ਲਹਿਰਾਗਾਗਾ, (ਗਰਗ)- ਬੱਸ ਸਟੈਂਡ ਦੇ ਪਿੱਛੇ ਬਸਤੀ 'ਚ ਰਹਿੰਦੇ ਇਕ ਗ਼ਰੀਬ ਪਰਿਵਾਰ ਦੇ ਵਿਅਕਤੀ ਦੇ ਕਮਰੇ 'ਚ ਜਗ ਰਹੇ ਦੀਵੇ ਨੇ ਜ਼ਿੰਦਗੀ ਹੀ ਬੁਝਾ ਦਿੱਤੀ। ਜਾਣਕਾਰੀ ਅਨੁਸਾਰ ਬੀਤੀ ਰਾਤ ਪੱਪੂ ਸਿੰਘ ਪੁੱਤਰ ਜਗਿੰਦਰ ਸਿੰਘ ਕੈਂਚੀਆਂ ਵਾਲੇ ਜੋ ਕਿ ਸਿਕਲੀਗਰ ਪਰਿਵਾਰ ਨਾਲ ਸਬੰਧਤ ਸੀ, ਆਪਣੇ ਇਕ ਛੋਟੇ ਜਿਹੇ ਕਮਰੇ 'ਚ ਸੁੱਤਾ ਪਿਆ ਸੀ, ਸੋਣ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਕਾਰਨ ਆਪਣੇ ਕਮਰੇ 'ਚ ਦੀਵਾ ਜਗਾ ਦਿੱਤਾ ਤੇ ਸੌਂ ਗਏ ਪਰ ਰਾਤ ਸਮੇਂ ਦੀਵੇ ਨੇ ਪੂਰੇ ਕਮਰੇ ਨੂੰ ਆਪਣੀ ਅੱਗ ਦੀ ਲਪੇਟ 'ਚ ਲੈ ਲਿਆ, ਜਿਸ ਕਾਰਨ ਪੱਪੂ ਸਿੰਘ ਦੀ ਅੱਗ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਸਵੇਰ ਸਮੇਂ ਜਦੋਂ ਨਾਲ ਵਾਲੇ ਕਮਰੇ 'ਚ ਸੌਂ ਰਹੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਕਮਰੇ 'ਚੋਂ ਧੂੰਆਂ ਨਿਕਲ ਰਿਹਾ ਸੀ। ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਨੇ ਇਕੱਠੇ ਹੋ ਕੇ ਮ੍ਰਿਤਕ ਪੱਪੂ ਸਿੰਘ ਦੀ ਲਾਸ਼ ਨੂੰ ਬਾਹਰ ਕੱਢਿਆ। ਪੁਲਸ ਦੇ ਡਰ ਕਾਰਨ ਲੋਕਾਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਨਾ ਦਿੱਤੀ ਤੇ ਸੰਸਕਾਰ ਕਰ ਦਿੱਤਾ। ਦੱਸਣਯੋਗ ਹੈ ਕਿ ਸਰਕਾਰ ਵੱਲੋਂ ਗਰੀਬ ਲੋਕਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾਂਦੀਆਂ ਹਨ ਪਰ ਰਾਤ ਸਮੇਂ ਦੀਵਾ ਜਗਾ ਕੇ ਸੌਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ, ਕੀ ਸਰਕਾਰ ਦੀਆਂ ਸਕੀਮਾਂ ਦਾ ਇਨ੍ਹਾਂ ਗ਼ਰੀਬ ਪਰਿਵਾਰਾਂ ਨੂੰ ਕੋਈ ਫਾਇਦਾ ਨਹੀਂ ਮਿਲਦਾ, ਹੁਣ ਲੋੜ ਹੈ ਕਿ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਉਕਤ ਪਰਿਵਾਰ ਦੀ ਆਰਥਿਕ ਮਦਦ ਕਰਨ ਤਾਂ ਜੋ ਉਕਤ ਪਰਿਵਾਰ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਬਸਰ ਕਰ ਸਕੇ ਅਤੇ ਆਉਣ ਵਾਲੇ ਸਮੇਂ 'ਚ ਹੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਉਮੀਦਾਂ 'ਤੇ ਖਰ੍ਹਾ ਨਾ ਉਤਰ ਸਕਿਆ ਪੰਜਾਬ ਸਰਕਾਰ ਦਾ ਬਜਟ
NEXT STORY