ਚੰਡੀਗੜ੍ਹ-ਚੰਡੀਗੜ੍ਹ ਦੇ ਸੀਨੀਅਰ ਰੰਗਕਰਮੀ ਗੁਰਚਰਨ ਸਿੰਘ ਚੰਨੀ ਦਾ ਵੀਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਕੋਰੋਨਾ ਇਨਫੈਕਟਿਡ ਸਨ ਜਿਸ ਕਾਰਣ ਉਹ ਬੀਮਾਰ ਚੱਲ ਰਹੇ ਸਨ। ਉਹ ਫੋਰਟਿਸ ਹਸਪਤਾਲ ਮੋਹਾਲੀ 'ਚ ਬੀਤੇ ਕਰੀਬ ਇਕ ਮਹੀਨੇ ਤੋਂ ਦਾਖਲ ਸਨ। ਉਨ੍ਹਾਂ ਨੇ ਅੱਜ ਸਵੇਰੇ ਕਰੀਬ ਸੱਤ ਵਜੇ ਹਸਪਤਾਲ 'ਚ ਅੰਤਿਮ ਸਾਹ ਲਿਆ। ਗੁਰਚਰਨ ਸਿੰਘ ਚੰਨੀ ਚੰਡੀਗੜ੍ਹ ਦੇ ਸੈਕਟਰ-35 ਸਥਿਤ ਮਕਾਨ 'ਚ ਪਰਿਵਾਰ ਨਾਲ ਰਹਿੰਦੇ ਸਨ। ਉਹ 79 ਸਾਲਾ ਦੇ ਸਨ। ਦੱਸ ਦੇਈਏ ਕਿ ਗੁਰਚਰਨ ਸਿੰਘ ਚੰਨੀ ਦੀ ਪਤਨੀ ਵੀ ਕੋਰੋਨਾ ਇਨਫੈਕਟਿਡ ਹੈ।
ਇਹ ਵੀ ਪੜ੍ਹੋ-ਕੋਰੋਨਾ ਦੇ ਇਸ ਵੈਰੀਐਂਟ ਕਾਰਣ ਸਿੰਗਾਪੁਰ 'ਚ ਬੰਦ ਕੀਤੇ ਗਏ ਸਕੂਲ
ਉਨ੍ਹਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਗੁਰਚਰਨ ਸਿੰਘ ਚੰਨੀ ਇਕ ਟੀ.ਵੀ. ਫਿਲਮ ਨਿਰਮਾਤਾ, ਅਭਿਨੇਤਾ, ਨਾਮਵਾਰ ਥੀਏਟਰ, ਨਾਟਕਕਾਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੇ ਨਾਟਕ ਦਫਾ 144, ਜ਼ਿੰਦਗੀ ਰਿਟਾਇਰ ਨਹੀਂ ਹੁੰਦੀ, ਰਾਕੇਟ ਹੋਵੇ ਜਾਂ ਬੰਬ ਨੂੰ ਬੇਹੱਦ ਸਹਾਰਨਾ ਮਿਲੀ ਹੈ। ਉਨ੍ਹਾਂ ਨੇ ਕਈ ਟੈਲੀਫਿਲਮਸ ਅਤੇ ਦੋ ਦਰਜਨ ਤੋਂ ਵੀ ਜ਼ਿਆਦਾ ਡਾਕਿਊਮੈਂਟਰੀਜ਼ ਬਣਾਈਆਂ ਹਨ। ਉਨ੍ਹਾਂ ਦਾ ਮੌਤ ਦਾ ਸਮਾਚਾਰ ਸ਼ਹਿਰ 'ਚ ਸੋਸ਼ਲ ਮੀਡੀਆ 'ਤੇ ਅੱਗ ਦੀ ਤਰ੍ਹਾਂ ਫੈਲ ਗਿਆ।
ਇਹ ਵੀ ਪੜ੍ਹੋ-'ਵਾਇਰਸ ਦੇ ਸਾਰੇ ਵੈਰੀਐਂਟਾਂ ਵਿਰੁੱਧ ਟੀਕਿਆਂ ਦੇ ਅਸਰਦਾਰ ਹੋਣ ਦਾ ਭਰੋਸਾ ਵਧ ਰਿਹੈ'
ਸਾਰੇ ਹੈਰਾਨ ਹਨ ਅਤੇ ਇਹ ਵਿਸ਼ਵਾਸ ਨਹੀਂ ਕਰ ਪਾ ਰਹੇ ਕਿ ਹਸਪਤਾਲ 'ਚ ਕਲਾਊਨ ਬਣ ਕੇ ਮਰੀਜ਼ਾਂ ਨੂੰ ਹਸਾ ਕੇ ਸਿਹਤਮੰਦ ਕਰਨ ਵਾਲਾ ਉਹ ਕਿਉਟ ਇਨਸਾਨ ਅੱਜ ਆਪਣੇ ਜੀਵਨ ਦੀ ਜੰਗ ਹਾਰ ਗਿਆ। ਸਾਰੇ ਬੋਲੇ-ਕਰੂ ਕੋਰੋਨਾ ਨੇ ਸਾਡੋ ਤੋਂ ਸਾਡਾ ਚੰਨ (ਚੰਦ), ਸਾਡੀ ਚੰਨੀ ਖੋਹ ਲਈ ਹੈ। ਚੰਨੀ ਦੀ ਮੌਤ ਨਾਲ ਨਾ ਸਿਰਫ ਰੰਗਕਰਮੀ ਸਗੋਂ ਪੂਰਾ ਸ਼ਹਿਰ ਸੋਗ 'ਚ ਹੈ। ਸਾਰਿਆਂ ਦਾ ਕਹਿਣਾ ਹੈ ਕਿ ਚੰਨੀ ਦੇ ਜਾਣ ਨਾਲ ਥੀਏਟਰ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਡਰਾਮਾ ਰਿਪੋਰਟਰੀ ਕੰਪਨੀ ਸੇਵਾ ਦੇ ਡਾਇਰੈਕਟਰ ਚੰਨੀ ਨੂੰ 40 ਸਾਲ ਦਾ ਰੰਗਮੰਚ ਦਾ ਅਨੁਭਵ ਸੀ। ਉਹ ਪੀ.ਯੂ. ਚੰਡੀਗੜ੍ਹ ਦੇ ਡਿਪਾਰਟਮੈਂਟ ਆਫ ਥੀਏਟਰ, ਐੱਨ.ਐੱਸ.ਡੀ. ਦਿੱਲੀ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਪੁਣੇ ਦੇ ਵਿਦਿਆਰਥੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ-ਪਾਕਿ 'ਚ 24 ਮਈ ਤੋਂ ਹਟ ਜਾਣਗੀਆਂ ਕੋਰੋਨਾ ਸੰਬੰਧੀ ਇਹ ਪਾਬੰਦੀਆਂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਰਦਾਸ ਟਰੱਸਟ ਵੱਲੋਂ ਆਕਸੀਜਨ ਕੰਸਨਟਰੇਟ ਲੋਕ ਸੇਵਾ ਲਈ ਭੇਟ ਕੀਤੇ
NEXT STORY