ਬਾਘਾ ਪੁਰਾਣਾ (ਅਜੇ): ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੀ ਦਸਤਕ ਨੂੰ ਲੈ ਕੇ ਲੋਕਾਂ ਦੇ ਮਨ੍ਹਾ ਡਰ ਅੰਦਰ ਬਣਿਆ ਹੋਇਆ ਹੈ, ਸਰਕਾਰ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਉਣ ਲਈ ਵੈਕਸੀਨ ਲਗਾਉਣ ਲਈ ਜਿੱਥੇ ਵੱਡੇ ਪੱਧਰ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ, ਉੱਥੇ ਹੀ ਸਿਹਤ ਵਿਭਾਗ ਨੂੰ ਵੀ ਸਖਤ ਹਦਾਇਤਾਂ ਕੀਤੀਆਂ ਹੋਈਆਂ ਹਨ, ਪਰ ਸਿਵਲ ਹਸਪਤਾਲ ਬਾਘਾਪੁਰਾਣਾ ਵਿਖੇ ਸਭ ਕੁਝ ਇਸਦੇ ਉਲਟ ਚੱਲਦਾ ਨਜ਼ਰ ਆ ਰਿਹਾ ਹੈ।ਮੁੱਦਕੀ ਰੋਡ ’ਤੇ ਸਿਵਲ ਹਸਪਤਾਲ ਵਿਖੇ ਕੋਰੋਨਾ ਵੈਕਸੀਨ ਲਗਵਾਉਣ ਲਈ ਲੋਕਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਲੋਕ ਸਵੇਰੇ 4-5 ਵਜੇ ਤੋਂ ਆਉਣੇ ਸ਼ੁਰੂ ਹੋ ਜਾਂਦੇ ਹਨ ਅਤੇ ਵੱਡੀ ਭੀੜ ਲੱਗ ਜਾਂਦੀ ਹੈ, ਪਰ ਲੋਕਾਂ ਦੇ ਵੈਕਸੀਨ ਨਾ ਲੱਗਣ ਕਰ ਕੇ ਵਾਪਸ ਪਰਤਨਾਂ ਪੈਂਦਾ ਹੈ। ਲੋਕਾਂ ਦਾ ਕਹਿਣਾ ਸੀ ਕਿ ਅਸੀਂ ਰੋਜ਼ਾਨਾ ਪਿੰਡਾਂ ਤੋਂ ਕੰਮਕਾਜ ਛੱਡ ਕੇ ਕਾਰਾਂ, ਮੋਟਰਸਾਈਕਲਾਂ ’ਤੇ ਮਹਿੰਗਾ ਤੇਲ ਮਚਾ ਕੇ ਕੋਰੋਨਾ ਦੀ ਮਹਾਮਾਰੀ ਤੋਂ ਬਚਣ ਲਈ ਵੈਕਸੀਨ ਲਗਾਉਣ ਲਈ ਸਵੇਰੇ 4-5 ਵਜੇ ਆ ਜਾਂਦੇ ਹਾਂ ਕਿ ਹਸਪਤਾਲ ਖੁੱਲਣਸਾਰ ਜਲਦੀ ਵਾਰੀ ਆਈ ਜਾਵੇਗੀ, ਪਰ ਸਿਹਤ ਵਿਭਾਗ ਦੇ ਸਬੰਧਤ ਕਰਮਚਾਰੀ ਕਹਿ ਦਿੰਦੇ ਹਨ ਕਿ ਕਰੀਬ 100 ਡੋਜ਼ ਆਈ ਸੀ, ਹੁਣ ਖ਼ਤਮ ਹੋ ਗਈ ਹੈ ਜਾਂ ਕਿਹਾ ਜਾਂਦਾ ਅੱਜ ਆਉਣ ਦੀ ਕੋਈ ਉਮੀਦ ਨਹੀਂ, ਜਿਸ ਕਰ ਕੇ ਸਾਨੂੰ ਰੋਜ਼ਾਨਾ ਖੱਜਲ-ਖੁਆਰ ਹੋਣਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੂੰ ਰੋਜ਼ਾਨਾ ਕਰੀਬ 400 ਡੋਜ਼ ਵੈਕਸੀਨ ਦੀ ਸਰਕਾਰੀ ਹਸਪਤਾਲ ਵਿਚ ਭੇਜਣੀ ਚਾਹੀਦੀ ਹੈ ਤਾਂ ਕਿ ਵੈਕਸੀਨ ਲਗਾਉਣ ਆਏ ਲੋਕਾਂ ਦਾ ਕੀਮਤੀ ਸਮਾਂ ਜ਼ਾਇਆ ਨਾ ਜਾਵੇ ਤੇ ਖੱਜਲ-ਖੁਆਰ ਨਾ ਹੋਣਾ ਪਵੇ।
ਕੀ ਕਹਿਣਾ ਹੈ ਰਜਿਸਟ੍ਰੇਸ਼ਨ ਕਰਨ ਵਾਲੀ ਮੈਡਮ ਰਜਨੀ ਗੋਇਲ ਦਾ
ਕੋਰੋਨਾ ਵੈਕਸੀਨ ਰਜਿਸਟ੍ਰੇਸ਼ਨ ਕਰਨ ਵਾਲੀ ਮੈਡਮ ਰਜਨੀ ਗੋਇਲ ਨਾਲ ਅੱਜ ‘ਜਗ ਬਾਣੀ’ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਵੈਕਸੀਨ ਨਹੀਂ ਆਉਣੀ, ਜਦੋਂ ਹਸਪਤਾਲ ਵਿਚ ਵੈਕਸੀਨ ਆਉਂਦੀ ਹੈ 100, 150 ਡੋਜ਼ ਦੇ ਕਰੀਬ ਆਉਂਦੀ ਹੈ, ਉਹ ਲੋਕਾਂ ਦੇ ਲਗਾ ਦਿੱਤੀ ਜਾਂਦੀ ਹੈ। ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ।
13 ਸਾਲਾ ਬੱਚੇ ਦੇ ਜਜ਼ਬੇ ਨੂੰ ਸਲਾਮ, ਕੋਰੋਨਾ ਕਾਲ 'ਚ 'ਕਾਰ' ਤਿਆਰ ਕਰਕੇ ਕੀਤਾ ਕਮਾਲ
NEXT STORY