ਬੁਢਲਾਡਾ (ਬਾਂਸਲ) : ਇਸ ਵਾਰ ਜਿੱਥੇ ਇਕ ਪਾਸੇ ਅੱਤ ਦੀ ਪੈ ਰਹੀ ਠੰਡ ਅਤੇ ਕੋਹਰੇ ਕਾਰਣ ਪਾਰਾ ਕਾਫੀ ਹੇਠਾਂ ਚਲਾ ਗਿਆ ਹੈ, ਉੱਥੇ ਸ਼ਬਜੀ ਦੇ ਰੇਟਾਂ ਵਿਚ ਆਈ ਗਰਮੀ ਕਾਰਣ ਵਧੇ ਭਾਅ ਨੇ ਲੋਕਾਂ ਨੂੰ ਪਸੀਨੇ ਲਿਆ ਦਿੱਤੇ ਹਨ। ਬੁਢਲਾਡਾ ਦੀ ਸਬਜ਼ੀ ਮੰਡੀ ਜਿੱਥੇ ਹਰ ਰੋਜ਼ ਬੋਹਾ, ਬਰੇਟਾ ਅਤੇ ਨਾਲ ਲੱਗਦੇ ਪੇਂਡੂ ਖੇਤਰਾਂ ਦੇ ਆਸ-ਪਾਸ ਦੇ ਸਬਜ਼ੀ ਵਿਕਰੇਤਾ, ਬੋਲੀ 'ਤੇ ਸਬਜ਼ੀਆਂ ਥੋਕ ਦੇ ਭਾਅ ਖਰੀਦ ਕੇ ਅੱਗੇ ਵੇਚਦੇ ਹਨ, ਉਹ ਵੀ ਹੁਣ ਸੁੰਨਸਾਨ ਜਿਹੀ ਹੀ ਪ੍ਰਤੀਤ ਹੋ ਰਹੀ ਹੈ। ਪਿਆਜ਼ ਦੇ ਨਾਲ-ਨਾਲ ਦਿਨੋਂ-ਦਿਨ ਅਸਮਾਨੀ ਚੜ੍ਹ ਰਹੇ ਸਬਜ਼ੀਆਂ ਦੇ ਰੇਟਾਂ ਨੇ ਗਰੀਬਾਂ ਦੇ ਨਾਲ-ਨਾਲ ਮੱਧ ਵਰਗ ਦੇ ਲੋਕਾਂ ਨੂੰ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਦੋ-ਤਿੰਨ ਦਿਨ ਪਹਿਲਾਂ ਪਿਆਜ਼ ਨੂੰ ਛੱਡ ਕੇ ਬਾਕੀ ਸਬਜ਼ੀਆਂ ਦੇ ਰੇਟਾਂ 'ਚ ਇਕ ਦਮ ਉਛਾਲ ਆਇਆ ਹੈ। ਸਬਜ਼ੀ ਵਿਕਰੇਤਾਵਾਂ ਅਨੁਸਾਰ ਦੇਸ਼ 'ਚ ਇਕ ਪਾਸੇ ਆਰਥਿਕ ਮੰਦੀ ਕਾਰਣ ਸਾਰੇ ਪਾਸੇ ਮੰਦੀ ਛਾਈ ਹੋਈ ਹੈ। ਦੂਸਰਾ ਠੰਡ ਕਾਰਣ ਸਬਜ਼ੀਆਂ ਦੇ ਰੇਟਾਂ ਵਿਚ ਵਾਧਾ ਹੋਣ ਕਾਰਣ ਮੰਡੀ ਵਿਚ ਮੰਦੀ ਛਾਈ ਹੋਈ ਹੈ, ਗਾਹਕ ਵੀ ਘਰੋਂ ਘੱਟ ਹੀ ਨਿਕਲ ਰਿਹਾ ਹੈ। ਵਿਕ੍ਰੇਤਾਵਾਂ ਨੇ ਦੱਸਿਆ ਕਿ ਉਹ ਵੀ ਘੱਟ ਮਾਲ ਹੀ ਵੇਚਣ ਲਈ ਖਰੀਦ ਰਹੇ ਹਨ। ਸਬਜ਼ੀਆਂ ਅਤੇ ਪਿਆਜ਼ ਦੇ ਵਧੇ ਰੇਟ ਕਾਰਣ ਲੋਕ ਦਾਲਾਂ ਬਣਾਉਣ ਨੂੰ ਵੱਧ ਤਰਜੀਹ ਦੇ ਰਹੇ ਹਨ। ਕੋਹਰੇ ਅਤੇ ਠੰਡ ਕਾਰਣ ਫਸਲਾਂ ਦੇ ਹੋਏ ਨੁਕਸਾਨ ਦੇ ਕਾਰਣ ਰੇਟਾਂ 'ਚ ਵਾਧਾ ਹੋਣਾ ਸੁਭਾਵਕ ਹੈ।
| ਸਬਜ਼ੀਆਂ |
ਰੇਟ ਪ੍ਰਤੀ ਕਿਲੋ |
| ਮਟਰ |
50 ਰੁਪਏ |
| ਲਾਲ ਟਮਾਟਰ |
40 ਰੁਪਏ |
| ਸ਼ਲਗਮ |
30 ਰੁਪਏ |
| ਆਲੂ |
25 ਰੁਪਏ |
| ਫੁੱਲ ਗੋਭੀ |
30 ਰੁਪਏ |
| ਗਾਜਰ |
30 ਰੁਪਏ |
| ਸ਼ਿਮਲਾ ਮਿਰਚ |
70 ਰੁਪਏ |
| ਹਰੀ ਮਿਰਚ |
40 ਰੁਪਏ |
| ਮੂਲੀ |
30 ਰੁਪਏ |
| ਪਿਆਜ਼ |
90 ਰੁਪਏ |
| ਲਸਣ |
200 ਰੁਪਏ |
| ਅਦਰਕ |
100 ਰੁਪਏ |
| ਖੁਬਾਂ |
30 ਰੁਪਏ ਪ੍ਰਤੀ ਪੈਕੇਟ |
| ਮੇਥੀ |
30 ਰੁਪਏ ਪ੍ਰਤੀ ਗੁੱਟੀ |
ਚੰਡੀਗੜ੍ਹ 'ਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸ਼ੁਰੂ
NEXT STORY