ਲੁਧਿਆਣਾ (ਰਾਜ)- ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਰੋਜ਼ਾਨਾ ਨਵੇਂ-ਨਵੇਂ ਢੰਗ ਅਪਣਾ ਰਹੇ ਹਨ। ਇਨ੍ਹਾਂ ਦਾ ਹੁਣ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਸਾਈਬਰ ਠੱਗਾਂ ਨੇ ਹੁਣ ਲੁਧਿਆਣਾ ਦੇ ਵਿਜੀਲੈਂਸ ਐੱਸ.ਐੱਸ.ਪੀ. ਰਵਿੰਦਰਪਾਲ ਸਿੰਘ ਸੰਧੂ ਦੀ ਫ਼ਰਜ਼ੀ ਫੇਸਬੁੱਕ ਆਈ.ਡੀ. ਬਣਾ ਕੇ ਸਾਈਬਰ ਠੱਗੀ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ- 15 ਸਾਲਾ ਨੌਜਵਾਨ ਨੇ 8 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ, ਮੁਲਜ਼ਮ ਦੀ ਮਾਂ ਕੋਲ ਟਿਊਸ਼ਨ ਪੜ੍ਹਦੀ ਸੀ ਬੱਚੀ
ਠੱਗਾਂ ਨੇ ਆਈ. ਡੀ. ਤੋਂ ਫ੍ਰੈਂਡ ਰਿਕੁਐਸਟਾਂ ਵੀ ਭੇਜੀਆਂ ਪਰ ਸਮੇਂ ਸਿਰ ਐੱਸ.ਐੱਸ.ਪੀ. ਨੂੰ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ ਕਿ ਉਹ ਉਨ੍ਹਾਂ ਦੇ ਨਾਂ ਤੋਂ ਕਿਸੇ ਦੀ ਰਿਕੁਐਸਟ ਅਕਸੈਪਟ ਨਾ ਕਰਨ।
ਦਰਅਸਲ ਵਿਜੀਲੈਂਸ ਬਿਊਰੋ ਦੇ ਐੱਸ.ਐੱਸ.ਪੀ. ਰਵਿੰਦਰਪਾਲ ਸਿੰਘ ਸੰਧੂ ਦੀ ਫੋਟੋ ਲਗਾ ਕੇ ਸਾਈਬਰ ਠੱਗਾਂ ਨੇ ਇਕ ਫੇਸਬੁੱਕ ਆਈ.ਡੀ. ਬਣਾਈ। ਉਸ ਫੇਕ ਆਈ.ਡੀ. ਨਾਲ ਠੱਗ ਉਨ੍ਹਾਂ ਦੇ ਜਾਣਕਾਰਾਂ ਨੂੰ ਰਿਕਵੈਸਟ ਭੇਜ ਰਹੇ ਸਨ। ਇਸ ਦੌਰਾਨ ਜਾਣਕਾਰ ਨੇ ਐੱਸ.ਐੱਸ.ਪੀ. ਰਵਿੰਦਰਪਾਲ ਸਿੰਘ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਦੱਸਿਆ।
ਇਹ ਵੀ ਪੜ੍ਹੋ- ਭਰਾ ਦੇ ਜਨਮਦਿਨ ਲਈ ਕੇਕ ਲੈਣ ਗਈ ਕੁੜੀ ਬਣ ਗਈ ਲੁਟੇਰਿਆਂ ਦਾ ਸ਼ਿਕਾਰ, ਖੋਹ ਲਏ ਮੋਬਾਇਲ ਤੇ ਨਕਦੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟ੍ਰੇਡਿੰਗ ਕੰਪਨੀ 'ਚ ਮੁਨਾਫਾ ਦਿਵਾਉਣ ਦਾ ਦਿੱਤਾ ਝਾਂਸਾ, ਮਾਰੀ ਢਾਈ ਲੱਖ ਤੋਂ ਵੱਧ ਦੀ ਠੱਗੀ
NEXT STORY