ਲੁਧਿਆਣਾ (ਸਲੂਜਾ) : ਉਮਰ ਸਿਰਫ 13 ਸਾਲ, ਨਾਂ ਸੁਖਬੀਰ ਸਿੰਘ ਚਾਨੇ, ਵਿਦਿਆਰਥੀ ਰਿਆਨ ਸਕੂਲ, ਲੁਧਿਆਣਾ। ਇਸ ਉਮਰ ਦੇ ਬੱਚਿਆਂ ਦੀ ਜ਼ਿਆਦਾਤਰ ਦਿਲਚਸਪੀ ਸ਼ਰਾਰਤਾਂ ’ਚ ਜਾਂ ਫਿਰ ਮੋਬਾਇਲ ’ਤੇ ਗੇਮ ਖੇਡਣ ’ਚ ਰਹਿੰਦੀ ਹੈ ਪਰ ਜਨਤਾ ਨਗਰ ਲੁਧਿਆਣਾ ਦੇ ਰਹਿਣ ਵਾਲੇ ਆਟੋ ਪਾਰਟਸ ਕਾਰੋਬਾਰੀ ਊਧਮਜੀਤ ਸਿੰਘ ਚਾਨੇ ਦੇ ਪੋਤੇ ਸੁਖਬੀਰ ਸਿੰਘ ਚਾਨੇ ਦਾ ਸ਼ੌਕ ਅੱਜ ਦੇ ਬੱਚਿਆਂ ਤੋਂ ਵੱਖਰਾ ਹੀ ਰਿਹਾ। ਉਸ ਨੇ ਆਪਣੇ ਦਾਦਾ ਜੀ ਊਧਮਜੀਤ ਸਿੰਘ ਚਾਨੇ ਨਾਲ ਗੱਲ ਕੀਤੀ ਕਿ ਉਹ ਤਾਂ ਘਰ ’ਚ ਬੈਠਾ-ਬੈਠਾ ਬੋਰ ਹੋ ਰਿਹਾ ਹੈ, ਕਿਉਂ ਨਾ ਕੁੱਝ ਕੀਤਾ ਜਾਵੇ।
ਇਹ ਵੀ ਪੜ੍ਹੋ : ਹਾਈਵੇਅ 'ਤੇ ਲੱਗੇ ਧਰਨੇ ਕਾਰਨ ਸੜਕਾਂ 'ਤੇ ਜਾਮ ਨਾਲ ਹਾਹਾਕਾਰ, ਤੀਜੀ ਵਾਰ ਬਦਲਿਆ 'ਰੂਟ ਪਲਾਨ'
ਸੁਖਬੀਰ ਨੂੰ ਉਸ ਦੇ ਦਾਦਾ ਨੇ ਕਾਰ ਬਣਾਉਣ ਲਈ ਪ੍ਰੇਰਿਆ। ਸੁਖਬੀਰ ਨੇ ਵੀ ਇਸ ਚੈਲੇਂਜ ਨੂੰ ਕਬੂਲ ਕਰ ਲਿਆ ਅਤੇ ਇਸ ’ਚ ਆਪਣੀ 11ਵੀਂ ਜਮਾਤ ’ਚ ਪੜ੍ਹਦੀ ਭੈਣ ਗੁਰਲੀਨ ਕੌਰ ਦਾ ਸਹਿਯੋਗ ਲੈਂਦੇ ਹੋਏ ਸਭ ਤੋਂ ਪਹਿਲਾਂ ਉਸ ਨੇ ਕਾਰ ਦਾ ਇਕ ਮਾਡਲ ਤਿਆਰ ਕੀਤਾ ਅਤੇ ਫਿਰ ਪ੍ਰੈਕਟੀਕਲ ਤੌਰ ’ਤੇ ਕਾਰ ਨੂੰ ਤਿਆਰ ਕਰਨਾ ਸ਼ੁਰੂ ਕੀਤਾ। ਸੁਖਬੀਰ ਦੀ ਦਾਦੀ ਹਰਜੀਤ ਕੌਰ, ਮਾਤਾ-ਪਿਤਾ ਦਵਿੰਦਰ ਕੌਰ ਅਤੇ ਰਤਿੰਦਰ ਕੌਰ ਨੇ ਵੀ ਉਸ ਦੇ ਪ੍ਰਾਜੈਕਟ ਨੂੰ ਪੂਰਾ ਕਰਨ ’ਚ ਪੂਰਾ ਸਹਿਯੋਗ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਸੌਖੀ ਨਹੀਂ ਹੋਵੇਗੀ 'ਬਿਜਲੀ ਬਿੱਲਾਂ' ਦੀ ਅਦਾਇਗੀ, ਜਾਣੋ ਕੀ ਹੈ ਕਾਰਨ
