ਸਾਹਨੇਵਾਲ (ਜਗਰੂਪ)- ਬੇਖ਼ੌਫ਼ ਲੁਟੇਰਿਆਂ ਨੇ ਰਾਤ ਦੇ ਹਨ੍ਹੇਰੇ 'ਚ ਡਰਾਈਵਰ ਨੂੰ ਬੰਧਕ ਬਣਾ ਕੇ ਉਸ ਦੀ ਮਹਿੰਦਰਾ ਬੋਲੈਰੋ ਪਿੱਕਅੱਪ ਲੁੱਟ ਲਈ ਅਤੇ ਫਿਰ ਡਰਾਈਵਰ ਨੂੰ ਰਸਤੇ 'ਚ ਸੁੱਟ ਕੇ ਗੱਡੀ ਲੈ ਫਰਾਰ ਹੋ ਗਏ। ਕਿਸੇ ਤਰ੍ਹਾਂ ਡਰਾਈਵਰ ਨੇ ਆਪਣੇ ਮਾਲਕਾਂ ਨੂੰ ਇਸ ਦੀ ਸੂਚਨਾ ਦਿੱਤੀ, ਜਿਸਦੇ ਬਾਅਦ ਸ਼ਿਕਾਇਤ ਸਾਹਨੇਵਾਲ ਪੁਲਸ ਨੂੰ ਦਿੱਤੀ ਗਈ। ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਸੰਜੀਵ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮਾਨਪੁਰ, ਕਠੂਆ, ਜੇ. ਐਂਡ. ਕੇ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਪਿਛਲੇ ਢਾਈ ਮਹੀਨੇ ਤੋਂ ਪਿੰਡ ਲਾਟੋ ਜੋਗਾ, ਲੁਧਿਆਣਾ ਨਿਵਾਸੀ ਗੁਰਦੀਪ ਸਿੰਘ ਪੁੱਤਰ ਅਜੀਤ ਸਿੰਘ ਦੀ ਬਲੈਰੋ ਪਿੱਕਅੱਪ ਗੱਡੀ ਨੰਬਰ ਪੀ. ਬੀ.-10-ਜੇ. ਸੀ.-9736 'ਤੇ ਡਰਾਈਵਰੀ ਕਰਦਾ ਹੈ। ਬੀਤੀ 27 ਜੁਲਾਈ ਦੀ ਰਾਤ ਕਰੀਬ 2 ਵਜੇ ਉਹ ਜਸਪਾਲੋਂ ਸਥਿਤ ਮਨਲਾਈਟ ਟੂਲਜ਼ ਪ੍ਰਾਈਵੇਟ ਲਿਮਟਿਡ ਤੋਂ ਮਾਲ ਲੋਡ ਕਰਕੇ ਓਮ ਲੌਜਿਸਟਿਕ, ਚੰਡੀਗੜ੍ਹ ਰੋਡ, ਕੁਹਾੜਾ ਜਾ ਰਿਹਾ ਸੀ।
ਰਸਤੇ 'ਚ ਟੈਂਪੂ ਯੂਨੀਅਨ ਸਾਹਨੇਵਾਲ ਵਿਖੇ ਢਾਈ ਵਜੇ ਪਹੁੰਚਿਆ ਅਤੇ ਗੱਡੀ ਨੂੰ ਸਾਈਡ 'ਤੇ ਖੜ੍ਹੀ ਕਰ ਦਿੱਤੀਾ। ਇਸ ਦੌਰਾਨ ਇਕ ਬੁਲੇਟ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਆਏ ਅਤੇ ਸੰਜੀਵ ਨੂੰ ਜ਼ਬਰਦਸਤੀ ਡਰਾ ਧਮਕਾ ਕੇ ਬੋਲੈਰੋ ਦੀ ਕੰਡਕਟਰ ਸੀਟ 'ਤੇ ਬਿਠਾ ਲਿਆ ਅਤੇ ਫਿਰ ਗੱਡੀ ਸਮਰਾਲਾ ਸਾਈਡ ਵੱਲ ਲੈ ਕੇ ਚੱਲ ਪਏ। ਫਿਰ ਰਸਤੇ 'ਚ ਮਾਛੀਵਾੜਾ ਚੌਂਕ, ਸਮਰਾਲਾ ਕੋਲ ਸੰਜੀਵ ਦੀ ਕੁੱਟਮਾਰ ਕਰਕੇ ਉਥੇ ਹੀ ਉਸ ਨੂੰ ਸੁੱਟ ਕੇ ਚਲੇ ਗਏ। ਗੱਡੀ 'ਚ ਕਾਗਜ਼ਾਤ ਅਤੇ ਸੰਜੀਵ ਦਾ ਮੋਬਾਇਲ ਮਾਰਕਾ ਰੀਅਲ-ਮੀ 7 ਆਈ ਵੀ ਸੀ। ਪੁਲਸ ਨੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ 'ਆਟਾ-ਦਾਲ ਸਕੀਮ' ਤਹਿਤ ਹੁਣ ਘਰ-ਘਰ ਪੁੱਜੇਗਾ ਆਟਾ, ਜਾਣੋ ਕੈਬਨਿਟ ਦੇ ਹੋਰ ਵੱਡੇ ਫ਼ੈਸਲੇ
NEXT STORY