ਚੰਡੀਗੜ/ਲੁਧਿਆਣਾ-ਆਮ ਆਦਮੀ ਪਾਰਟੀ (ਆਪ) ਦਾ ਪੰਜਾਬ 'ਚ ਕਾਫ਼ਿਲਾ ਦਿਨ ਪ੍ਰਤੀ ਵਧਦਾ ਜਾ ਰਿਹਾ ਹੈ। ਹਰ ਜ਼ਿਲ੍ਹੇ 'ਚੋਂ ਹਰਮਨ ਪਿਆਰੇ ਅਤੇ ਪ੍ਰਸਿੱਧ ਆਗੂ ਲਗਾਤਾਰ 'ਆਪ' 'ਚ ਸ਼ਾਮਲ ਹੋ ਰਹੇ ਹਨ। ਮੰਗਲਵਾਰ ਨੂੰ ਲੁਧਿਆਣਾ 'ਚ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ, ਜਦੋਂ ਕਿ ਪੰਜਾਬ ਕਾਂਗਰਸ ਦੇ ਵੱਡੇ ਆਗੂ ਗੁਰਪ੍ਰੀਤ ਸਿੰਘ ਗੋਗੀ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗੁਰਪ੍ਰੀਤ ਗੋਗੀ ਦਾ ਰਸਮੀ ਤੌਰ 'ਤੇ ਪਾਰਟੀ 'ਚ ਸਵਾਗਤ ਕੀਤਾ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਨੇ ਅਫਗਾਨਿਸਤਾਨ ਲਈ 5 ਅਰਬ ਡਾਲਰ ਦੀ ਮੰਗੀ ਮਦਦ
ਗੁਰਪ੍ਰੀਤ ਸਿੰਘ ਗੋਗੀ ਲੁਧਿਆਣਾ 'ਚ ਕਾਂਗਰਸ ਦੇ ਵੱਡੇ ਆਗੂ ਮੰਨੇ ਜਾਂਦੇ ਹਨ ਅਤੇ ਉਹ ਲੋਕਾਂ 'ਚ ਕਾਫ਼ੀ ਹਰਮਨ ਪਿਆਰੇ ਆਗੂ ਹਨ ਹੋਣ ਦੇ ਨਾਲ-ਨਾਲ 'ਸਮਾਲ ਸਕੇਲ ਉਦਯੋਗ ਕਾਰਪੋਰੇਸ਼ਨ ਪੰਜਾਬ' ਦੇ ਚੇਅਰਮੈਨ ਵੀ ਹਨ। ਗੋਗੀ ਲਗਾਤਾਰ ਚਾਰ ਵਾਰ ਲੁਧਿਆਣਾ ਨਗਰ ਨਿਗਮ ਦੇ ਕੌਂਸਲਰ ਅਤੇ ਪੰਜ ਸਾਲਾਂ ਤੱਕ ਕਾਂਗਰਸ ਪਾਰਟੀ ਦੇ ਲੁਧਿਆਣਾ ਸ਼ਹਿਰੀ ਜ਼ਿਲਾ ਪ੍ਰਧਾਨ ਵੀ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ :ਬ੍ਰਿਟੇਨ 'ਚ ਕੋਰੋਨਾ ਕਾਰਣ ਹੁਣ ਤੱਕ 1,50,000 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ
ਗੁਰਪ੍ਰੀਤ ਸਿੰਘ ਗੋਗੀ ਅਤੇ ਉਸ ਦੇ ਸਾਥੀਆਂ ਦਾ ਸਵਾਗਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਭਲਾ ਚਾਹੁਣ ਵਾਲੇ ਚੰਗੇ ਲੋਕਾਂ ਦਾ ਆਮ ਆਦਮੀ ਪਾਰਟੀ 'ਚ ਸਵਾਗਤ ਹੈ। ਪੰਜਾਬ ਦੀ ਜਨਤਾ ਨੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦਾ ਨਿਰਣਾ ਕਰ ਲਿਆ ਹੈ, ਇਸ ਲਈ 14 ਫਰਵਰੀ ਦਾ ਦਿਨ ਪੰਜਾਬ 'ਚ ਬਦਲਾਅ ਦਾ ਦਿਨ ਹੋਵੇਗਾ। ਮਾਨ ਨੇ ਕਿਹਾ ਕਿ 'ਆਪ' ਪੰਜਾਬ 'ਚ ਇਮਾਨਦਾਰ ਅਤੇ ਸਥਿਰ ਸਰਕਾਰ ਬਣਾਏਗੀ ਅਤੇ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ, ਤਰੱਕੀਪਸੰਦ ਅਤੇ ਸ਼ਾਂਤਮਈ ਮਹੌਲ ਕਾਇਮ ਕਰੇਗੀ।
ਇਹ ਵੀ ਪੜ੍ਹੋ : ਗਰੇਵਾਲ, ਸਿੰਗਲਾ, ਮੂਣਕ ਸਮੇਤ ਇਨ੍ਹਾਂ ਆਗੂਆਂ ਨੇ ਸਲਾਬਤਪੁਰਾ ਡੇਰੇ ’ਚ ਨਾਮ ਚਰਚਾ ਦੌਰਾਨ ਲਵਾਈ ਹਾਜ਼ਰੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵੋਟਾਂ ਦੇ ਚੱਕਰ 'ਚ ਉਡਾਈਆਂ ਜਾ ਰਹੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ
NEXT STORY