ਖਰਡ਼, (ਸ਼ਸ਼ੀ, ਅਮਰਦੀਪ, ਰਣਬੀਰ)- ਪਿੰਡ ਮਾਮੂਪੁਰ ਦੇ ਰਹਿਣ ਵਾਲੇ ਅਜਮੇਰ ਸਿੰਘ (65) ਦੀ ਉਸ ਸਮੇਂ ਕੱਲ ਰਾਤੀ ਮੌਤ ਹੋ ਗਈ, ਜਦੋਂ ਉਹ ਟਰੈਕਟਰ ਉਤੋਂ ਥੱਲੇ ਡਿਗ ਗਿਆ ਅਤੇ ਟਰੈਕਟਰ ਦੀ ਲਪੇਟ ਵਿਚ ਆ ਗਿਆ। ਇਸ ਸਬੰਧੀ ਬਲਵਿੰਦਰ ਸਿੰਘ ਵਾਸੀ ਮਾਮੂਪੁਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਕੁਝ ਗਊਆਂ ਖੇਤਾਂ ਵਿਚ ਖਡ਼੍ਹੀ ਫਸਲ ਦਾ ਨੁਕਸਾਨ ਕਰਦੀਆਂ ਹਨ। ਉਨ੍ਹਾਂ ਨੇ 3 ਗਊਆਂ ਨੂੰ ਇਕ ਟਰੈਕਟਰ-ਟਰਾਲੀ ’ਤੇ ਲੱਦਿਆ ਅਤੇ ਬਾਈਪਾਸ ਮੋਰਿੰਡਾ ਨਜ਼ਦੀਕ ਛੱਡ ਦਿੱਤਾ। ਵਾਪਸੀ ਵਿਚ ਹਰਤੇਜ ਸਿੰਘ ਨਾਂ ਦਾ ਵਿਅਕਤੀ ਟਰੈਕਟਰ ਚਲਾ ਰਿਹਾ ਸੀ ਅਤੇ ਡਰਾਈਵਰ ਦੇ ਪਿੱਛੇ ਲੱਗੀ ਲੱਕਡ਼ ਦੀ ਫੱਟੀ ’ਤੇ ਅਜਮੇਰ ਸਿੰਘ ਬੈਠਾ ਸੀ, ਜਿਸ ਨੇ ਸ਼ਰਾਬ ਪੀਤੀ ਹੋਈ ਸੀ, ਜਦੋਂ ਉਹ ਰਾਤੀ 11 ਵਜੇ ਪਿੰਡ ਦੀ ਫਿਰਨੀ ਤੋਂ ਟੋਭੇ ਕੋਲ ਪਹੁੰਚੇ ਤਾਂ ਟਰੈਕਟਰ ਨੂੰ ਝਟਕਾ ਲੱਗਿਆ ਅਤੇ ਅਜਮੇਰ ਸਿੰਘ ਉਛਲ ਕੇ ਟਰੈਕਟਰ-ਟਰਾਲੀ ਦੇ ਵਿਚਕਾਰ ਥੱਲੇ ਡਿਗ ਗਿਆ ਅਤੇ ਟਰਾਲੀ ਦਾ ਖੱਬਾ ਟਾਇਰ ਉਸ ਦੇ ਪੇਟ ਉਤੋਂ ਲੰਘ ਗਿਆ। ਉਸ ਨੂੰ ਸਿਵਲ ਹਸਪਤਾਲ ਖਰਡ਼ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸੇ ਦੌਰਾਨ ਘਡ਼ੂੰਆਂ ਪੁਲਸ ਨੇ ਟਰੈਕਟਰ ਚਾਲਕ ਹਰਤੇਜ ਸਿੰਘ ਖਿਲਾਫ਼ ਧਾਰਾ 279 ਅਤੇ 304 ਏ ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ।
ਨਿਰਭਯਾ ਕੇਸ ਦੇ ਦੋਸ਼ੀਆਂ ਨੂੰ ਮਿਲੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕੀਤੀ ਜਾਵੇ : ਸਿਮਰਨਜੀਤ ਮਾਨ
NEXT STORY