ਲੁਧਿਆਣਾ (ਮਹੇਸ਼)— ਵਿਜੀਲੈਂਸ ਵਿਭਾਗ ਨੇ ਸੋਮਵਾਰ ਨੂੰ ਪਾਇਲ ਦੇ ਇਕ ਵਸੀਕਾ ਨਵੀਸ ਨੂੰ ਰਿਸ਼ਵਤਖੋਰੀ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਸ਼ੀ ਦੀ ਪਛਾਣ ਪਵਨ ਸ਼ਾਹੀ ਵਜੋਂ ਹੋਈ ਹੈ, ਜਿਸ ਪਾਸੋਂ ਰਿਸ਼ਵਤ ਦੀ ਰਕਮ 12,000 ਰੁਪਏ ਵੀ ਬਰਾਮਦ ਹੋ ਗਈ ਹੈ ਜੋ ਕਿ ਰਜਿਸਟਰੀ ਕਰਵਾਉਣ ਲਈ ਰਿਸ਼ਵਤ ਦੇ ਰੂਪ 'ਚ ਵਸੂਲੀ ਗਈ ਸੀ। ਸੀਨੀਅਰ ਪੁਲਸ ਕਪਤਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਮਾਡਲ ਟਾਊਨ ਐਕਸਟੈਨਸ਼ਨ ਦੇ ਪਰਮਜੀਤ ਸਿੰਘ ਦੀ ਸ਼ਿਕਾਇਤ 'ਤੇ ਅਮਲ 'ਚ ਲਿਆਂਦੀ ਗਈ ਹੈ। ਸ਼ਿਕਾਇਤਕਰਤਾ ਨੇ ਆਪਣੇ ਪਿਤਾ ਮਨਜੀਤ ਸਿੰਘ ਦੇ ਨਾਂ ਇਕ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣੀ ਸੀ ਜਿਸ ਸਬੰਧੀ ਦੋਸ਼ੀ ਨੇ 15,000 ਰੁਪਏ ਦੀ ਡਿਮਾਂਡ ਕੀਤੀ। 3000 ਰੁਪਏ ਦੋਸ਼ੀ ਨੇ ਐਡਵਾਂਸ ਵਸੂਲ ਲਏ ਸਨ।
ਇਸ ਦੌਰਾਨ ਪਰਮਜੀਤ ਨੇ ਇਸ ਦੀ ਸ਼ਿਕਾਇਤ 'ਤੇ ਵਿਜੀਲੈਂਸ ਦੇ ਕੋਲ ਕੀਤੀ ਜਿਸ 'ਤੇ ਇੰਸ. ਸੁਰਿੰਦਰ ਸਿੰਘ ਦੀ ਟੀਮ ਨੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿਚ ਦੋਸ਼ੀ ਨੂੰ 12,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਦੋਸ਼ੀ ਖਿਲਾਫ ਕੁਰੱਪਸ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
4 ਸਾਲਾ ਬੱਚੇ ਦੀ ਕੈਂਸਰ ਨਾਲ ਮੌਤ
NEXT STORY