ਅਬੋਹਰ (ਸੁਨੀਲ) : ਅਬੋਹਰ ਨੇੜੇ ਕਿੱਲਿਆਂਵਾਲੀ ਰੇਲਵੇ ਕੁਆਰਟਰਾਂ ’ਚ ਰਹਿਣ ਵਾਲੇ ਇਕ ਪਰਿਵਾਰ ਦੇ ਮਾਸੂਮ ਬੱਚੇ ਨੂੰ ਅੱਜ ਦੋ ਖੂੰਖਾਰ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਲਿਆ। ਇਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਰ ਕੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫ਼ਰ ਕਰ ਦਿੱਤਾ ਗਿਆ। ਬੱਚੇ ’ਤੇ ਕੁੱਤਿਆਂ ਨੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ ਆਪਣੇ ਵੱਡੇ ਭਰਾ ਨੂੰ ਦੇਖਣ ਲਈ ਬਾਹਰ ਗਿਆ ਸੀ।
ਜਾਣਕਾਰੀ ਅਨੁਸਾਰ 5 ਸਾਲਾ ਪ੍ਰਸ਼ਾਂਤ ਦੇ ਦਾਦਾ ਬਾਬੂ ਲਾਲ ਨੇ ਦੱਸਿਆ ਕਿ ਪ੍ਰਸ਼ਾਂਤ ਦਾ ਵੱਡਾ ਭਰਾ ਪਿੰਡ ਦੇ ਸਕੂਲ ’ਚ ਪੜ੍ਹਦਾ ਹੈ ਅਤੇ ਦੁਪਹਿਰ ਨੂੰ ਸਕੂਲ ’ਚ ਛੁੱਟੀ ਹੋਣ ਕਾਰਨ ਪ੍ਰਸ਼ਾਂਤ ਉਸ ਨੂੰ ਘਰੋਂ ਬਾਹਰ ਦੇਖਣ ਗਿਆ ਕਿ ਉਸਦੀ ਸਕੂਲੀ ਵੈਨ ਆਈ ਜਾਂ ਨਹੀਂ। ਇਸ ਦੌਰਾਨ ਗਲੀ ’ਚ ਘੁੰਮ ਰਹੇ ਦੋ ਖੂੰਖਾਰ ਕੁੱਤਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਬੁਰੀ ਤਰ੍ਹਾਂ ਵੱਢਣਾ ਸ਼ੁਰੂ ਕਰ ਦਿੱਤਾ ਅਤੇ ਉਸਦੀਆਂ ਦੋਵੇਂ ਲੱਤਾਂ ਨੂੰ ਵੱਢ ਲਿਆ। ਉਸ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਕੁੱਤਿਆਂ ਤੋਂ ਛੁਡਾਇਆ।
ਇਸ ਦੌਰਾਨ ਰੌਲਾ ਸੁਣ ਕੇ ਉਹ ਵੀ ਉੱਥੇ ਪਹੁੰਚ ਗਏ ਅਤੇ ਉਸਨੂੰ ਤੁਰੰਤ ਹਸਪਤਾਲ ’ਚ ਦਾਖ਼ਲ ਕਰਵਾਇਆ। ਡਾ. ਵਾਣੀ ਅਤੇ ਸਰਜਨ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਬੱਚੇ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਨੋਚੀਆਂ ਹੋਈਆਂ ਸਨ, ਜਿਸ ’ਤੇ ਦਰਜਨਾਂ ਟਾਂਕੇ ਲਾਏ ਗਏ ਹਨ ਪਰ ਜ਼ਿਆਦਾ ਨੋਚਣ ਕਾਰਨ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ।
ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ
NEXT STORY