ਮਲੋਟ (ਕਾਠਪਾਲ) - ਯੂਨੀਵਰਸਿਟੀ ਸਕੂਲ ਆਫ ਓਪਨ ਲਰਨਿੰਗ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਕਰਵਾਏ ਜਾ ਰਹੇ ਪੀ. ਜੀ. ਡਿਪਲੋਮਾ ਇਨ ਮਾਸ ਕਮਿਊਨੀਕੇਸ਼ਨ ਕੋਰਸ ਦੌਰਾਨ ਸਿਰਫ ਅੰਗਰੇਜ਼ੀ ਭਾਸ਼ਾ 'ਚ ਪੁਸਤਕਾਂ ਮਿਲਣ ਕਾਰਨ ਵਿਦਿਆਰਥੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਮੌਕੇ ਹਾਜ਼ਰ ਵਿਦਿਆਰਥੀਆਂ 'ਚੋਂ ਸੁਖਦੀਪ ਜਗਰਾਓਂ ਅਤੇ ਹੋਰਨਾਂ ਨੇ ਯੂਨੀਵਰਸਿਟੀ ਦੇ ਇਸ ਰਵੱਈਏ ਦਾ ਵਿਰੋਧ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਸਿਰਫ ਅੰਗਰੇਜ਼ੀ ਭਾਸ਼ਾ 'ਚ ਪੁਸਤਕਾਂ ਦਿੱਤੀਆਂ ਜਾਂਦੀਆਂ ਹਨ। ਜਿਨ੍ਹਾਂ ਵਿਦਿਆਰਥੀਆਂ ਦਾ ਪੰਜਾਬੀ ਜਾਂ ਹਿੰਦੀ ਮੀਡੀਅਮ ਹੈ, ਉਨ੍ਹਾਂ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪੰਜਾਬੀ ਜਾਂ ਹਿੰਦੀ ਭਾਸ਼ਾ 'ਚ ਪੁਸਤਕਾਂ ਨਾ ਤਾਂ ਮਾਰਕੀਟ 'ਚ ਉਪਲੱਬਧ ਹਨ ਅਤੇ ਨਾ ਹੀ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ।
ਉਨ੍ਹਾਂ ਦੱਸਿਆ ਕਿ ਇਸ ਕੋਰਸ ਦੇ ਪਹਿਲੇ ਸਮੈਸਟਰ ਦੌਰਾਨ ਵੀ ਯੂਨੀਵਰਸਿਟੀ ਵੱਲੋਂ ਸਾਰੀਆਂ ਕਿਤਾਬਾਂ ਸਿਰਫ ਅੰਗਰੇਜ਼ੀ ਭਾਸ਼ਾ 'ਚ ਭੇਜੀਆਂ ਗਈਆਂ ਸਨ ਅਤੇ ਸਾਰੇ ਪ੍ਰਸ਼ਨ ਪੱਤਰ ਅੰਗਰੇਜ਼ੀ ਭਾਸ਼ਾ 'ਚ ਆਏ ਸਨ ਪਰ ਪੰਜਾਬੀ ਮੀਡੀਅਮ ਵਾਲੇ ਵਿਦਿਆਰਥੀਆਂ ਨੇ ਇਸ ਦਾ ਉੱਤਰ ਪੰਜਾਬੀ ਭਾਸ਼ਾ ਵਿਚ ਦੇਣਾ ਸੀ, ਜਿਸ ਨਾਲ ਸਿੱਧੇ ਤੌਰ 'ਤੇ ਪ੍ਰਭਾਵ ਵਿਦਿਆਰਥੀਆਂ ਦੇ ਨਤੀਜੇ 'ਤੇ ਪਵੇਗਾ। ਸੁਖਦੀਪ ਸਿੰਘ ਜਗਰਾਓਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਇਕ ਮੰਗ-ਪੱਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਦਿੱਤ ਪਰ ਇੰਝ ਲੱਗਦਾ ਹੈ ਜਿਵੇਂ ਮਾਂ ਬੋਲੀ 'ਪੰਜਾਬੀ' ਦਾ ਕਤਲ ਕਰਨ ਲੱਗੀ ਹੋਈ ਹੈ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਤੋਂ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ, ਵਿਦਿਆਰਥੀਆਂ ਦੇ ਸਿਲੇਬਸ ਵਾਲੀਆਂ ਪੁਸਤਕਾਂ ਪੰਜਾਬੀ ਅਤੇ ਹਿੰਦੀ ਭਾਸ਼ਾ 'ਚ ਜ਼ਰੂਰ ਪ੍ਰਕਾਸ਼ਿਤ ਕੀਤੀਆਂ ਜਾਣ ਤੇ ਪ੍ਰੀਖਿਆ ਦੌਰਾਨ ਪ੍ਰਸ਼ਨ-ਪੱਤਰ ਵੀ ਪੰਜਾਬੀ ਭਾਸ਼ਾ 'ਚ ਦੇਣ ਦੀ ਮੰਗ ਕੀਤੀ।
ਹਾਦਸੇ ਘਟਾਉਣ ਲਈ ਮੁੱਖ ਮਾਰਗ 'ਤੇ ਸਟਰੀਟ ਲਾਈਟਾਂ ਲਾਉਣ ਦੀ ਮੰਗ
NEXT STORY