ਨਵਾਂਗਰਾਓਂ, (ਮੁਨੀਸ਼)— ਨਿਊ ਚੰਡੀਗੜ੍ਹ ਦੇ ਪਿੰਡ ਰਤਵਾੜਾ ਸਾਹਿਬ 'ਚ ਹੋ ਰਹੇ ਧਾਰਮਿਕ ਪ੍ਰੋਗਰਾਮ ਤੋਂ ਘਰ ਪਰਤ ਰਹੇ ਬਾਈਕ ਸਵਾਰ 2 ਲੋਕਾਂ ਨੂੰ ਓਮੈਕਸ ਕੋਲ ਕਾਰ ਨੇ ਲਪੇਟ 'ਚ ਲੈ ਲਿਆ। ਹਾਦਸੇ 'ਚ ਇਕ ਦੀ ਮੌਤ ਹੋ ਗਈ ਜਦੋਂਕਿ ਦੂਜੇ ਦਾ ਜੀ. ਐੱਮ. ਐੱਸ. ਐੱਚ.-16 'ਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਅਣਪਛਾਤੇ ਕਾਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਹੈ। ਕੇਸ ਇੰਚਾਰਜ ਤਜਿੰਦਰ ਸਿੰਘ ਨੇ ਦੱਸਿਆ ਕਿ ਜੀਤ ਸਿੰਘ ਤੇ ਅਜੈਬ ਸਿੰਘ ਰਤਵਾੜਾ ਸਾਹਿਬ ਵੱਲੋਂ ਧਾਰਮਿਕ ਪ੍ਰੋਗਰਾਮ ਵੇਖ ਕੇ ਪਿੰਡ ਰਾਣੀਮਾਜਰਾ ਪਰਤ ਰਹੇ ਸਨ। ਜੀਤ ਸਿੰਘ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਅਜੈਬ ਸਿੰਘ ਉਸ ਦੇ ਪਿੱਛੇ ਬੈਠਾ ਸੀ। ਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਓਮੈਕਸ ਕੋਲ ਪਹੁੰਚੇ ਤਾਂ ਇਕ ਆਲਟੋ ਗੱਡੀ ਤੇਜ਼ ਰਫਤਾਰ ਨਾਲ ਆਈ, ਜਿਨ੍ਹਾਂ ਨੂੰ ਉਨ੍ਹਾਂ ਦੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ। ਹਾਦਸੇ 'ਚ ਜ਼ਖ਼ਮੀ ਦੋਨਾਂ ਨੂੰ ਹਸਪਤਾਲ ਪਹੁੰੰਚਾਇਆ ਗਿਆ, ਜਿਥੇ ਅਜੈਬ ਸਿੰਘ ਦੀ ਮੌਤ ਹੋ ਗਈ। ਮੌਕੇ 'ਤੇ ਆਲਟੋ ਚਾਲਕ ਗੱਡੀ ਛੱਡ ਕੇ ਫਰਾਰ ਹੋ ਗਿਆ। ਪੁਲਸ ਨੇ ਜੀਤ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਖਿਲਾਫ ਕੇਸ ਦਰਜ ਕੀਤਾ ਹੈ ਅਤੇ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਹੈ।
ਸੈਕਟਰੀ ਮਾਰਕਿਟ ਕਮੇਟੀ ਵੱਲੋਂ ਝੋਨਾਂ ਵੱਧ ਤੋਲਦੇ ਫੜੇ, ਫਰਮ ਅਤੇ ਤੌਲੇ ਨੂੰ ਮੌਕੇ ਤੇ ਜੁਰਮਾਨਾ
NEXT STORY