ਬਠਿੰਡਾ (ਵਰਮਾ)- ਸ਼ਹਿਰ ’ਚ ਕੁੜੀ ਦੀ ਬਹਾਦਰੀ ਹਰ ਕਿਸੇ ਦੀ ਜ਼ੁਬਾਨ ’ਤੇ ਹੈ। ਕੁੜੀ ਨੇ ਪੁਲਸ ਨੂੰ ਸ਼ਿਕਾਇਤ, ਲੋਕੇਸ਼ਨ ਅਤੇ ਪਤਾ ਵੀ ਦਿੱਤਾ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਕੁੜੀ ਨੇ ਖ਼ੁਦ ਹੀ ਝਪਟਮਾਰ ਤੋਂ ਆਪਣਾ ਮੋਬਾਇਲ ਬਰਾਮਦ ਕੀਤਾ ਹੈ। ਜਾਣਕਾਰੀ ਅਨੁਸਾਰ ਨੀਤਿਕਾ ਸ਼ਰਮਾ ਨੇ ਦੱਸਿਆ ਹੈ ਕਿ ਉਹ ਬਠਿੰਡਾ ਦੀ ਰਹਿਣ ਵਾਲੀ ਹੈ ਅਤੇ ਅਪੋਲੋ ਹਸਪਤਾਲ ਦਿੱਲੀ ’ਚ ਕੰਮ ਕਰਦੀ ਹੈ।
ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਬਠਿੰਡਾ ਆਈ ਹੋਈ ਸੀ। ਇਸ ਦੌਰਾਨ 4 ਫਰਵਰੀ ਨੂੰ ਜਦੋਂ ਉਹ ਹੰਸ ਨਗਰ ਜਾ ਰਹੀ ਸੀ ਤਾਂ ਐਕਟਿਵਾ ਸਵਾਰ ਨੌਜਵਾਨ ਨੇ ਉਸ ਦਾ ਮੋਬਾਇਲ ਖੋਹ ਲਿਆ। ਉਕਤ ਕੁੜੀ ਨੇ ਦੱਸਿਆ ਕਿ ਉਸ ਨੇ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਪਰ ਕਿਸੇ ਨੇ ਆ ਕੇ ਉਸਦੀ ਸ਼ਿਕਾਇਤ ਨਹੀਂ ਸੁਣੀ।
ਇਹ ਵੀ ਪੜ੍ਹੋ- ਅਮਰੀਕਾ ਨੇ ਇਰਾਕ 'ਤੇ ਕੀਤੀ AirStrike, ਜਾਰਡਨ ਹਮਲੇ ਦੇ ਮਾਸਟਰਮਾਈਂਡ ਸਣੇ ਹਿਜਬੁੱਲਾ ਦੇ 3 ਮੈਂਬਰ ਮਰੇ
ਪੀੜਤ ਕੁੜੀ ਨੇ ਦੱਸਿਆ ਕਿ ਪੁਲਸ ਦੀ ਇਸ ਕਾਰਵਾਈ ਤੋਂ ਦੁਖੀ ਹੋ ਕੇ ਉਸ ਨੇ ਆਪਣੇ ਪੱਧਰ ’ਤੇ ਖੋਹ ਕਰਨ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਦੱਸਿਆ ਕਿ ਉਸ ਨੇ ਮੌਕੇ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਕੇ ਉਕਤ ਐਕਟਿਵਾ ਨੰਬਰ ਨੂੰ ਪਛਾਣ ਲਿਆ, ਜਿਸ ਤੋਂ ਬਾਅਦ ਉਹ ਟਰਾਂਸਪੋਰਟ ਦਫ਼ਤਰ ਗਈ ਅਤੇ ਉਕਤ ਨੰਬਰ ਰਾਹੀਂ ਫ਼ੋਨ ਖੋਹਣ ਵਾਲੇ ਨੌਜਵਾਨ ਦਾ ਪਤਾ ਲਗਾਇਆ।
ਪੀੜਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਉਕਤ ਨੌਜਵਾਨ ਦਾ ਪਤਾ ਅਤੇ ਲਾਈਵ ਲੋਕੇਸ਼ਨ ਸਬੰਧਤ ਕੈਨਾਲ ਥਾਣੇ ਨੂੰ ਦਿੱਤੀ ਪਰ ਇਸ ਦੇ ਬਾਵਜੂਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਉਹ ਖੁਦ ਉਕਤ ਮੁੰਡੇ ਦੇ ਘਰ ਗਈ ਅਤੇ ਆਪਣਾ ਮੋਬਾਇਲ ਵਾਪਸ ਲੈ ਲਿਆ।
ਇਹ ਵੀ ਪੜ੍ਹੋ- ਤੂਫਾਨ ਅਤੇ ਬਰਫਬਾਰੀ ਕਾਰਨ ਲਾਪਤਾ ਹੋਇਆ ਅਮਰੀਕੀ ਸੈਨਾ ਦਾ ਹੈਲੀਕਾਪਟਰ, 5 ਜਵਾਨਾਂ ਦੀ ਮੌਤ ਦੀ ਹੋਈ ਪੁਸ਼ਟੀ
ਉਕਤ ਮਾਮਲਾ ਐੱਸ.ਐੱਸ.ਪੀ. ਹਰਮਨਬੀਰ ਸਿੰਘ ਗਿੱਲ ਦੇ ਧਿਆਨ ’ਚ ਵੀ ਲਿਆਂਦਾ ਗਿਆ ਸੀ ਪਰ ਇਸ ਦੇ ਬਾਵਜੂਦ ਪੁਲਸ ਨੇ ਉਕਤ ਮਾਮਲੇ ਸਬੰਧੀ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ। ਇਸ ਮਾਮਲੇ ’ਚ ਥਾਣਾ ਕੈਨਾਲ ਕਲੋਨੀ ਦੇ ਐੱਸ. ਐੱਚ. ਓ. ਪਾਰਸ ਸਿੰਘ ਚਾਹਲ ਨੇ ਦੱਸਿਆ ਕਿ ਪੁਲਸ ਨੇ ਕੁੜੀ ਵੱਲੋਂ ਦੱਸੇ ਪਤੇ ’ਤੇ ਛਾਪਾ ਮਾਰਿਆ ਸੀ ਪਰ ਪਤਾ ਗ਼ਲਤ ਨਿਕਲਿਆ। ਉਨ੍ਹਾਂ ਕਿਹਾ ਕਿ ਪੁਲਸ ਨੇ ਕੁੜੀ ਦੀ ਪੂਰੀ ਮਦਦ ਕੀਤੀ ਹੈ।
ਇਹ ਵੀ ਪੜ੍ਹੋ- ਮੋਹਾਲੀ 'ਚ ਹੋਇਆ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e
ਮੋਹਾਲੀ 'ਚ ਹੋਇਆ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ (ਵੀਡੀਓ)
NEXT STORY