ਸਮਰਾਲਾ (ਗਰਗ): ਕੋਰੋਨਾ ਦੇ ਵਧ ਰਹੇ ਕਹਿਰ ਦੌਰਾਨ ਭਾਵੇਂ ਸਰਕਾਰ ਵਲੋਂ ਸੂਬੇ ਦੇ ਵਪਾਰ ਅਤੇ ਆਰਥਿਕ ਗਤੀਵਿਧੀਆਂ ਨੂੰ ਹੋ ਰਹੇ ਨੁਕਸਾਨ ਤੋਂ ਉਭਾਰਨ ਲਈ ਲਾਕਡਾਊਨ 'ਚ ਕਈ ਤਰ੍ਹਾਂ ਦੀ ਖੁੱਲ੍ਹ ਦਾ ਐਲਾਨ ਕੀਤਾ ਹੋਇਆ ਹੈ ਪਰ ਜਿਸ ਤਰ੍ਹਾਂ ਨਾਲ ਸੂਬੇ ਅੰਦਰ ਕੋਰੋਨਾ ਮਹਾਮਾਰੀ ਨਾਲ ਸਥਿਤੀ ਵਿਗੜਦੀ ਜਾ ਰਹੀ ਹੈ, ਉਸ ਨੂੰ ਵੇਖਦੇ ਹੋਏ ਲੋਕ ਹੁਣ ਖ਼ੁਦ ਹੀ ਸੁਚੇਤ ਹੋਣ ਲੱਗੇ ਹਨ। ਇਲਾਕੇ 'ਚ ਵੀ ਕਹਿਰ ਢਾਹ ਰਹੇ ਕੋਰੋਨਾ ਵਾਇਰਸ ਤੋਂ ਬਚਾਓ ਲਈ ਅੱਜ ਸਥਾਨਕ ਅਨਾਜ ਮੰਡੀ ਦੇ ਆੜ੍ਹਤੀਆਂ ਨੇ ਇਕ ਹੰਗਾਮੀ ਮੀਟਿੰਗ ਕਰਦੇ ਹੋਏ ਅਗਲੇ 10 ਦਿਨਾਂ ਲਈ ਅਨਾਜ ਮੰਡੀ ਨੂੰ ਮੁਕੰਮਲ ਬੰਦ ਰੱਖਣ ਦਾ ਫੈਸਲਾ ਲਿਆ ਹੈ।
ਆੜ੍ਹਤੀ ਐਸੋਸੀਏਸ਼ਨ ਦੇ ਆਗੂ ਆੜ੍ਹਤੀ ਆਲਮਦੀਪ ਸਿੰਘ ਮੱਲਮਾਜਰਾ ਨੇ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਨਾਜ ਮੰਡੀ ਨੂੰ 20 ਸਤੰਬਰ ਤੱਕ ਲਈ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਦੌਰਾਨ ਮੰਡੀ ਅੰਦਰ ਕੋਈ ਵੀ ਆੜ੍ਹਤੀ ਆਪਣੀ ਦੁਕਾਨ ਨਹੀਂ ਖੋਲ੍ਹੇਗਾ। ਮੱਲਮਾਜਰਾ ਨੇ ਇਸ ਮੌਕੇ ਦੱਸਿਆ ਕਿ ਕੋਰੋਨਾ ਦੀ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਹੁਣ ਲੋਕਾਂ ਨੂੰ ਹੀ ਸਖ਼ਤ ਫੈਸਲੇ ਲੈਣੇ ਪੈਣਗੇ ਅਤੇ ਜੇਕਰ ਲੋਕਾਂ ਨੇ ਇਸ ਮਹਾਮਾਰੀ ਦੀ ਚੇਨ ਨੂੰ ਤੋੜਨ ਲਈ ਖ਼ੁਦ ਨੂੰ ਘਰਾਂ 'ਚ ਨਾ ਰੱਖਿਆ ਤਾਂ ਇਥੇ ਹੋਰ ਵੀ ਖ਼ਤਰਾ ਵੱਧ ਜਾਵੇਗਾ।
SIT ਨੇ ਸੁਮੇਧ ਸੈਣੀ ਸਮੇਤ ਇਕ ਵੱਡੇ ਰਾਜਨੇਤਾ ਨੂੰ ਦੋਸ਼ੀ ਵਜੋਂ ਕਟਹਿਰੇ 'ਚ ਖੜੇ ਕਰਨ ਦੇ ਦਿੱਤੇ ਸੰਕੇਤ
NEXT STORY