ਫਿਰੋਜ਼ਪੁਰ (ਮਲਹੋਤਰਾ) : ਆਪਣੇ ਪਰਿਵਾਰ ਦੇ ਨਾਲ ਲੜ ਕੇ ਰੇਲਗੱਡੀ ਵਿਚ ਆ ਬੈਠੀ ਨਾਬਾਲਗ ਲੜਕੀ ਨੂੰ ਟਿਕਟ ਚੈਕਿੰਗ ਸਟਾਫ ਨੇ ਆਪਣੀ ਸੂਝ ਨਾਲ ਚਾਈਲਡ ਹੈਲਪਲਾਈਨ ਦੇ ਹਵਾਲੇ ਕੀਤਾ ਹੈ। ਰੇਲ ਮੰਡਲ ਦੇ ਸੀਨੀਅਰ ਡੀ.ਸੀ.ਐੱਮ. ਵਿਮਲ ਕਾਲੜਾ ਨੇ ਦੱਸਿਆ ਕਿ ਗੱਡੀ ਨੰਬਰ 13005 ਹਾਵੜਾ-ਅੰਮ੍ਰਿਤਸਰ ਸ਼ੁੱਕਰਵਾਰ ਸਵੇਰੇ ਜਦ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੀ ਤਾਂ ਉਥੋਂ ਸੀ.ਆਈ.ਟੀ. ਅਨੰਤ ਕੁਮਾਰ ਅਤੇ ਮਹਿੰਦਰ ਸਿੰਘ ਨੇ ਚੈਕਿੰਗ ਸ਼ੁਰੂ ਕੀਤੀ। ਜਦ ਗੱਡੀ ਜਲੰਧਰ ਬਿਆਸ ਵਿਚਾਲੇ ਸੀ ਤਾਂ ਚੈਕਿੰਗ ਦੌਰਾਨ ਸਲੀਪਰ ਕੋਚ ਨੰਬਰ 8 ਵਿਚ ਚੈਕਿੰਗ ਸਟਾਫ ਨੂੰ ਇਕ ਲੜਕੀ ਇਕੱਲੀ ਬੈਠੀ ਨਜ਼ਰ ਆਈ। ਸਟਾਫ ਵੱਲੋਂ ਉਸ ਨਾਲ ਗੱਲ ਕੀਤੀ ਗਈ ਤਾਂ ਲੜਕੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ ਨਾਲ ਲੜ ਕੇ ਗੁੱਸੇ ਵਿਚ ਟਰੇਨ ਵਿਚ ਆ ਬੈਠੀ ਹੈ।
ਇਹ ਵੀ ਪੜ੍ਹੋ : ਪੰਜਾਬ ਤੋਂ ਰਾਜ ਸਭਾ ਲਈ 5 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ
ਸਟਾਫ ਵੱਲੋਂ ਉਸਦੀ ਪੂਰੀ ਕੌਂਸਲਿੰਗ ਕੀਤੀ ਗਈ ਅਤੇ ਉਸਦਾ ਨਾਮ ਪਤਾ ਅਤੇ ਪਿਤਾ ਦਾ ਮੋਬਾਇਲ ਨੰਬਰ ਲੈ ਕੇ ਉਨ੍ਹਾਂ ਨੂੰ ਸੂਚਨਾ ਦਿੱਤੀ ਗਈ। ਗੱਡੀ ਦੇ ਅੰਮ੍ਰਿਤਸਰ ਪੁੱਜਣ ਤੇ ਲੜਕੀ ਨੂੰ ਚਾਈਲਡ ਹੈਲਪਲਾਈਨ ਅੰਮ੍ਰਿਤਸਰ ਦੇ ਹਵਾਲੇ ਕੀਤਾ ਗਿਆ ਹੈ ਜਿੱਥੋਂ ਲੜਕੀ ਨੂੰ ਉਸਦੇ ਪਰਿਵਾਰ ਵਾਲਿਆਂ ਨੂੰ ਸੌਂਪਿਆ ਜਾਵੇਗਾ।
ਇਹ ਵੀ ਪੜ੍ਹੋ : ਲੋਕ ਸਭਾ 'ਚ ਗੂੰਜਿਆ ਬੀ.ਬੀ.ਐੱਮ.ਬੀ. ਦਾ ਮੁੱਦਾ, ਡਾ. ਅਮਰ ਸਿੰਘ ਨੇ ਖੋਲ੍ਹੀਆਂ ਪੁਰਾਣੀਆਂ ਪਰਤਾਂ
ਘੋਰ ਕਲਯੁਗ! ਨਾਨੇ ਨੇ 12 ਸਾਲਾ ਦੋਹਤੀ ਨਾਲ ਵਾਰ-ਵਾਰ ਕੀਤਾ ਜਬਰ-ਜ਼ਿਨਾਹ, ਇੰਝ ਸਾਹਮਣੇ ਆਈ ਕਰਤੂਤ
NEXT STORY