ਸ੍ਰੀ ਮੁਕਤਸਰ ਸਾਹਿਬ- ਅੰਤਰਰਾਜੀ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਅਤੇ ਨਵਜੰਮੇ ਬੱਚੇ ਦੀ ਬਰਾਮਦਗੀ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਮੁਕਤਸਰ ਦੇ ਗਿੱਦੜਬਾਹਾ ਦੇ ਰਹਿਣ ਵਾਲੇ ਪਰਿਵਾਰ ਦੇ ਨਵਜੰਮੇ ਬੱਚੇ ਨੂੰ ਸਥਾਨਕ ਦਾਈ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਚੰਗੀ ਪਰਵਰਿਸ਼ ਦਾ ਝਾਂਸਾ ਦੇ ਕੇ ਅਬੋਹਰ ਦੇ ਜੋੜੇ ਕੋਲ ਲੈ ਗਈ ਸੀ। ਬੱਚੀ ਦੇ ਪਿਤਾ ਅਮਨਦੀਪ ਉਰਫ ਹੈਪੀ ਨੇ ਦੱਸਿਆ ਕਿ ਅਸੀਂ ਬੱਚੀ ਨੂੰ ਗੋਦ ਦਿੱਤਾ ਨਾ ਕੀ ਵੇਚਿਆ ਹੈ। ਉਸ ਨੇ ਦੱਸਿਆ ਕਿ ਇਸ ਬਾਰੇ ਸਾਰੀ ਸਾਜ਼ਿਸ਼ ਦਾਈ ਨੇ ਅਬੋਹਰ ਦੇ ਰਹਿਣ ਵਾਲੇ ਜੋੜੇ ਨਾਲ ਰਚੀ ਸੀ ਅਤੇ ਜਿਸ ਬਾਰੇ ਸਾਨੂੰ ਪਤਾ ਵੀ ਨਹੀਂ ਸੀ।
ਇਹ ਵੀ ਪੜ੍ਹੋ : ਪੇਪਰ ਦੇ ਕੇ ਘਰ ਪਰਤ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਇਕ ਦੀ ਦਰਦਨਾਕ ਮੌਤ, 2 ਗੰਭੀਰ ਜ਼ਖ਼ਮੀ
ਅਮਨਦੀਪ ਨੇ ਦੱਸਿਆ ਕਿ ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ। ਉਸ ਦੀਆਂ ਦੋ ਧੀਆਂ 7 ਅਤੇ 3 ਸਾਲ ਦੀਆਂ ਹਨ। ਉਸ ਨੇ ਦੱਸਿਆ ਕਿ 9 ਫਰਵਰੀ ਨੂੰ ਗੁਆਂਢ ਵਿੱਚ ਰਹਿਣ ਵਾਲੀ ਦਾਈ ਅਮਨ ਦੇ ਕਲੀਨਿਕ ਵਿੱਚ ਤੀਸਰੀ ਬੇਟੀ ਨੇ ਜਨਮ ਲਿਆ ਅਤੇ ਉਸੇ ਇਲਾਕੇ ਵਿੱਚ ਇੱਕ ਪ੍ਰਾਈਵੇਟ ਕਲੀਨਿਕ ਚਲਾਉਂਦੀ ਹੈ। ਇਸ ਦੌਰਾਨ ਅਮਨ ਨੇ ਕਿਹਾ ਤੁਹਾਡੀਆਂ ਪਹਿਲਾਂ ਵੀ ਦੋ ਧੀਆਂ ਹਨ ਅਤੇ ਤੁਹਾਡੀ ਆਰਥਿਕ ਹਾਲਤ ਵੀ ਠੀਕ ਨਹੀਂ ਹੈ, ਇਸ ਲਈ ਤੀਸਰੀ ਧੀ ਨੂੰ ਗੋਦ ਦੇ ਦਿਓ, ਜਿਸ ਤੋਂ ਬਾਅਦ ਅਬੋਹਰ ਤੋਂ ਤਿੰਨ ਲੋਕ ਆਏ। ਅਮਨ ਇਨ੍ਹਾਂ 'ਚੋਂ ਇਕ ਨੂੰ ਆਪਣਾ ਭਰਾ ਦੱਸਿਆ ਅਤੇ ਕਿਹਾ ਕਿ ਉਹ ਸਰਕਾਰੀ ਨੌਕਰੀ ਕਰਦਾ ਹੈ। ਇਨ੍ਹਾਂ ਦਾ ਕੋਈ ਬੱਚਾ ਵੀ ਨਹੀਂ ਹੈ, ਇਹ ਤੁਹਾਡੀ ਬੱਚੀ ਨੂੰ ਗੋਦ ਲੈਣਾ ਚਾਹੁੰਦੇ ਹਨ ਅਤੇ ਚੰਗੀ ਪਰਵਰਿਸ਼ ਵੀ ਕਰਨਗੇ। ਇਹ ਸਭ ਤੋਂ ਬਾਅਦ ਜੋੜੇ ਨੇ ਆਪਣੀ ਬੱਚੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤੀ। ਬੱਚੀ ਨੂੰ ਗੋਦ ਦਿੰਦੇ ਸਮੇਂ ਸਧਾਰਨ ਹਲਫਨਾਮਾ ਤਿਆਰ ਕੀਤਾ ਗਿਆ ਸੀ, ਜਦੋਂ ਬੱਚੀ ਨੂੰ ਦੂਜਾ ਜੋੜਾ ਲੈ ਕੇ ਜਾ ਰਿਹਾ ਸੀ ਤਾਂ ਗੋਦ ਭਰਾਈ ਲਈ 500 ਰੁਪਏ ਦੇ ਰਿਹਾ ਸੀ, ਜੋ ਉਨ੍ਹਾਂ ਨੇ ਲੈਣ ਤੋਂ ਮਨ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ : ਸੁਖਬੀਰ ਬਾਦਲ ਤੇ ਸੈਣੀ ਨੇ ਸਿਆਸੀ ਲਾਹਾ ਲੈਣ ਲਈ ਰਚੀ ਸਾਜ਼ਿਸ਼, SIT ਨੇ ਕੀਤਾ ਦਾਅਵਾ
ਉਨ੍ਹਾਂ ਦੱਸਿਆ ਕਿ ਅਚਾਨਕ ਦਿੱਲੀ ਤੋਂ ਪੁਲਸ ਟੀਮ ਆਈ ਅਤੇ ਕਹਿਣ ਲੱਗੀ ਕਿ ਤੁਸੀਂ ਬੱਚੀ ਨੂੰ ਵੇਚਿਆ ਹੈ, ਜਿਸ 'ਤੋ ਜੋੜਾ ਹੈਰਾਨ ਰਹਿ ਗਿਆ ਤੇ ਕਿਹਾ ਕਿ ਉਨ੍ਹਾਂ ਨੇ ਬੱਚੀ ਗੋਦ ਦਿੱਤੀ ਹੈ। ਇਸ ਦੇ ਪੁਲਸ ਨੇ ਕਿਹਾ ਕਿ ਮਨੁੱਖ ਤਸਕਰੀ ਗਿਰੋਹ ਤੁਹਾਡੀ ਧੀ ਨੂੰ ਵੇਚ ਰਿਹਾ ਹੈ। ਪੁਲਸ ਨੂੰ ਸਾਰੀ ਗੱਲ ਦੱਸੀ ਅਤੇ ਫਿਰ ਦਾਈ ਦੇ ਘਰ ਲੈ ਗਿਆ, ਜਿਸ ਤੋਂ ਬਾਅਦ ਪੁਲਸ ਦਾਈ ਨੂੰ ਪੁੱਛ-ਗਿੱਛ ਤੋਂ ਬਾਅਦ ਦਿੱਲੀ ਲੈ ਗਈ।
ਇਹ ਵੀ ਪੜ੍ਹੋ : ਸ਼ਰਾਰਤ ਨਾਲ ਗੁਪਤ ਅੰਗ ਰਾਹੀਂ ਢਿੱਡ ’ਚ ਭਰੀ ਹਵਾ, ਵਿਅਕਤੀ ਦੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਭਲਕੇ, 5 ਮਾਰਚ ਨੂੰ ਪੇਸ਼ ਕੀਤਾ ਜਾਵੇਗਾ ਬਜਟ
NEXT STORY