ਊਧਮਜੀਤ ਸਿੰਘ ਚਾਨੇ ਨੇ ਦੱਸਿਆ ਕਿ ਉਸ ਦੇ ਪੋਤੇ ਸੁਖਬੀਰ ਨੇ 1 ਲੱਖ ਰੁਪਏ ਦੀ ਲਾਗਤ ਨਾਲ ਲਗਭਗ 11 ਮਹੀਨਿਆਂ ਦੇ ਸਮੇਂ ’ਚ ਟੂ-ਸੀਟਰ ਕਾਰ ’ਚ ਸਕੂਟੀ ਦਾ ਇੰਜਣ ਲੱਗਾ ਕੇ ਤਿਆਰ ਕੀਤਾ। ਇਸ ਤਰ੍ਹਾਂ ਸੁਖਬੀਰ ਨੇ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ। ਹੁਣ ਸੁਖਬੀਰ ਆਉਣ ਵਾਲੇ ਸਮੇਂ ’ਚ ਬੈਟਰੀ ਨਾਲ ਚੱਲਣ ਵਾਲੀ ਕਾਰ ਤਿਆਰ ਕਰਨ ਦੇ ਪ੍ਰਾਜੈਕਟ ’ਤੇ ਕੰਮ ਕਰਨ ਲੱਗਾ ਹੈ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਇਸ ਤਾਰੀਖ਼ ਤੋਂ ਰੋਜ਼ਾਨਾ 5 ਘੰਟੇ ਬੰਦ ਰਹੇਗਾ 'ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ' ਦਾ ਰਨਵੇਅ
ਜਦੋਂ ਇਸ ਛੋਟੇ ਜਿਹੇ ਬੱਚੇ ਸੁਖਬੀਰ ਬਾਰੇ ਵਿਧਾਇਕ ਮੋਗਾ ਡਾ. ਹਰਜੋਤ ਕਮਲ ਅਤੇ ਪੀ. ਐੱਸ. ਆਈ. ਡੀ. ਸੀ. ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੂੰ ਪਤਾ ਲੱਗਾ ਤਾਂ ਇਨ੍ਹਾਂ ਨੇ ਊਧਮਜੀਤ ਸਿੰਘ ਚਾਨੇ ਦੇ ਨਿਵਾਸ ’ਤੇ ਪਹੁੰਚ ਕੇ ਸਮੁੱਚੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਫਿਰ ਕਾਰ ਦਾ ਇਕ ਨਵਾਂ ਮਾਡਲ ਤਿਆਰ ਕਰਨ ਵਾਲੇ ਸੁਖਬੀਰ ਸਿੰਘ ਚਾਨੇ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕਰ ਕੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਸ ਨਾਲ ਕਾਰ ’ਚ ਬੈਠ ਕੇ ਉਸ ਦੀ ਹੌਂਸਲਾ-ਅਫਜ਼ਾਈ ਕਰਦਿਆਂ ਅਸ਼ੀਰਵਾਦ ਦਿੱਤਾ। ਬਾਵਾ ਨੇ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਸੁਖਬੀਰ ਚਾਨੇ ਭਵਿੱਖ ’ਚ ਅੱਗੇ ਵਧਣ ਅਤੇ ਲੁਧਿਆਣਾ ਦਾ ਨਾਂ ਰੌਸ਼ਨ ਕਰੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਮਰੀਕਾ ਤੋਂ ਆਏ ਜਵਾਈ ਵਲੋਂ ਪਤਨੀ ਤੇ ਸੱਸ ਨੂੰ ਗੋਲ਼ੀਆਂ ਨਾਲ ਭੁੰਨਣ ਦੇ ਮਾਮਲੇ ’ਚ ਨਵਾਂ ਮੋੜ, ਸਾਹਮਣੇ ਆਇਆ ਸੱਚ
NEXT STORY