ਨਾਭਾ (ਰਾਹੁਲ)—ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਹੈ। ਦੀਵਾਲੀ ਤੋ ਕਈ ਮਹੀਨੇ ਪਹਿਲਾਂ ਮਿੱਟੀ ਦੇ ਦੀਵੇ ਅਤੇ ਹੋਰ ਸਾਮਾਨ ਕਾਰੀਗਰ ਪਹਿਲਾਂ ਹੀ ਬਣਾਉਣਾ ਸ਼ੁਰੂ ਕਰ ਦਿੰਦੇ ਸੀ।ਹੁਣ ਕਾਰੀਗਰ ਮਿੱਟੀ ਦੇ ਦੀਵੇ ਬਣਾਉਣ ਤੋਂ ਕਤਰਾ ਰਹੇ ਹਨ। ਨਾਭਾ ਵਿਖੇ ਚਾਰ ਪੀੜੀਆਂ ਤੋਂ ਮਿੱਟੀ ਦੇ ਦੀਵੇ ਬਣਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਕਾਰੀਗਰ ਦਾ ਮਾਰਕਿਟ 'ਚ ਇਲੈਕਟ੍ਰੋਨਿਕਸ ਚਾਈਨਸ ਲੜੀਆਂ ਨੇ ਕਾਰੀਗਰਾਂ ਦੇ ਰੁਜਗਾਰ ਨੂੰ ਖਤਮ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਬੜੀ ਮਿਹਨਤ ਕਰਕੇ ਮਿੱਟੀ ਦੇ ਦੀਵੇ ਬਣਾਉਂਦੇ ਹਾਂ ਪਰ ਦੀਵਿਆਂ ਦੀ ਪੁੱਛ ਖਤਮ ਹੋ ਗਈ ਹੈ ਅਤੇ ਆਉਣ ਵਾਲੇ ਸਮੇਂ 'ਚ ਮਿੱਟੀ ਦਾ ਦੀਵਾ ਅਲੋਪ ਹੀ ਹੋ ਜਾਵੇਗਾ।
ਇਸ ਮੌਕੇ 'ਤੇ ਦੀਵੇ ਬਣਾਉਣ ਵਾਲੇ ਕਾਰੀਗਰ ਧਰਮ ਸਿੰਘ ਅਤੇ ਕੇਸਰ ਸਿੰਘ ਨੇ ਕਿਹਾ ਕਿ ਸਾਡੀਆ ਚਾਰ ਪੀੜੀਆਂ ਮਿੱਟੀ ਦੇ ਭਾਂਡੇ ਬਣਾਉਣ 'ਚ ਲੱਗੇ ਹੋਏ ਹਾਂ ਪਰ ਹੁਣ ਇਸ ਕੰਮ ਦੀ ਕੋਈ ਪੁੱਛ ਪੜਤਾਲ ਨਹੀ। ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦੇ ਅਸੀਂ ਦੀਵੇ ਬਣਾਉਂਦੇ ਹਾਂ ਪਰ ਇਨ੍ਹਾਂ ਦੀ ਵਿਕਰੀ ਬਿਲਕੁੱਲ ਘਟ ਗਈ ਹੈ ਅਤੇ ਇਸ ਦੀ ਥਾਂ ਬਾਜ਼ਾਰ ਵਿਚ ਆਈ ਲੜੀਆਂ ਨੇ ਲੈ ਲਈ ਹੈ।
ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਚੌਕਸ, ਮਠਿਆਈਆਂ ਦੇ ਭਰੇ ਸੈਂਪਲ
NEXT STORY