ਲੁਧਿਆਣਾ (ਗੌਤਮ) : ਵੀਰਵਾਰ ਦੇਰ ਰਾਤ ਇਕ ਵਿਅਕਤੀ ਆਪਣੀ ਪਤਨੀ ਨਾਲ ਝਗੜਾ ਕਰਕੇ ਆਪਣੇ 2 ਸਾਲ ਦੇ ਬੇਟੇ ਨੂੰ ਲੈ ਕੇ ਘਰੋਂ ਭੱਜ ਨਿਕਲਿਆ ਅਤੇ ਰੇਲਵੇ ਸਟੇਸ਼ਨ 'ਤੇ ਪੁੱਜ ਗਿਆ। ਵਿਅਕਤੀ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ 'ਚ ਧੁੱਤ ਸੀ, ਜੋ ਆਪਣੇ ਬੇਟੇ ਨੂੰ ਵਾਰ-ਵਾਰ ਜ਼ਮੀਨ 'ਤੇ ਪਟਕ ਰਿਹਾ ਅਤੇ ਗਾਲ੍ਹਾਂ ਕੱਢ ਰਿਹਾ ਸੀ। ਜਦ ਮੌਕੇ 'ਤੇ ਮੌਜੂਦ ਲੋਕਾਂ ਨੇ ਦੇਖਿਆ ਤਾਂ ਉਸ ਨੂੰ ਫੜ ਕੇ ਜੀ.ਆਰ.ਪੀ. ਦੇ ਹਵਾਲੇ ਕਰ ਦਿੱਤਾ। ਪਤਾ ਲੱਗਣ 'ਤੇ ਰੇਲਵੇ ਚਾਈਲਡ ਲਾਈਨ ਦੀ ਟੀਮ ਵੀ ਮੌਕੇ ‘ਤੇ ਪੁੱਜ ਗਈ, ਜਿਸ ਨੇ ਸ਼ਰਾਬੀ ਵਿਅਕਤੀ ਤੋਂ ਬੱਚੇ ਨੂੰ ਫੜ ਲਿਆ ਅਤੇ ਮੈਡੀਕਲ ਕਰਵਾਇਆ। ਰਾਤ ਨੂੰ ਮੌਕੇ 'ਤੇ ਪੁੱਜੀ ਜੀ.ਆਰ. ਪੀ. ਦੇ ਏ.ਅੇੱਸ.ਆਈ. ਨਾਇਬ ਸਿੰਘ ਅਤੇ ਟੀਮ ਦੇ ਮੈਂਬਰਾਂ ਵੱਲੋਂ ਸ਼ਰਾਬੀ ਤੋਂ ਉਸ ਦੇ ਪਰਿਵਾਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕੈਲਾਸ਼ ਨਗਰ ਸਤਿਸੰਗ ਘਰ ਦੇ ਨੇੜੇ ਰਹਿਣ ਵਾਲਾ ਹੈ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਆਟੋ ਚਾਲਕ ਨੇ ਬੱਚੇ ਨੂੰ ਪਟਕਦੇ ਦੇਖਿਆ
ਆਟੋ ਸਟੈਂਡ 'ਤੇ ਖੜ੍ਹੇ ਆਟੋ ਚਾਲਕ ਨੇ ਦੇਖਿਆ ਕਿ ਸ਼ਰਾਬੀ ਹਾਲਤ 'ਚ ਵਿਅਕਤੀ ਬੱਚੇ ਨੂੰ ਮਾਰ ਰਿਹਾ ਸੀ। ਵਾਰ-ਵਾਰ ਗਾਲ੍ਹਾਂ ਕੱਢਦੇ ਹੋਏ ਬੱਚੇ ਨੂੰ ਜ਼ਮੀਨ 'ਤੇ ਸੁੱਟ ਰਿਹਾ ਹੈ। ਇਕ ਵਾਰ ਤਾਂ ਕੁੱਤੇ ਨੇ ਬੱਚੇ ਨੂੰ ਕੱਟਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਉਸ ਨੂੰ ਬਚਾ ਲਿਆ। ਬੱਚੇ ਨੂੰ ਉਥੇ ਮੌਜੂਦ ਲੋਕਾਂ ਵੱਲੋਂ ਵਾਰ-ਵਾਰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ 'ਤੇ ਉਸ ਨੇ ਤੁਰੰਤ ਇੰਸਪੈਕਟਰ ਜਸਕਰਨ ਸਿੰਘ ਨੂੰ ਸੂਚਿਤ ਕੀਤਾ ਅਤੇ ਉਨ੍ਹਾਂ ਮੌਕੇ 'ਤੇ ਪੁਲਸ ਟੀਮ ਭੇਜੀ, ਜਿਸ ਕਾਰਨ ਬੱਚੇ ਦੀ ਜਾਨ ਬਚ ਗਈ।
