ਲੰਬੀ (ਸ਼ਾਮ ਜੁਨੇਜਾ)-10 ਮਾਰਚ ਨੂੰ ਆਏ ਚੋਣ ਨਤੀਜਿਆਂ ਨੇ ਸਾਫ਼ ਕਰ ਦਿੱਤਾ ਕਿ ਵੋਟਾਂ ਮੌਕੇ ਪੂਰੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਤੂਫ਼ਾਨ ਆ ਗਿਆ ਸੀ। ਇਸ ਕਰਕੇ ਜਿਥੇ ਉਮੀਦਵਾਰਾਂ ਦਰਮਿਆਨ ਜਿੱਤ-ਹਾਰ ਦਾ ਫਰਕ ਬਹੁਤ ਜ਼ਿਆਦਾ ਹੈ, ਉਥੇ ਹੀ ਜ਼ਿਆਦਾ ਸੀਟਾਂ ’ਤੇ ਪਹਿਲੇ ਦੋ ਮੁਕਾਬਲਿਆਂ ਤੋਂ ਬਾਅਦ ਵਾਲੇ ਉਮੀਦਵਾਰ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਵਿਧਾਨ ਸਭਾ ਹਲਕਾ ਲੰਬੀ ਦੇ ਕੁਲ 7 ਉਮੀਦਵਾਰਾਂ ਦੇ ਮੁਕਾਬਲੇ ’ਚ ਕਾਂਗਰਸ ਦੇ ਉਮੀਦਵਾਰ ਜਗਪਾਲ ਸਿੰਘ ਅਬੁਲਖੁਰਾਣਾ ਸਮੇਤ 5 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਕੁੱਲ ਪਈਆਂ ਵੋਟਾਂ 1 ਲੱਖ 35 ਹਜ਼ਾਰ 697 ’ਚੋਂ ਬਣਦੀ ਮਾਤਰਾ ’ਚ ਵੋਟਾਂ ਨਾ ਲੈਣ ਕਰਕੇ ਕਾਂਗਰਸ ਉਮੀਦਵਾਰ ਜਗਪਾਲ ਸਿੰਘ ਅਬੁਲਖੁਰਾਣਾ (10136 ਵੋਟਾਂ ), ਭਾਜਪਾ ਉਮੀਦਵਾਰ ਰਾਕੇਸ਼ ਧੀਂਗੜਾ (1116 ਵੋਟਾਂ), ਅਕਾਲੀ ਦਲ ਮਾਨ ਦੇ ਜਸਵਿੰਦਰ ਸਿੰਘ (1318 ਵੋਟਾਂ) ਤੋਂ ਇਲਾਵਾ ਆਜ਼ਾਦ ਉਮੀਦਵਾਰ ਚਰਨਜੀਤ ਸਿੰਘ (393 ਵੋਟਾਂ) ਅਤੇ ਗੁਰਤੇਜ ਸਿੰਘ (278 ਵੋਟਾਂ) ਦੀ ਜ਼ਮਾਨਤ ਜ਼ਬਤ ਹੋ ਗਈ। ਲੰਬੀ ਹਲਕੇ ’ਚ ਨੋਟਾ ਦੇ ਹੱਕ ’ਚ 1226 ਵੋਟਰਾਂ ਨੇ ਵੋਟ ਪਾਈ, ਜਿਨ੍ਹਾਂ ’ਚ 1221 ਨੇ ਨੋਟਾ ਦਾ ਬਟਨ ਦਬਾਇਆ ਅਤੇ 5 ਮੁਲਾਜ਼ਮਾਂ ਨੇ ਨੋਟਾ ਨੂੰ ਵੋਟ ਪਾਈ।
ਇਹ ਵੀ ਪੜ੍ਹੋ : ਕਾਂਗਰਸ ਦੀ ਕਰਾਰੀ ਹਾਰ ਮਗਰੋਂ ਸਿੱਧੂ ’ਤੇ ਵਰ੍ਹੇ ਸੁਖਜਿੰਦਰ ਰੰਧਾਵਾ, ਕਿਹਾ-ਪਾਰਟੀ ਨੂੰ ਕੀਤਾ ਬਰਬਾਦ
ਮਲੋਟ ਤੋਂ ਹੋਈ 13 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ : ਇਸ ਤਰ੍ਹਾਂ ਮਲੋਟ ਹਲਕੇ ਤੋਂ 13 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ। ਇਨ੍ਹਾਂ ’ਚ ਕਾਂਗਰਸ ਉਮੀਦਵਾਰ ਰੁਪਿੰਦਰ ਰੂਬੀ ਨੂੰ 17652, ਪੰਜਾਬ ਲੋਕ ਕਾਂਗਰਸ ਦੇ ਕਰਨਵੀਰ ਇੰਦੋਰਾ ਨੂੰ 1169, ਆਜ਼ਾਦ ਸਮਾਜ ਪਾਰਟੀ ਦੇ ਬਲਦੇਵ ਸਿੰਘ ਨੂੰ 257, ਅਕਾਲੀ ਦਲ ਮਾਨ ਦੇ ਰੇਸ਼ਮ ਸਿੰਘ ਨੂੰ 938, ਸੀ. ਪੀ. ਐੱਮ. ਦੇ ਦਵਿੰਦਰ ਸਿੰਘ ਕੋਟਲੀ ਨੂੰ 453, ਪੰਜਾਬ ਲੇਬਰ ਪਾਰਟੀ ਦੇ ਗੁਰਮੀਤ ਸਿੰਘ ਨੂੰ 134, ਆਜ਼ਾਦ ਸੁਖਵਿੰਦਰ ਕੁਮਾਰ ਨੂੰ 709, ਓਮ ਪ੍ਰਕਾਸ਼ ਖਿੱਚੀ ਨੂੰ 143, ਹਰਜੀਤ ਸਿੰਘ ਨੂੰ 784, ਗੁਰਮੀਤ ਕੌਰ ਨੂੰ 242, ਜੱਸਲ ਸਿੰਘ ਨੂੰ 379, ਬਲਵਿੰਦਰ ਸਿੰਘ ਨੂੰ 641ਅਤੇ ਬਿੰਦਰਾ ਰਾਮ ਨੂੰ 270 ਵੋਟਾਂ ਮਿਲੀਆਂ ਅਤੇ ਇਨ੍ਹਾਂ ਦੀ ਜ਼ਮਾਨਤ ਜ਼ਬਤ ਹੋਈ। ਮਲੋਟ ਹਲਕੇ ਅੰਦਰ ਨੋਟਾ ਨੂੰ ਕੁਲ 897 ਵੋਟਾਂ ਪਈਆਂ।
ਕਾਂਗਰਸ ਦੀ ਕਰਾਰੀ ਹਾਰ ਮਗਰੋਂ ਸਿੱਧੂ ’ਤੇ ਵਰ੍ਹੇ ਸੁਖਜਿੰਦਰ ਰੰਧਾਵਾ, ਕਿਹਾ-ਪਾਰਟੀ ਨੂੰ ਕੀਤਾ ਬਰਬਾਦ
NEXT STORY