ਲੁਧਿਆਣਾ, (ਰਿਸ਼ੀ)- ਚੌਕੀ ਜਗਤਪੁਰੀ ਤੋਂ ਕੁਝ ਹੀ ਦੂਰੀ ’ਤੇ ਇਕ ਬਿਲਡਿੰਗ ’ਚ ਛੱਤ ਦੇ ਰਸਤੇ ਦਾਖਲ ਹੋਏ ਚੋਰਾਂ ਨੇ ਇਕੋ ਵੇਲੇ 5 ਦਫਤਰਾਂ ਦੇ ਤਾਲੇ ਤੋਡ਼ ਦਿੱਤੇ। ਖੁਦ ਨੂੰ ਸ਼ਾਤਿਰ ਸਮਝਣ ਵਾਲੇ ਚੋਰ ਕੈਮਰੇ ਦੇਖ ਕੇ ਡੀ. ਵੀ. ਆਰ. ਦੀ ਜਗ੍ਹਾ ਡਿਸ਼ ਬਾਕਸ ਲੈ ਗਏ। ਇਸ ਕਾਰਨ ਚੋਰੀ ਦੀ ਹਰਕਤ ਉਥੇ ਲੱਗੇ ਕੈਮਰਿਆਂ ’ਚ ਕੈਦ ਹੋ ਗਈ। ਸ਼ੁੱਕਰਵਾਰ ਸਵੇਰੇ ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ’ਚ ਜੁਟ ਗਈ। ਜਾਣਕਾਰੀ ਦਿੰਦੇ ਹੋਏ ਮਾਲਕ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 3 ਮੰਜ਼ਿਲਾ ਬਿਲਡਿੰਗ ਹੈ। ਬਿਲਡਿੰਗ ’ਚ ਬਣੇ ਕਈ ਦਫਤਰ ਕਿਰਾਏ ’ਤੇ ਦਿੱਤੇ ਹੋਏ ਹਨ। ਹਰ ਰੋਜ਼ ਦੀ ਤਰ੍ਹਾਂ ਵੀਰਵਾਰ ਨੂੰ ਸਾਰੇ ਤਾਲੇ ਲਾ ਕੇ ਆਪਣੇ ਘਰ ਚਲੇ ਗਏ। ਸ਼ੁੱਕਰਵਾਰ ਬਿਲਡਿੰਗ ਦੇ ਬਾਹਰ ਚਾਹ ਦੀ ਦੁਕਾਨ ਲਾਉਣ ਵਾਲੇ ਅਸ਼ੋਕ ਕੁਮਾਰ ਨੇ ਤਾਲੇ ਖੁੱਲ੍ਹੇ ਦੇਖ ਕੇ ਉਸ ਦੇ ਡਰਾਈਵਰ ਨੂੰ ਦੱਸਿਆ। ਜਦ ਉਨ੍ਹਾਂ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਪਤਾ ਲੱਗਾ ਕਿ ਚੋਰੀ ਹੋ ਗਈ। ਫੁਟੇਜ ਦੇਖਣ ’ਤੇ ਪਤਾ ਲੱਗਾ ਕਿ ਦੇਰ ਰਾਤ ਲਗਭਗ 3 ਵਜੇ ਚੋਰ ਪੈਦਲ ਜਾਂਦੇ ਹਨ ਤੇ ਉਨ੍ਹਾਂ ਦੀ ਬਿਲਡਿੰਗ ਦੇ ਨਾਲ ਨਵੀਂ ਬਣ ਰਹੀ ਬਿਲਡਿੰਗ ਦੇ ਰਸਤੇ ਛੱਤ ’ਤੇ ਪੁੱਜੇ ਹਨ। ਛੱਤ ਦਾ ਦਰਵਾਜ਼ਾ ਖੁੱਲ੍ਹਾ ਹੋਣ ਦਾ ਫਾਇਦਾ ਚੁੱਕ ਕੇ ਹੇਠਾਂ ਆ ਕੇ ਸਾਰੇ ਦਫਤਰਾਂ ਦੇ ਤਾਲੇ ਤੋਡ਼ਦੇ ਹਨ। ਚੋਰ ਸੀ. ਏ. ਗੌਰਵ ਪਟੇਲ ਦੇ ਦਫਤਰ ’ਚੋਂ 30 ਹਜ਼ਾਰ ਰੁਪਏ ਕੈਸ਼, ਆਨਲਾਈਨ ਕੰਮ ਕਰਨ ਵਾਲੇ ਰਾਹੁਲ ਸਿੰਗਲਾ ਦੇ ਦਫਤਰ ’ਚ ਪਏ ਕਾਗਜ਼ਾਤ ਤੇ ਡੀ. ਵੀ. ਆਰ., ਬੋਗਲ ਅਸਟੇਟ ਦੇ ਦੋ ਦਫਤਰਾਂ ਦੇ ਵੀ ਤਾਲੇ ਤੋਡ਼ਦੇ ਹਨ ਪਰ ਕੀਮਤੀ ਸਾਮਾਨ ਨਾ ਹੋਣ ਕਾਰਨ ਉਥੇ ਲੱਗੇ ਕੈਮਰਿਆਂ ਦੀ ਡੀ. ਵੀ. ਆਰ. ਚੋਰੀ ਕਰਨ ਦੀ ਬਜਾਏ ਡਿਸ਼ ਬਾਕਸ ਲੈ ਜਾਂਦੇ ਹਨ। ਖੇਰੋਂ ਵੱਲ ਇਕ ਹੋਰ ਦਫਤਰ ’ਚ ਲੱਗੇ ਕੈਮਰਿਆਂ ਦਾ ਡੀ. ਵੀ. ਆਰ. ਚੋਰੀ ਕਰਨਾ ਚਾਹਿਆ ਪਰ ਉਥੋਂ ਬਾਕਸ ਲੈ ਗਏ, ਜਿਸ ਨੂੰ ਛੱਤ ’ਤੇ ਪਈ ਪਾਣੀ ਦੀ ਟੈਂਕੀ ’ਚ ਸੁੱਟ ਗਏ। ਇਸ ਦੇ ਬਾਅਦ ਚੋਰਾਂ ਨੇ ਕੁਝ ਕਦਮਾਂ ਦੀ ਦੂਰੀ ’ਤੇ ਕਾਰਾਂ ਦੇ ਸਪੇਅਰ ਪਾਰਟਸ ਵੇਚਣ ਵਾਲੇ ਦੀ ਦੁਕਾਨ ’ਚ ਹੱਥ ਸਾਫ ਕੀਤਾ। ਮਾਲਕ ਵਿਨੋਦ ਅਾਨੰਦ ਦੇ ਅਨੁਸਾਰ ਚੋਰ 7 ਚਾਂਦੀ ਦੇ ਸਿੱਕੇ, 1 ਮੋਬਾਇਲ, 1500 ਰੁਪਏ ਕੈਸ਼ ਤੇ ਹੋਰ ਕੀਮਤੀ ਸਾਮਾਨ ਲੈ ਗਏ।
ਥਾਣਾ ਸਾਹਨੇਵਾਲ ਪੁਲਸ ਦੀ ਵਿਸ਼ੇਸ਼ ਟੀਮ ਵਲੋਂ ਲਾਪਤਾ ਬੱਚਾ ਬਰਾਮਦ
NEXT STORY