸ਼ਰਮਾ ਪਤਨੀ ਪ੍ਰਮੋਦ ਸ਼ਰਮਾ ਜ਼ਖਮੀ ਹੋ ਗਈ।
ਇਹ ਵੀ ਪੜ੍ਹੋ : ਰੰਗੇ ਹੱਥੀਂ ਫੜਿਆ ਚਿੱਟੇ ਦੀ ਸਪਲਾਈ ਕਰਦਾ ਨੌਜਵਾਨ, ਲੋਕਾਂ ਨੇ ਬਣਾਈ ਲਾਈਵ ਵੀਡੀਓ
ਦੂਜੇ ਪਾਸੇ ਦੇ ਜ਼ਖਮੀ ਕੁਲਵੰਤ ਕੁਮਾਰ ਪੁੱਤਰ ਛਬੀਲ ਚੰਦ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਬੁੱਧਵਾਰ ਦੀ ਰਾਤ ਕਣਕ ਨੂੰ ਚੁੱਕ ਕੇ ਖੇਤ ’ਚ ਰੱਖਿਆ ਸੀ ਕਿ ਉਕਤ ਵਿਅਕਤੀ ਰਾਤ ਨੂੰ ਕਣਕ ਚੁੱਕ ਕੇ ਲੈ ਗਏ ਅਤੇ ਹੁਣ ਉਹ ਜਦੋਂ ਉਹ ਤੂੜੀ ਲੈਣ ਆਏ ਸਨ ਤਾਂ ਰੁਕੇ ਤਾਂ ਉਕਤ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਕੇ ਉਸ ’ਤੇ ਅਤੇ ਉਸ ਦੇ ਭਰਾ ਲੀਲਾ ਪੁੱਤਰ ਛਬੀਲ ਚੰਦ, ਮੋਨਾ ਪਤਨੀ ਰਾਮ ਕ੍ਰਿਸ਼ਨ, ਰਾਮ ਕ੍ਰਿਸ਼ਨ ਅਤੇ ਕਿਰਨ ਨੂੰ ਜ਼ਖਮੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਦਾਨ ਕੀਤੀ ਕਰੀਬ 6 ਏਕੜ ਜ਼ਮੀਨ ਦੀ ਵੰਡ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ 4 ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ। ਪੁਲਸ ਨੇ ਪੁੱਛਗਿੱਛ ਲਈ 2 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਕਾਦੀਆਂ ਜੰਗਲ ਦੇ ਕੋਲ ਬਾਈਕ ਸਵਾਰ ਲੁਟੇਰਿਆਂ ਨੇ ਕੀਤੀ ਹਥਿਆਰਾਂ ਦੀ ਨੋਕ ’ਤੇ 1.90 ਲੱਖ ਦੀ ਲੁੱਟ
NEXT STORY