ਇਹ ਵੀ ਪੜ੍ਹੋ : ਨਹਿਰ 'ਚ ਨਹਾਉਣ ਗਏ ਨੌਜਵਾਨਾਂ 'ਚੋਂ ਇਕ ਦੀ ਡੁੱਬਣ ਕਾਰਨ ਹੋਈ ਮੌਤ, ਇਕ ਗੰਭੀਰ ਜ਼ਖ਼ਮੀ
ਸਵੇਰੇ ਆਪਣੀ ਮਾਂ ਦੇ ਨਾਲ ਪਹੁੰਚੀ ਬੱਚੇ ਦੀ ਮਾਂ
ਕੋਆਰਡੀਨੇਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਵਿਅਕਤੀ ਹੋਸ਼ ਚ ਆ ਕੇ ਬੱਚੇ ਨੂੰ ਲੈਣ ਟੀਮ ਕੋਲ ਆਇਆ ਤਾਂ ਉਸ ਨੂੰ ਮਨ੍ਹਾ ਕਰ ਦਿੱਤਾ ਗਿਆ। ਹਾਲਾਤ ਦੇ ਅਨੁਸਾਰ ਬੱਚਾ ਉਸ ਦੇ ਹੱਥਾਂ ਵਿੱਚ ਸੁਰੱਖਿਅਤ ਨਹੀਂ ਸੀ। ਜਦੋਂ ਵਿਅਕਤੀ ਦੀ ਪਤਨੀ ਨੂੰ ਸੂਚਨਾ ਦਿੱਤੀ ਗਈ ਤਾਂ ਉਹ ਮੌਕੇ 'ਤੇ ਆਪਣੀ ਮਾਂ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚ ਗਈ। ਪ੍ਰਕਿਰਿਆ ਦੌਰਾਨ ਬੱਚੇ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ ਤੇ ਅਧਿਕਾਰੀਆਂ ਨੂੰ ਉਸ ਦੇ ਪਿਤਾ ਦੇ ਵਿਵਹਾਰ ਬਾਰੇ ਦੱਸਿਆ ਗਿਆ। ਕਾਰਵਾਈ ਪੂਰੀ ਕਰਨ ਤੋਂ ਬਾਅਦ ਜੀ.ਆਰ.ਪੀ., ਆਰ.ਪੀ.ਐੱਫ. ਅਤੇ ਟੀਮ ਦੇ ਮੈਂਬਰਾਂ ਦੀ ਮੌਜੂਦਗੀ ਬੱਚੇ ਨੂੰ ਉਸ ਦੀ ਮਾਂ ਅਤੇ ਨਾਨੀ ਦੇ ਹਵਾਲੇ ਕਰ ਦਿੱਤਾ ਗਿਆ ਤੇ ਬੱਚੇ ਦੇ ਪਿਤਾ ਨੂੰ ਚਿਤਾਵਨੀ ਦਿੱਤੀ ਤਾਂ ਜੋ ਭਵਿੱਖ 'ਚ ਬੱਚੇ ਨਾਲ ਇਸ ਤਰ੍ਹਾਂ ਦੁਰਵਿਵਹਾਰ ਨਾ ਕੀਤਾ ਜਾਵੇ।
ਇਹ ਵੀ ਪੜ੍ਹੋ : ਆਰ. ਪੀ. ਸਿੰਘ ਨੇ ਮੁੱਖ ਮੰਤਰੀ ਮਾਨ ਨੂੰ ਕੀਤਾ ਸੁਚੇਤ- ਘੱਲੂਘਾਰੇ 'ਤੇ ਸਥਿਤੀ ਕਾਬੂ ਕਰਨ ਲਈ ਯੋਗ ਪ੍ਰਬੰਧ ਕਰੇ ਸਰਕਾਰ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਦਰਿਆ ’ਚ ਰੁੜ੍ਹੇ ਤੀਜੇ ਬੱਚੇ ਦੀ ਵੀ ਮਿਲੀ ਲਾਸ਼, ਤਿੰਨਾਂ ਦਾ ਇਕੋ ਸਮੇਂ ਕੀਤਾ ਗਿਆ ਸਸਕਾਰ
NEXT STORY