ਧੂਰੀ, (ਸ਼ਰਮਾ)- ਖਾਟੂ ਸ਼ਿਆਮ ਦੇ ਇਕ ਧਾਰਮਿਕ ਸਮਾਗਮ ਤੋਂ ਵਾਪਸ ਆ ਰਹੇ ਸ਼ਰਧਾਲੂਆਂ ਦੀ ਇਕ ਕਾਰ ਡਰਾਈਵਰ ਦੀ ਅੱਖ ਲੱਗਣ 'ਤੇ ਨੈਸ਼ਨਲ ਹਾਈਵੇ 52 ਬਾਈਪਾਸ ਨੇੜੇ ਸੜਕ 'ਤੇ ਲੱਗੀ ਰੇਲਿੰਗ 'ਚ ਜਾ ਵੱਜੀ, ਜਿਸ ਨਾਲ ਕਾਰ ਬੁਰੀ ਤਰ੍ਹਾਂ ਨਾਲ ਹਾਦਸਾਗ੍ਰਸਤ ਹੋ ਗਈ, ਜਿਸ 'ਚ ਧੂਰੀ ਦੀਆਂ ਦੋ ਔਰਤਾਂ ਅਨੂਪਾ ਪਤਨੀ ਵਿਪਨ ਕੁਮਾਰ ਅਗਰਵਾਲ ਇਨਕਲੇਵ, ਰਜਨੀ ਪਤਨੀ ਯੋਗੇਸ਼ ਕੁਮਾਰ ਪੱਪੂ ਜਨਰਲ ਸਟੋਰ ਧੂਰੀ ਦੀ ਮੌਤ ਹੋ ਗਈ ਅਤੇ ਸਾਹਿਲ, ਕਰਨ, ਪੂਜਾ ਅਤੇ ਇਕ ਛੋਟਾ ਬੱਚਾ ਅੰਸ਼ੁਲ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਹੰਸ ਰਾਜ ਬਣੇ ਆਮ ਆਦਮੀ ਪਾਰਟੀ ਦੇ ਐਸ.ਸੀ ਵਿੰਗ ਦੇ ਪ੍ਰਧਾਨ
NEXT STORY