ਸਿੱਧਵਾਂ ਬੇਟ (ਚਾਹਲ)-ਬੀਤੇ ਕੱਲ੍ਹ ਸਤਲੁਜ ਦਰਿਆ ਅੰਦਰ ਨਹਾਉਣ ਸਮੇਂ ਰੁੜ੍ਹੇ ਤਿੰਨ ਬੱਚਿਆਂ ’ਚੋਂ 2 ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਅੱਜ ਤੜਕਸਾਰ ਤੀਜੇ ਬੱਚੇ ਅਕਾਸ਼ਦੀਪ ਸਿੰਘ ਕਾਸ਼ੀ (13) ਦੀ ਲਾਸ਼ ਵੀ ਦਰਿਆ ’ਚੋਂ ਮਿਲਣ ਕਾਰਨ ਇਲਾਕੇ ਅੰਦਰ ਸੋਗ ਦਾ ਮਾਹੌਲ ਹੈ । ਤਿੰਨਾਂ ਬੱਚਿਆਂ ਦਾ ਅੱਜ ਸਿਵਲ ਹਸਪਤਾਲ ਜਗਰਾਓਂ ਵਿਖੇ ਪੋਸਟਮਾਰਟਮ ਕਰਵਾਇਆ ਗਿਆ । ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸਤਲੁਜ ਦਰਿਆ ਅੰਦਰ ਨਹਾਉਣ ਗਏ ਤਿੰਨ ਬੱਚੇ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ ਸਨ, ਜਿਨ੍ਹਾਂ ’ਚੋਂ ਸੁਖਚੈਨ ਸਿੰਘ ਚੈਨੀ (14) ਅਤੇ ਚਰਨਜੀਤ ਸਿੰਘ (15) ਦੀਆਂ ਲਾਸ਼ਾਂ ਨੂੰ ਬੀਤੇ ਕੱਲ੍ਹ ਦਰਿਆ ’ਚੋਂ ਕੱਢ ਲਿਆ ਗਿਆ ਸੀ, ਜਦਕਿ ਤੀਜੇ ਬੱਚੇ ਦੀ ਲਾਸ਼ ਅੱਜ ਮਿਲੀ ਹੈ।
ਇਹ ਵੀ ਪੜ੍ਹੋ : ਸ਼ਰਾਬ ਨੂੰ MRP ’ਤੇ ਵੇਚਣ ਦੇ ਰੌਂਅ ’ਚ ਪੰਜਾਬ ਸਰਕਾਰ, ਨਵੀਂ ਆਬਕਾਰੀ ਨੀਤੀ ’ਚ ਹੋ ਸਕਦੈ ਐਲਾਨ (ਵੀਡੀਓ)
ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਅਨੁਸਾਰ 174 ਦੀ ਕਾਰਵਾਈ ਅਮਲ ’ਚ ਲਿਆਉਂਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ, ਜਿਨ੍ਹਾਂ ਦਾ ਬਾਅਦ ਦੁਪਿਹਰ ਪਿੰਡ ਖੁਰਸ਼ੈਦਪੁਰਾ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਸਾਰੇ ਬੱਚਿਆਂ ਦਾ ਸਸਕਾਰ ਇਕ ਸਮੇਂ ਕਰਨ ਨਾਲ ਚੁਫੇਰੇ ਬੇਹੱਦ ਗ਼ਮਗ਼ੀਨ ਮਾਹੌਲ ਸੀ ਤੇ ਪਰਿਵਾਰਕ ਮੈਂਬਰਾਂ ਦਾ ਚੀਕ-ਚਿਹਾੜਾ ਦੇਖਿਆ ਨਹੀਂ ਜਾ ਰਿਹਾ ਸੀ ।
ਇਹ ਵੀ ਪੜ੍ਹੋ : ਪਟਿਆਲਾ ’ਚ ਵਾਪਰੀ ਦੁੱਖ਼ਦਾਈ ਘਟਨਾ, ਭਾਖੜਾ ਨਹਿਰ ’ਚ ਡੁੱਬਣ ਨਾਲ ਦੋ ਦੋਸਤਾਂ ਦੀ ਹੋਈ ਮੌਤ
ਤੇਲੰਗਾਨਾ ਵਾਂਗ ਕੇਂਦਰੀ ਜੇਲ੍ਹ ਲੁਧਿਆਣਾ ਸਾਹਮਣੇ ਪੈਟਰੋਲ ਪੰਪ ਹੋ ਰਿਹੈ ਤਿਆਰ, ਕੈਦੀ ਭਰਨਗੇ ਵਾਹਨਾਂ ’ਚ ਤੇਲ
NEXT STORY