ਫ਼ਿਰੋਜ਼ਪੁਰ (ਕੁਮਾਰ) : ਬੀ.ਐੱਸ.ਐੱਫ ਨੇ ਭਾਰਤ-ਪਾਕਿ ਸਰਹੱਦ 'ਤੇ ਸਰਚ ਅਭਿਆਨ ਦੌਰਾਨ ਖੇਤਾਂ 'ਚੋਂ ਮੇਡ ਇਨ ਚਾਈਨਾ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਐੱਸ.ਐੱਫ. ਪੰਜਾਬ ਫਰੰਟੀਅਰ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਸਰਹੱਦ 'ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਿੰਡ ਟੇਂਡੀ ਵਾਲਾ ਦੇ ਇਲਾਕੇ 'ਚ ਪਾਕਿਸਤਾਨ ਵਲੋਂ ਇਕ ਡਰੋਨ ਆਉਂਦਾ ਦੇਖਿਆ ਤਾਂ ਤੁਰੰਤ ਕਾਰਵਾਈ ਕਰਦੇ ਹੋਏ ਡਰੋਨ 'ਤੇ ਗੋਲੀਬਾਰੀ ਕਰਕੇ ਇਸ ਨੂੰ ਰੋਕਿਆ ਗਿਆ, ਜੋ ਥੋੜ੍ਹੇ ਸਮੇਂ ਵਿੱਚ ਹੀ ਗਾਇਬ ਹੋ ਗਿਆ।
ਇਹ ਵੀ ਪੜ੍ਹੋ : ਦੀਵਾਲੀ ਦੀ ਰਾਤ ਪਟਾਕਿਆਂ ਪਿੱਛੇ ਹੋ ਗਈ ਵੱਡੀ ਵਾਰਦਾਤ, ਕੁੱਟ-ਕੁੱਟ ਕੇ ਮਾਰ'ਤਾ ਬਜ਼ੁਰਗ
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਬੀ.ਐੱਸ.ਐੱਫ ਵੱਲੋਂ ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਇਸ ਦੌਰਾਨ ਬੀ.ਐੱਸ.ਐੱਫ. ਨੇ ਚੀਨ ਦਾ ਬਣਿਆ ਛੋਟਾ ਡਰੋਨ ਬਰਾਮਦ ਕੀਤਾ ਅਤੇ ਇੱਕ ਵਾਰ ਫਿਰ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਦੇ 'ਨਾਪਾਕ' ਇਰਾਦਿਆਂ ਨੂੰ ਫੇਲ੍ਹ ਕਰ ਦਿੱਤਾ।
ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ SBS ਨਗਰ ਦੀਆਂ ਮੰਡੀਆਂ 'ਚ ਹੋਏ ਟੈਂਡਰ ਘਪਲਿਆਂ ਦੇ ਮਾਮਲੇ 'ਚ ਇਕ ਹੋਰ ਭਗੌੜਾ ਕਾਬੂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਦੀ Central Jail 'ਚ ਖ਼ੂਨ-ਖ਼ਰਾਬਾ, ਹਵਾਲਾਤੀਆਂ ਵਿਚਕਾਰ ਹੋਈ ਜ਼ਬਰਦਸਤ ਝੜਪ
NEXT STORY