ਪਟਿਆਲਾ, (ਬਲਜਿੰਦਰ)-—ਮਾਡਲ ਟਾਊਨ ਇਲਾਕੇ ਵਿਚ ਰਿਟਾਇਰਡ ਈ. ਟੀ. ਓ. ਭਗਵਾਨ ਸਿੰਘ ਦੇ ਘਰ ਘਰੇਲੂ ਨੌਕਰ ਦੇ ਤੌਰ ’ਤੇ ਰਹਿ ਰਹੇ ਇਕ ਵਿਅਕਤੀ ਨੇ ਪਰਿਵਾਰ ਸਮੇਤ ਭਾਖਡ਼ਾ ਨਹਿਰ ’ਚ ਛਾਲ ਮਾਰ ਦਿੱਤੀ। ਆਸ-ਪਾਸ ਖਡ਼੍ਹੇ ਲੋਕਾਂ ਨੇ ਰੌਲਾ ਪਾਇਆ ਤਾਂ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਗੋਤਾਖੋਰਾਂ ਨੇ ਤੁਰੰਤ ਐਕਸ਼ਨ ਲਿਆ ਅਤੇ ਮਾਂ ਤੇ ਧੀ ਨੂੰ ਬਚਾਅ ਲਿਆ, ਜਦੋਂਕਿ ਪਰਿਵਾਰ ਦੇ ਮੁਖੀ ਰਾਮ ਚੰਦਰ (34) ਅਤੇ ਉਸ ਦਾ 7 ਸਾਲਾ ਪੁੱਤਰ ਯੁਵਰਾਜ ਡੁੱਬ ਗਏ।
ਇਨ੍ਹਾਂ ਵਿਚੋਂ ਯੁਵਰਾਜ ਦੀ ਲਾਸ਼ ਬਰਾਮਦ ਹੋ ਗਈ ਅਤੇ ਰਾਮ ਚੰਦਰ ਦਾ ਅਜੇ ਅਤਾ-ਪਤਾ ਨਹੀਂ ਲੱਗਿਆ।
ਗੋਤਾਖੋਰਾਂ ਵੱਲੋਂ ਰਾਮ ਚੰਦਰ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਲਗਭਗ 12 ਵਜੇ ਨਾਭਾ ਰੋਡ ਪਟਿਆਲਾ ਵਿਖੇ ਵਾਪਰੀ। ਗੋਤਾਖੋਰਾਂ ਵੱਲੋਂ ਤੁਰੰਤ ਬਚਾਈ ਗਈ ਔਰਤ ਬਸੰਤਾ ਅਤੇ ਉਸ ਦੀ ਧੀ ਨੂੰ ਐਂਬੂਲੈਂਸ ਜ਼ਰੀਏ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਭੇਜ ਦਿੱਤਾ ਗਿਆ, ਜਿਥੇ ਮ੍ਰਿਤਕ ਰਾਮ ਚੰਦਰ ਦੀ ਪਤਨੀ ਬਸੰਤਾ ਨੇ ਦੱਸਿਆ ਕਿ ਉਸ ਦੇ ਪਤੀ ਰਾਮ ਚੰਦਰ ਥਾਪਰ ਡੀਮਡ ਯੂਨੀਵਰਸਿਟੀ ਦੀ ਮੈੱਸ ਵਿਚ ਬਤੌਰ ਕੁੱਕ ਦਾ ਕੰਮ ਪਿਛਲੇ 8 ਸਾਲਾਂ ਤੋਂ ਕਰ ਰਿਹਾ ਸੀ।
ਇਥੇ ਪਹਿਲਾਂ ਰਿਟਾਇਰ ਈ. ਟੀ. ਓ. ਦੀ ਕੋਠੀ ਵਿਚ ਕਿਰਾਏ ’ਤੇ ਰਹਿਣ ਲੱਗ ਪਏ। ਜਿਥੇ ਬਸੰਤਾ ਖੁਦ ਕੋਠੀ ਵਿਚ ਬਤੌਰ ਨੌਕਰਾਣੀ ਕੰਮ ਕਰਨ ਲੱਗ ਪਈ ਅਤੇ ਰਾਮ ਚੰਦਰ ਵੀ ਕੋਠੀ ਵਿਚ ਕੰਮ ਕਰਦੇ ਸਨ। ਇਹ ਪਿਛਲੇ 4 ਸਾਲਾਂ ਤੋਂ ਕੋਠੀ ਵਿਚ ਰਹਿ ਰਹੇ ਸਨ।
