ਮਾਛੀਵਾੜਾ ਸਾਹਿਬ (ਟੱਕਰ) - ਮਾਛੀਵਾੜਾ ਇਲਾਕੇ ਵਿਚ ਕਿਸਾਨਾਂ ਵੱਲੋਂ ਹਾਈਬ੍ਰਿਡ ਝੋਨੇ ਦੀ ਜਿਆਦਾ ਕਾਸ਼ਤ ਕੀਤੀ ਗਈ ਸੀ, ਜਿਸ ਸਬੰਧੀ ਸ਼ੈਲਰ ਮਾਲਕਾਂ ਨੇ ਮੁੱਦਾ ਉਠਾਇਆ ਸੀ ਕਿ ਇਸ ਵਿਚ ਟੋਟੇ ਦੀ ਮਾਤਰਾ ਜ਼ਿਆਦਾ ਨਿਕਲ ਰਹੀ ਹੈ, ਜੋਕਿ ਸਰਕਾਰ ਦੇ ਨਿਯਮਾਂ ਅਨੁਸਾਰ ਇਸ ’ਚੋਂ ਨਿਕਲਦਾ ਚਾਵਲ ਖ਼ਰਾ ਨਹੀਂ ਉੱਤਰ ਰਿਹਾ। ਸ਼ੈਲਰ ਮਾਲਕਾਂ ਵੱਲੋਂ ਮੁੱਦਾ ਉਠਾਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਤੋਂ ਐੱਫ਼. ਸੀ. ਆਈ. ਵਿਭਾਗ ਦੀ ਟੀਮ ਦੇਰ ਸ਼ਾਮ ਮਾਛੀਵਾੜਾ ਅਨਾਜ ਮੰਡੀ ਵਿਖੇ ਪੁੱਜੀ, ਜਿੱਥੋਂ ਉਨ੍ਹਾਂ ਹਾਈਬ੍ਰਿਡ ਝੋਨੇ ਦੇ ਸੈਂਪਲ ਲਏ। ਇਸ ਮੌਕੇ ਉਨ੍ਹਾਂ ਨਾਲ ਸ਼ੈਲਰ ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਤਰਸੇਮ ਸੈਣੀ ਅਤੇ ਆੜ੍ਹਤੀ ਐਸੋਸ਼ੀਏਸ਼ਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਵੀ ਮੌਜੂਦ ਸਨ। ਐੱਫ਼. ਸੀ. ਆਈ. ਵਿਭਾਗ ਦੀ ਟੀਮ ਡਾਕਟਰ ਯਾਦਵ ਦੀ ਅਗਵਾਈ ਹੇਠ ਪੁੱਜੀ, ਜਿੱਥੇ ਉਨ੍ਹਾਂ ਸ਼ੈਲਰ ਮਾਲਕਾਂ, ਆੜ੍ਹਤੀਆਂ ਤੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut! ਬੁੱਧਵਾਰ ਨੂੰ ਵੀ ਬੱਤੀ ਰਹੇਗੀ ਬੰਦ
ਇਥੇ ਸ਼ੈਲਰ ਐਸੋਸ਼ੀਏਸ਼ਨ ਵਲੋਂ ਟੀਮ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਕਿਸਾਨਾਂ ਵਲੋਂ ਮਾਛੀਵਾੜਾ ਇਲਾਕੇ ਵਿਚ 50 ਤੋਂ 60 ਫ਼ੀਸਦੀ ਹਾਈਬ੍ਰਿਡ ਝੋਨੇ ਦੀ ਕਾਸ਼ਤ ਕੀਤੀ ਗਈ ਹੈ ਅਤੇ ਜਦੋਂ ਸੈਂਪਲ ਵਜੋਂ ਉਸ ਦੀ ਪਿੜਾਈ ਕੀਤੀ ਗਈ ਤਾਂ ਉਸ ’ਚੋਂ ਟੋਟੇ ਦੀ ਮਾਤਰਾ 40 ਫ਼ੀਸਦੀ ਨਿਕਲ ਰਹੀ ਹੈ ਜਦਕਿ ਕੇਂਦਰ ਸਰਕਾਰ ਦੇ ਨਿਯਮਾਂ ਮੁਤਾਬਕ 10 ਫ਼ੀਸਦੀ ਟੋਟਾ ਹੋਣਾ ਚਾਹੀਦਾ ਹੈ। ਕੇਂਦਰੀ ਟੀਮ ਜਿਸ ਵਿਚ ਹਾਈਬ੍ਰਿਡ ਝੋਨਾ ਵੇਚਣ ਵਾਲੀ ਕੰਪਨੀ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਸ਼ਾਮਲ ਸਨ, ਨੇ ਕਿਹਾ ਕਿ ਪੰਜਾਬ ਦੀਆਂ ਕਈ ਮੰਡੀਆਂ ’ਚੋਂ ਹਾਈਬ੍ਰਿਡ ਝੋਨੇ ਦੇ ਸੈਂਪਲ ਲਏ ਗਏ ਹਨ ਜਿਸ ਦੀ ਲੈਬ ’ਚੋਂ ਜਾਂਚ ਕਰਵਾਈ ਜਾਵੇਗੀ ਅਤੇ ਜੋ ਰਿਪੋਰਟ ਆਵੇਗੀ ਉਸਨੂੰ ਆਪਣੇ ਉੱਚ ਅਧਿਕਾਰੀਆਂ ਤੱਕ ਭੇਜ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ। ਸ਼ੈਲਰ ਐਸੋਸ਼ੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਕਿਹਾ ਕਿ ਹਾਈਬ੍ਰਿਡ ਝੋਨੇ ’ਚੋਂ ਨਿਕਲਦਾ ਟੋਟਾ ਵੱਡੀ ਸਮੱਸਿਆ ਹੈ ਅਤੇ ਜੇਕਰ ਸੈਂਪਲ ਦੌਰਾਨ ਇਹ ਕੇਂਦਰ ਸਰਕਾਰ ਦੇ ਨਿਯਮਾਂ ’ਤੇ ਖ਼ਰਾ ਨਾ ਉਤਰਿਆ ਤਾਂ ਇਸ ਨੂੰ ਅਗਲੇ ਸੀਜ਼ਨ ਬਿਜਾਈ ਲਈ ਰੋਕ ਲਗਾਈ ਜਾਵੇਗੀ। ਪ੍ਰਧਾਨ ਸੈਣੀ ਨੇ ਕਿਹਾ ਕਿ ਇਸ ਤੋਂ ਇਲਾਵਾ ਹਾਈਬ੍ਰਿਡ ਝੋਨੇ ਦੀ ਪਿੜਾਈ ਇਕ ਸ਼ੈਲਰ ਵਿਚ ਸੈਂਪਲ ਵਜੋਂ ਅਧਿਕਾਰੀ ਦੀ ਮੌਜੂਦਗੀ ਵਿਚ ਕੀਤੀ ਜਾਵੇਗੀ ਜਿਸ ਦੀ ਰਿਪੋਰਟ ਵੀ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ 29, 30 ਨੂੰ ਪਵੇਗਾ ਮੀਂਹ! 9 ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ
ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਹਾਈਬ੍ਰਿਡ ਝੋਨਾ ਮੰਡੀਆਂ ਵਿਚ ਵੇਚਣ ਲਈ ਕਿਸਾਨਾਂ ਨੂੰ ਸਮੱਸਿਆ ਆ ਰਹੀ ਹੈ, ਜਿਸ ਨਾਲ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੈਂਪਲ ਤੋਂ ਬਾਅਦ ਜੋ ਵੀ ਰਿਪੋਰਟ ਆਵੇਗੀ ਉਸ ਅਧਾਰ ’ਤੇ ਕੇਂਦਰ ਸਰਕਾਰ ਤੁਰੰਤ ਕਾਰਵਾਈ ਕਰੇ ਤਾਂ ਜੋ ਅਗਲੇ ਸੀਜ਼ਨ ਵਿਚ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਕੋਈ ਸਮੱਸਿਆ ਨਾ ਆਵੇ।
ਇਸ ਮੌਕੇ ਜ਼ਿਲ੍ਹਾ ਖੁਰਾਕ ਅਫ਼ਸਰ ਲਖਵੀਰ ਸਿੰਘ, ਸ਼ੈਲਰ ਐਸੋਸ਼ੀਏਸ਼ਨ ਮਾਛੀਵਾੜਾ ਦੇ ਪ੍ਰਧਾਨ ਅਸ਼ੋਕ ਸੂਦ, ਸ਼ੈਲਰ ਮਾਲਕ ਕਸਤੂਰੀ ਲਾਲ ਮਿੰਟੂ, ਚੇਅਰਮੈਨ ਹੁਸਨ ਲਾਲ ਮੜਕਨ, ਸਾਬਕਾ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ, ਸਾਬਕਾ ਪ੍ਰਧਾਨ ਹਰਜਿੰਦਰ ਸਿੰਘ ਖੇੜਾ, ਇੰਸਪੈਕਟਰ ਅਮਰਿੰਦਰ ਸਿੰਘ ਹੈਪੀ, ਇੰਸਪੈਕਟਰ ਯਾਦਵਿੰਦਰ ਸਿੰਘ, ਆੜ੍ਹਤੀ ਐਸੋਸ਼ੀਏਸ਼ਨ ਦੇ ਸੂਬਾ ਉੱਪ ਪ੍ਰਧਾਨ ਅਰਵਿੰਦਰਪਾਲ ਸਿੰਘ ਵਿੱਕੀ, ਆੜ੍ਹਤੀ ਐਸੋਸ਼ੀਏਸ਼ਨ ਦੇ ਉਪ ਪ੍ਰਧਾਨ ਰਾਜੀਵ ਕੌਸ਼ਲ, ਹੈਪੀ ਬਾਂਸਲ, ਅਜੈ ਕੁਮਾਰ ਬਾਂਸਲ, ਸੌਰਵ ਗੋਇਲ, ਬੋਬੀ ਖੋਸਲਾ, ਸੰਨੀ ਸੂਦ, ਹਰਕੇਸ਼ ਨਹਿਰਾ, ਅਭੈ ਗੋਇਲ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ: 9 ਮਹੀਨੇ ਪਹਿਲਾਂ ਰੂਸ ਗਏ ਦਸੂਹਾ ਦੇ ਨੌਜਵਾਨ ਦੀ ਮੌਤ, ਮਾਂ ਦਾ ਸੀ ਇਕਲੌਤਾ ਸਹਾਰਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
28 ਅਕਤੂਬਰ ਨੂੰ ਗੁਰਦੁਆਰਿਆਂ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਹੋਵੇਗੀ ਅਰਦਾਸ
NEXT STORY