ਈ. ਟੀ. ਓ. ਦੀ ਕੋਠੀ ’ਚ ਚੋਰੀ ਦੇ ਦੋਸ਼ ਲੱਗਣ ਕਾਰਨ ਰਹਿੰਦਾ ਸੀ ਪ੍ਰੇਸ਼ਾਨ
ਕੁਝ ਸਮੇਂ ਪਹਿਲਾਂ ਰਿਟਾਇਰ ਹੋਈ ਈ. ਟੀ. ਓ. ਦੀ ਕੋਠੀ ਵਿਚ ਚੋਰੀ ਹੋ ਗਈ ਅਤੇ ਇਸ ਮਾਮਲੇ ਵਿਚ ਰਾਮ ਚੰਦਰ ਨੂੰ ਸ਼ਾਮਲ ਕੀਤਾ ਜਾ ਰਿਹਾ ਸੀ, ਜਿਸ ਕਰ ਕੇ ਰਾਮ ਚੰਦਰ ਕਾਫੀ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗ ਪਿਆ। ਅੱਜ ਰਾਮ ਚੰਦਰ ਪਰਿਵਾਰ ਨੂੰ ਇਹ ਕਹਿ ਕੇ ਲੈ ਗਿਆ ਕਿ ਥੋਡ਼੍ਹੀ ਦੇਰ ਬਾਅਦ ਵਾਪਸ ਆ ਜਾਣਗੇ ਪਰ ਜਦੋਂ ਚਾਰੇ ਭਾਖਡ਼ਾ ਨਹਿਰ ਦੇ ਕੰਢੇ ਪਹੁੰਚੇ ਤਾਂ ਰਾਮ ਚੰਦਰ ਨੇ ਪਰਿਵਾਰ ਸਮੇਤ ਭਾਖਡ਼ਾ ਨਹਿਰ ’ਚ ਛਾਲ ਮਾਰ ਦਿੱਤੀ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਖਬਰ ਲਿਖੇ ਜਾਣ ਤੱਕ ਰਾਮ ਚੰਦਰ ਦੀ ਲਾਸ਼ ਬਰਾਮਦ ਨਹੀਂ ਸੀ ਹੋਈ। ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਸਨਸਨੀ ਵਾਲਾ ਮਾਹੌਲ ਹੈ।
ਰਿਟਾ. ਈ. ਟੀ. ਓ. ਭਗਵਾਨ ਸਿੰਘ ਖਿਲਾਫ ਕੇਸ ਦਰਜ
ਰਾਮ ਚੰਦਰ ਅਤੇ ਉਸ ਦੇ ਪੁੱਤਰ ਯੁਵਰਾਜ ਸਿੰਘ ਦੇ ਭਾਖਡ਼ਾ ਨਹਿਰ ਵਿਚ ਡੁੱਬਣ ਦੇ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮਕਾਨ ਮਾਲਕ ਰਿਟਾਇਰਡ ਈ. ਟੀ. ਓ. ਭਗਵਾਨ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਡੀ. ਐੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਮਕਾਨ ਮਾਲਕ ਰਿਟਾਇਰਡ ਈ. ਟੀ. ਓ. ਭਗਵਾਨ ਸਿੰਘ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸੋਨੇ ਦੇ ਗਹਿਣੇ ਲੁੱਟਣ ਦੀ ਬਣਾਈ ਝੂਠੀ ਕਹਾਣੀ, ਗ੍ਰਿਫਤਾਰ
NEXT STORY